ਪੜਚੋਲ ਕਰੋ
USA: ਹੰਕਾਰੀ ਸਰਕਾਰ ਦੇ ਖਿਲਾਫ ਰੋਹ ਭੜਕਿਆ, ਸੜਕਾਂ ਉਤੇ ਆਏ ਲੋਕ, ਦਿੱਤੀ ਸਿੱਧੀ ਚੇਤਾਵਨੀ
ਸ਼ਨੀਵਾਰ ਨੂੰ ਅਮਰੀਕਾ ਦੇ ਸਾਰੇ 50 ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਸੀਐਨਐਨ ਦੀ ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ 1400 ਤੋਂ ਵੱਧ ਰੈਲੀਆਂ ਕੀਤੀਆਂ ਗਈਆਂ।

image source twitter
1/7

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਕਰੀਬੀ ਸਾਥੀ ਅਰਬਪਤੀ ਐਲੋਨ ਮਸਕ ਦੀਆਂ ਮਨਮਾਨੀਆਂ ਵਿਰੁੱਧ ਅਮਰੀਕਾ ਦੀ ਜਨਤਾ ਡਟ ਗਈ ਹੈ। ਸ਼ਨੀਵਾਰ ਨੂੰ ਅਮਰੀਕਾ ਦੇ ਸਾਰੇ 50 ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਸੀਐਨਐਨ ਦੀ ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ 1400 ਤੋਂ ਵੱਧ ਰੈਲੀਆਂ ਕੀਤੀਆਂ ਗਈਆਂ। ਲੋਕਾਂ ਦੇ ਹਜ਼ੂਮ ਨੇ ਸਰਕਾਰ ਕੰਬਣ ਲਾ ਦਿੱਤੀ।
2/7

ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ 6 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਪ੍ਰਦਰਸ਼ਨਕਾਰੀ ਨੌਕਰੀਆਂ ਵਿੱਚ ਕਟੌਤੀ, ਆਰਥਿਕਤਾ ਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਦਿਆਂ 'ਤੇ ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕਰ ਰਹੇ ਹਨ।
3/7

ਇਸ ਵਿਰੋਧ ਪ੍ਰਦਰਸ਼ਨ ਨੂੰ ਹੈਂਡਸ ਆਫ ਦਾ ਨਾਮ ਦਿੱਤਾ ਗਿਆ। ਹੈਂਡਸ ਆਫ ਦਾ ਮਤਲਬ ਹੈ- 'ਸਾਡੇ ਹੱਕਾਂ ਤੋਂ ਦੂਰ ਰਹੋ।' ਇਸ ਨਾਅਰੇ ਦਾ ਉਦੇਸ਼ ਇਹ ਦਰਸਾਉਣਾ ਹੈ ਕਿ ਪ੍ਰਦਰਸ਼ਨਕਾਰੀ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਦੇ ਅਧਿਕਾਰਾਂ ਨੂੰ ਕੰਟਰੋਲ ਕਰੇ।
4/7

ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਰੋਧ ਪ੍ਰਦਰਸ਼ਨ ਵਿੱਚ 150 ਤੋਂ ਵੱਧ ਸੰਗਠਨਾਂ ਨੇ ਹਿੱਸਾ ਲਿਆ। ਇਸ ਵਿੱਚ ਨਾਗਰਿਕ ਅਧਿਕਾਰ ਸੰਗਠਨ, ਮਜ਼ਦੂਰ ਯੂਨੀਅਨਾਂ, LGBTQ+ ਵਲੰਟੀਅਰ, ਸਾਬਕਾ ਸੈਨਿਕ ਤੇ ਚੋਣ ਕਰਮਚਾਰੀ ਸ਼ਾਮਲ ਸਨ।
5/7

ਉਧਰ, ਟਰੰਪ ਦੇ ਫੈਸਲਿਆਂ ਨਾਲ ਅਮਰੀਕਾ ਸਣੇ ਦੁਨੀਆ ਭਰ ਦੀ ਅਰਥ ਵਿਵਸਥਾ ਡਾਂਵਾਡੋਲ ਹੋ ਗਈ। ਉਧਰ, ਟਰੰਪ ਨੇ ਐਤਵਾਰ ਨੂੰ ਅਮਰੀਕਾ ਤੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਗਿਰਾਵਟ 'ਤੇ ਕਿਹਾ, 'ਕਈ ਵਾਰ ਕਿਸੇ ਚੀਜ਼ ਨੂੰ ਠੀਕ ਕਰਨ ਲਈ ਦਵਾਈ ਲੈਣੀ ਪੈਂਦੀ ਹੈ।'
6/7

ਟਰੰਪ ਨੇ ਆਪਣੇ ਟੈਰਿਫ ਪਲਾਨ ਤੋਂ ਪਿੱਛੇ ਹਟਣ ਦਾ ਕੋਈ ਸੰਕੇਤ ਨਹੀਂ ਦਿੱਤਾ। ਰਾਇਟਰਜ਼ ਦੇ ਅਨੁਸਾਰ, ਟਰੰਪ ਨੇ ਕਿਹਾ ਕਿ ਦੂਜੇ ਦੇਸ਼ਾਂ ਨੇ ਸਾਡੇ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਕਿਉਂਕਿ ਸਾਡੀ ਲੀਡਰਸ਼ਿਪ ਮੂਰਖ ਸੀ ਤੇ ਉਨ੍ਹਾਂ ਨੇ ਅਜਿਹਾ ਹੋਣ ਦਿੱਤਾ।
7/7

ਇਸ ਦੇ ਨਾਲ ਹੀ ਅਮਰੀਕਾ ਤੇ ਦੁਨੀਆ ਭਰ ਦੇ ਵਪਾਰਕ ਬਾਜ਼ਾਰਾਂ ਵਿੱਚ ਉਥਲ-ਪੁਥਲ 'ਤੇ ਟਰੰਪ ਨੇ ਕਿਹਾ, 'ਮੈਂ ਇਹ ਨਹੀਂ ਕਹਿ ਸਕਦਾ ਕਿ ਬਾਜ਼ਾਰਾਂ ਨਾਲ ਅੱਗੇ ਕੀ ਹੋਵੇਗਾ, ਪਰ ਸਾਡਾ ਦੇਸ਼ ਹੁਣ ਬਹੁਤ ਮਜ਼ਬੂਤ ਹੈ।' ਮੈਨੂੰ ਮਾਰਕੀਟ ਕਰੈਸ਼ ਤੋਂ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਇਹ ਸਿਰਫ਼ ਅਸਥਾਈ ਹੈ। ਫਿਰ ਸਭ ਕੁਝ ਆਮ ਹੋ ਜਾਵੇਗਾ।
Published at : 07 Apr 2025 04:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
