ਪੜਚੋਲ ਕਰੋ
Home Remedies: ਕੀੜੀਆਂ ਨੂੰ ਘਰੋਂ ਭਜਾਉਣ ਲਈ ਅਪਨਾਓ ਇਹ 5 ਘਰੇਲੂ ਨੁਸਖੇ
ਗਰਮੀਆਂ ਦੇ ਮੌਸਮ 'ਚ ਘਰ 'ਚ ਮੱਛਰਾਂ ਤੇ ਹੋਰ ਕੀੜੇ-ਮਕੌੜਿਆਂ ਦਾ ਆਉਣਾ ਵੀ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਕੀੜੀਆਂ ਵੀ ਆਉਣ ਲੱਗਦੀਆਂ ਹਨ। ਹਾਲਾਂਕਿ ਇਨ੍ਹਾਂ ਦਾ ਆਉਣਾ ਆਮ ਹੈ, ਪਰ ਇਹ ਖਾਣ-ਪੀਣ ਦੀਆਂ ਚੀਜ਼ਾਂ ਨੂੰ ਖਰਾਬ ਕਰ ਦਿੰਦੀਆਂ..

( Image Source : Freepik )
1/6

ਕੀੜੀਆਂ ਕਈ ਵਾਰੀ ਕੱਪੜਿਆਂ 'ਚ ਵੀ ਵੜ ਜਾਂਦੀਆਂ ਹਨ, ਜਿਸ ਨਾਲ ਇਨ੍ਹਾਂ ਨੂੰ ਪਹਿਨਣ 'ਤੇ ਕੱਟ ਸਕਦੀਆਂ ਹਨ। ਇਸ ਨਾਲ ਸਕਿੱਨ ਨੂੰ ਨੁਕਸਾਨ ਪਹੁੰਚ ਸਕਦਾ ਹੈ।
2/6

ਚਿੱਟਾ ਸਿਰਕਾ ਵੀ ਕੀੜੀਆਂ ਨੂੰ ਭਜਾਉਣ 'ਚ ਬੇਹੱਦ ਅਸਰਦਾਰ ਹੁੰਦਾ ਹੈ। ਬਰਾਬਰ ਮਾਤਰਾ 'ਚ ਪਾਣੀ ਤੇ ਸਿਰਕਾ ਮਿਲਾ ਕੇ ਸਪਰੇਅ ਬੋਤਲ 'ਚ ਭਰ ਲਓ। ਫਿਰ ਜਿੱਥੇ-ਜਿੱਥੇ ਕੀੜੀਆਂ ਨਜ਼ਰ ਆਉਂਦੀਆਂ ਹਨ ਜਾਂ ਜਿਨ੍ਹਾਂ ਰਸਤੇ ਕੀੜੀਆਂ ਆਉਂਦੀਆਂ ਹਨ, ਉਥੇ ਇਸਨੂੰ ਸਪਰੇਅ ਕਰ ਦਿਓ। ਇਸ ਨਾਲ ਉਨ੍ਹਾਂ ਦੀ ਖੁਸ਼ਬੂ ਦੀ ਲਾਈਨ ਟੁੱਟ ਜਾਂਦੀ ਹੈ ਤੇ ਉਹ ਦੁਬਾਰਾ ਉਸ ਰਸਤੇ ਨਹੀਂ ਆਉਂਦੀਆਂ।
3/6

ਨਿੰਬੂ ਦੀ ਖੁਸ਼ਬੂ ਤੇ ਉਸਦਾ ਖੱਟਾਪਣ ਕੀੜੀਆਂ ਨੂੰ ਬਿਲਕੁਲ ਪਸੰਦ ਨਹੀਂ ਆਉਂਦਾ। ਇਸ ਲਈ, ਤੁਸੀਂ ਸਪਰੇਅ ਬੋਤਲ 'ਚ ਪਾਣੀ ਭਰ ਲਓ ਤੇ ਉਸ ਵਿਚ ਨਿੰਬੂ ਦਾ ਰਸ ਮਿਲਾ ਕੇ ਕੀੜੀਆਂ ਦੇ ਆਉਣ ਵਾਲੇ ਰਸਤੇ, ਕੋਣਿਆਂ ਤੇ ਬੂਹੇ-ਬਾਰੀਆਂ 'ਤੇ ਸਪਰੇਅ ਕਰ ਦਿਉ। ਇਹ ਉਪਾਅ ਕੁਦਰਤੀ ਹੈ ਤੇ ਰਸੋਈ 'ਚ ਵੀ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਸਨੂੰ ਰੋਜ਼ਾਨਾ ਕਰਨਾ ਪਵੇਗਾ ਤਾਂ ਜੋ ਸਾਰੀਆਂ ਕੀੜੀਆਂ ਘਰੋਂ ਦੂਰ ਚਲੀਆਂ ਜਾਣ।
4/6

ਕੀੜੀਆਂ ਨੂੰ ਤੇਜ਼ ਖੁਸ਼ਬੂ ਵਾਲੀਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ। ਇਸ ਲਈ, ਤੁਸੀਂ ਜਿੱਥੋਂ ਕੀੜੀਆਂ ਆਉਂਦੀਆਂ ਹਨ, ਉਨ੍ਹਾਂ ਰਸਤਿਆਂ 'ਤੇ ਦਾਲਚੀਨੀ ਦੀ ਸਟਿੱਕ ਜਾਂ ਪਾਊਡਰ ਅਤੇ ਲੌਂਗ ਵੀ ਰੱਖ ਸਕਦੇ ਹੋ। ਇਸ ਨਾਲ ਨਾ ਸਿਰਫ਼ ਕੀੜੀਆਂ ਦੂਰ ਰਹਿਣਗੀਆਂ
5/6

ਕੀੜੀਆਂ ਅਕਸਰ ਉਥੇ ਆਉਂਦੀਆਂ ਹਨ ਜਿੱਥੇ ਗੰਦਗੀ ਹੁੰਦੀ ਹੈ। ਇਸ ਲਈ, ਘਰ ਨੂੰ ਸਾਫ਼ ਤੇ ਸੁੱਕਾ ਰੱਖੋ। ਰੋਜ਼ਾਨਾ ਝਾੜੂ-ਪੋਚਾ ਕਰੋ। ਧਿਆਨ ਰੱਖੋ ਕਿ ਖਾਣ-ਪੀਣ ਦੀਆਂ ਚੀਜ਼ਾਂ ਢੱਕ ਕੇ ਰੱਖੀਆਂ ਹੋਣ।
6/6

ਇਕ ਗਿਲਾਸ ਕੋਸੇ ਪਾਣੀ 'ਚ ਲਗਪਗ ਅੱਧਾ ਚਮਚ ਹਿੰਗ ਦਾ ਪਾਊਡਰ ਮਿਲਾ ਲਓ। ਹੁਣ ਜਿੱਥੇ ਕੀੜੀਆਂ ਦਾ ਆਉਣਾ-ਜਾਣਾ ਜ਼ਿਆਦਾ ਹੁੰਦਾ ਹੈ, ਉਥੇ ਇਸਨੂੰ ਸਪਰੇਅ ਕਰ ਦਿਉ। ਇਸਨੂੰ ਦਿਨ ਵਿਚ ਇਕ ਦੋ ਵਾਰੀ ਦੁਹਰਾਉਣਾ ਹੈ, ਜਦ ਤਕ ਕੀੜੀਆਂ ਪੂਰੀ ਤਰ੍ਹਾਂ ਚਲੀਆਂ ਨਾ ਜਾਣ।
Published at : 08 May 2025 04:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
