ਭਾਜਪਾ ਦੀ ਕੋਝੀ ਚਾਲ ਅਸੀਂ ਕੀਤੀ ਨਾਕਾਮ, ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਦੀ ਹੋਈ ਜਿੱਤ, ਅਦਾਲਤ ਦੇ ਫ਼ੈਸਲੇ 'ਤੇ CM ਮਾਨ ਦੀ ਪਹਿਲੀ ਪ੍ਰਤੀਕਿਰਿਆ
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਨੂੰ ਆਪਣੀ ਜਿੱਤ ਦੱਸਿਆ।

Punjab-Haryana Water Dispute: ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਪਾਣੀ ਦੇ ਵਿਵਾਦ ਮਾਮਲੇ ਨੂੰ ਹੁਣ ਠੱਲ੍ਹ ਪੈਂਦੀ ਜਾਪਦੀ ਹੈ। ਇਸ ਮਾਮਲੇ ਦੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਹਾਈ ਕੋਰਟ ਨੇ ਕੇਂਦਰ ਸਰਕਾਰ, ਹਰਿਆਣਾ ਅਤੇ ਬੀਬੀਐਮਬੀ (BBMB) ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਨੂੰ ਆਪਣੀ ਜਿੱਤ ਦੱਸਿਆ।
ਲੁਧਿਆਣਾ ਵਿਖੇ ਨਵੇਂ ਹਾਈ ਲੈਵਲ ਪੁਲ਼ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੀਜੇਪੀ ਦੀ ਕੇਂਦਰ ਸਰਕਾਰ ਨੇ ਸਾਨੂੰ ਪਾਣੀਆਂ ਦੇ ਮਸਲੇ 'ਚ ਉਲਝਾ ਕੇ ਪੰਜਾਬ ਦੇ ਵਿਕਾਸ ਦੇ ਕੰਮਾਂ 'ਚ ਰੁਕਾਵਟਾਂ ਪਾਉਣ ਦੀ ਕੋਝੀ ਚਾਲ ਚੱਲੀ, ਜੋ ਅਸੀਂ ਨਾਕਾਮ ਕੀਤੀ। ਅਸੀਂ ਸਾਡੇ ਪਾਣੀਆਂ ਨੂੰ ਲੈ ਕੇ ਤਰਕਾਂ ਦੇ ਅਧਾਰ 'ਤੇ ਕੋਰਟ 'ਚ ਵੀ ਲੜਾਈ ਜਿੱਤੀ ਤੇ ਪੰਜਾਬ ਦੇ ਹੱਕਾਂ ਦੀ ਡਟ ਕੇ ਰਾਖੀ ਕੀਤੀ ਹੈ।
ਬੀਜੇਪੀ ਦੀ ਕੇਂਦਰ ਸਰਕਾਰ ਨੇ ਸਾਨੂੰ ਪਾਣੀਆਂ ਦੇ ਮਸਲੇ 'ਚ ਉਲਝਾ ਕੇ ਪੰਜਾਬ ਦੇ ਵਿਕਾਸ ਦੇ ਕੰਮਾਂ 'ਚ ਰੁਕਾਵਟਾਂ ਪਾਉਣ ਦੀ ਕੋਝੀ ਚਾਲ ਚੱਲੀ, ਜੋ ਅਸੀਂ ਨਾਕਾਮ ਕੀਤੀ। ਅਸੀਂ ਸਾਡੇ ਪਾਣੀਆਂ ਨੂੰ ਲੈ ਕੇ ਤਰਕਾਂ ਦੇ ਅਧਾਰ 'ਤੇ ਕੋਰਟ 'ਚ ਵੀ ਲੜਾਈ ਜਿੱਤੀ ਤੇ ਪੰਜਾਬ ਦੇ ਹੱਕਾਂ ਦੀ ਡਟ ਕੇ ਰਾਖੀ ਕੀਤੀ ਹੈ।
— Bhagwant Mann (@BhagwantMann) May 14, 2025
----
बीजेपी की केंद्र सरकार ने हमें… pic.twitter.com/xRsCvt1K49
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 20 ਮਈ ਤੱਕ ਮੁਲਤਵੀ ਕਰ ਦਿੱਤੀ ਹੈ ਜਦੋਂ ਕਿ 20 ਦੀ ਰਾਤ ਤੋਂ ਹਰਿਆਣਾ ਨੂੰ ਮਿਲਣ ਲੱਗ ਜਾਵੇਗਾ। ਮਾਨ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਹੁਣ ਜਿੱਤ ਗਏ ਹਾਂ, ਅਸੀਂ ਕੋਰਟ ਵਿੱਚ ਲੜੇ ਹਾਂ ਤੇ ਤਰਕ ਨਾਲ ਲੜੇ ਹਾਂ ਤੇ ਪੰਜਾਬ ਦੇ ਹੱਕਾਂ ਵਿੱਚ ਖੜ੍ਹੇ ਹਾਂ
ਅੱਜ ਲੁਧਿਆਣਾ ਦੇ ਸਲੇਮ ਟਾਬਰੀ ਵਿਖੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ, ਜਿਸ 'ਚ ਆਧੁਨਿਕ ਸਹੂਲਤਾਂ ਨਾਲ ਲੈਸ, 26 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਪੋਰਟਸ ਪਾਰਕ, 4.30 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਅੰਬੇਡਕਰ ਭਵਨ ਅਤੇ 8.16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹਾਈ ਲੈਵਲ ਪੁਲ ਸ਼ਾਮਲ ਹਨ। ਪੰਜਾਬ ਦੇ ਵਿਕਾਸ ਲਈ ਸਾਡੀ ਸਰਕਾਰ ਵਚਨਬੱਧ ਹੈ।… pic.twitter.com/Z9mwNZ05PL
— Bhagwant Mann (@BhagwantMann) May 14, 2025
ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਮਾਨ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਅੱਜ ਲੁਧਿਆਣਾ ਦੇ ਸਲੇਮ ਟਾਬਰੀ ਵਿਖੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ, ਜਿਸ 'ਚ ਆਧੁਨਿਕ ਸਹੂਲਤਾਂ ਨਾਲ ਲੈਸ, 26 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਪੋਰਟਸ ਪਾਰਕ, 4.30 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਅੰਬੇਡਕਰ ਭਵਨ ਅਤੇ 8.16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹਾਈ ਲੈਵਲ ਪੁਲ ਸ਼ਾਮਲ ਹਨ। ਪੰਜਾਬ ਦੇ ਵਿਕਾਸ ਲਈ ਸਾਡੀ ਸਰਕਾਰ ਵਚਨਬੱਧ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
