ਪੜਚੋਲ ਕਰੋ

Indo-Pak War: ਭਾਰਤ-ਪਾਕਿ ਵਿਚਾਲੇ ਸਿੱਧੀ ਜੰਗ, ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ ਉਪਰ ਹਮਲਾ ਬੋਲਿਆ, ਭਾਰਤ ਨੇ ਵੀ ਕੀਤੀ ਵੱਡੀ ਕਾਰਵਾਈ

Indo-Pak War: ਪਾਕਿਸਤਾਨ ਨੇ ਲੰਘੀ ਰਾਤ ਭਾਰਤ ਦੇ 15 ਫੌਜੀ ਟਿਕਾਣਿਆਂ ਉਪਰ ਹਮਲਾ ਬੋਲਿਆ ਪਰ ਨਾਕਾਮ ਰਿਹਾ। ਇਸ ਦਾ ਜਵਾਬ ਦਿੰਦਿਆਂ ਭਾਰਤ ਨੇ ਵੀਰਵਾਰ ਸਵੇਰੇ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ।

Indo-Pak War: ਪਾਕਿਸਤਾਨ ਨੇ ਲੰਘੀ ਰਾਤ ਭਾਰਤ ਦੇ 15 ਫੌਜੀ ਟਿਕਾਣਿਆਂ ਉਪਰ ਹਮਲਾ ਬੋਲਿਆ ਪਰ ਨਾਕਾਮ ਰਿਹਾ। ਇਸ ਦਾ ਜਵਾਬ ਦਿੰਦਿਆਂ ਭਾਰਤ ਨੇ ਵੀਰਵਾਰ ਸਵੇਰੇ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਭਾਰਤ ਸਰਕਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬੁੱਧਵਾਰ ਰਾਤ ਪਾਕਿਸਤਾਨੀ ਫੌਜ ਨੇ 15 ਭਾਰਤੀ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਭਾਰਤੀ ਫੌਜ ਨੇ ਵੱਡੀ ਕਾਰਵਾਈ ਕਰਕੇ ਢੁਕਵਾਂ ਜਵਾਬ ਦਿੱਤਾ।

ਮੀਡੀਆ ਵਿੱਚ ਧਮਾਕਿਆਂ ਦੀਆਂ ਖਬਰਾਂ ਮਗਰੋਂ ਭਾਰਤੀ ਰੱਖਿਆ ਮੰਤਰਾਲੇ ਨੇ ਅੱਜ ਦੁਪਹਿਰ 2:30 ਵਜੇ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਅੱਜ ਸਵੇਰੇ ਭਾਰਤੀ ਫੌਜਾਂ ਨੇ ਪਾਕਿਸਤਾਨ ਦੇ ਕਈ ਸਥਾਨਾਂ 'ਤੇ ਹਵਾਈ ਰੱਖਿਆ ਰਾਡਾਰਾਂ ਤੇ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ। ਭਾਰਤ ਨੇ ਲਾਹੌਰ ਵਿੱਚ ਸਥਿਤ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ ਪਾਕਿਸਤਾਨ ਕੰਟਰੋਲ ਰੇਖਾ (LoC) 'ਤੇ ਗੋਲੀਬਾਰੀ ਕਰ ਰਿਹਾ ਹੈ। ਇਸ ਵਿੱਚ ਜੰਮੂ-ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਉੜੀ, ਪੁੰਛ, ਮੇਂਢਰ ਤੇ ਰਾਜੌਰੀ ਸੈਕਟਰਾਂ ਵਿੱਚ ਮੋਰਟਾਰ ਤੇ ਗੋਲੀਬਾਰੀ ਕੀਤੀ ਜਾ ਰਹੀ ਹੈ।

ਭਾਰਤ ਸਰਕਾਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ 07 ਮਈ 2025 ਨੂੰ ਆਪ੍ਰੇਸ਼ਨ ਸਿੰਦੂਰ 'ਤੇ ਪ੍ਰੈਸ ਬ੍ਰੀਫਿੰਗ ਦੌਰਾਨ ਭਾਰਤ ਨੇ ਆਪਣੀ ਪ੍ਰਤੀਕਿਰਿਆ ਨੂੰ ਕੇਂਦਰਿਤ, ਨਾਪੀ-ਤੋਲੀ ਤੇ ਗੈਰ-ਉਕਸਾਊ ਦੱਸਿਆ ਸੀ। ਇਹ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਸੀ ਕਿ ਪਾਕਿਸਤਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਇਹ ਵੀ ਦੁਹਰਾਇਆ ਗਿਆ ਸੀ ਕਿ ਭਾਰਤ ਵਿੱਚ ਫੌਜੀ ਟਿਕਾਣਿਆਂ 'ਤੇ ਕਿਸੇ ਵੀ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।

ਦੂਜੇ ਪਾਸੇ 07-08 ਮਈ 2025 ਦੀ ਰਾਤ ਨੂੰ ਪਾਕਿਸਤਾਨ ਨੇ ਡਰੋਨ ਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਅਵੰਤੀਪੁਰਾ, ਸ਼੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉਤਰਲਾਈ ਤੇ ਭੁਜ ਸਮੇਤ ਉੱਤਰੀ ਤੇ ਪੱਛਮੀ ਭਾਰਤ ਵਿੱਚ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੂੰ ਇੰਟੀਗ੍ਰੇਟਿਡ ਕਾਊਂਟਰ ਯੂਏਐਸ ਗਰਿੱਡ ਤੇ ਏਅਰ ਡਿਫੈਂਸ ਸਿਸਟਮ ਦੁਆਰਾ ਬੇਅਸਰ ਕਰ ਦਿੱਤਾ ਗਿਆ। ਇਨ੍ਹਾਂ ਹਮਲਿਆਂ ਦਾ ਮਲਬਾ ਹੁਣ ਕਈ ਥਾਵਾਂ ਤੋਂ ਬਰਾਮਦ ਕੀਤਾ ਜਾ ਰਿਹਾ ਹੈ ਜੋ ਪਾਕਿਸਤਾਨੀ ਹਮਲਿਆਂ ਨੂੰ ਸਾਬਤ ਕਰਦੇ ਹਨ।

ਭਾਰਤ ਨੇ ਅੱਗੇ ਕਿਹਾ ਕਿ ਅੱਜ ਸਵੇਰੇ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਵਿੱਚ ਕਈ ਥਾਵਾਂ 'ਤੇ ਏਅਰ ਡਿਫੈਂਸ ਰਾਡਾਰਾਂ ਤੇ ਸਿਸਟਮਾਂ ਨੂੰ ਨਿਸ਼ਾਨਾ ਬਣਾਇਆ। ਭਾਰਤ ਦੀ ਪ੍ਰਤੀਕਿਰਿਆ ਪਾਕਿਸਤਾਨ ਵਾਂਗ ਹੀ ਤੀਬਰਤਾ ਨਾਲ ਉਸੇ ਖੇਤਰ ਵਿੱਚ ਰਹੀ ਹੈ। ਇਹ ਪਤਾ ਲੱਗਾ ਹੈ ਕਿ ਲਾਹੌਰ ਵਿੱਚ ਇੱਕ ਹਵਾਈ ਰੱਖਿਆ ਪ੍ਰਣਾਲੀ ਨੂੰ ਬੇਅਸਰ ਕਰ ਦਿੱਤਾ ਗਿਆ ਹੈ।

ਉਧਰ, ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਉੜੀ, ਪੁੰਛ, ਮੇਂਢਰ ਤੇ ਰਾਜੌਰੀ ਸੈਕਟਰਾਂ ਵਿੱਚ ਮੋਰਟਾਰ ਤੇ ਭਾਰੀ ਕੈਲੀਬਰ ਤੋਪਖਾਨੇ ਦੀ ਵਰਤੋਂ ਕਰਕੇ ਕੰਟਰੋਲ ਰੇਖਾ ਦੇ ਪਾਰ ਆਪਣੀ ਬਿਨਾਂ ਭੜਕਾਹਟ ਦੇ ਗੋਲੀਬਾਰੀ ਦੀ ਤੀਬਰਤਾ ਵਧਾ ਦਿੱਤੀ ਹੈ। ਪਾਕਿਸਤਾਨੀ ਗੋਲੀਬਾਰੀ ਕਾਰਨ ਤਿੰਨ ਔਰਤਾਂ ਤੇ ਪੰਜ ਬੱਚਿਆਂ ਸਮੇਤ 16 ਮਾਸੂਮ ਜਾਨਾਂ ਗਈਆਂ ਹਨ। ਇੱਥੇ ਵੀ ਭਾਰਤ ਨੂੰ ਪਾਕਿਸਤਾਨ ਤੋਂ ਮੋਰਟਾਰ ਤੇ ਤੋਪਖਾਨੇ ਦੀ ਗੋਲੀਬਾਰੀ ਨੂੰ ਰੋਕਣ ਲਈ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਭਾਰਤੀ ਹਥਿਆਰਬੰਦ ਬਲ ਤਣਾਅ ਨਾ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਨ, ਬਸ਼ਰਤੇ ਪਾਕਿਸਤਾਨੀ ਫੌਜ ਦੁਆਰਾ ਇਸ ਦਾ ਸਤਿਕਾਰ ਕੀਤਾ ਜਾਵੇ।

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

Amritsar News: ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਢੁੱਡਰੀਆਂ ਵਾਲੇ, ਜਥੇਦਾਰ ਗੜਗੱਜ ਨਾਲ ਕਰਨਗੇ ਮੁਲਾਕਾਤ
Amritsar News: ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਢੁੱਡਰੀਆਂ ਵਾਲੇ, ਜਥੇਦਾਰ ਗੜਗੱਜ ਨਾਲ ਕਰਨਗੇ ਮੁਲਾਕਾਤ
Punjab News: ਪੰਜਾਬ 'ਚ ਪ੍ਰਾਪਰਟੀ ਟੈਕਸ 'ਤੇ ਛੋਟ, 31 ਜੁਲਾਈ ਤੱਕ...
Punjab News: ਪੰਜਾਬ 'ਚ ਪ੍ਰਾਪਰਟੀ ਟੈਕਸ 'ਤੇ ਛੋਟ, 31 ਜੁਲਾਈ ਤੱਕ...
Punjab Weather Today: ਪੰਜਾਬ ਦੇ 5 ਜ਼ਿਲ੍ਹਾਂ 'ਚ ਮੀਂਹ ਦੀ ਸੰਭਾਵਨਾ, ਕਈ ਜ਼ਿਲ੍ਹਾਂ 'ਚ ਹਨ੍ਹੇਰੀ-ਤੂਫਾਨ ਸਣੇ ਬਿਜਲੀ ਦੀ ਗੜਗੜਾਹਟ ਦੀ ਵਾਰਨਿੰਗ
Punjab Weather Today: ਪੰਜਾਬ ਦੇ 5 ਜ਼ਿਲ੍ਹਾਂ 'ਚ ਮੀਂਹ ਦੀ ਸੰਭਾਵਨਾ, ਕਈ ਜ਼ਿਲ੍ਹਾਂ 'ਚ ਹਨ੍ਹੇਰੀ-ਤੂਫਾਨ ਸਣੇ ਬਿਜਲੀ ਦੀ ਗੜਗੜਾਹਟ ਦੀ ਵਾਰਨਿੰਗ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-05-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-05-2025)
Advertisement

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਢੁੱਡਰੀਆਂ ਵਾਲੇ, ਜਥੇਦਾਰ ਗੜਗੱਜ ਨਾਲ ਕਰਨਗੇ ਮੁਲਾਕਾਤ
Amritsar News: ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਢੁੱਡਰੀਆਂ ਵਾਲੇ, ਜਥੇਦਾਰ ਗੜਗੱਜ ਨਾਲ ਕਰਨਗੇ ਮੁਲਾਕਾਤ
Punjab News: ਪੰਜਾਬ 'ਚ ਪ੍ਰਾਪਰਟੀ ਟੈਕਸ 'ਤੇ ਛੋਟ, 31 ਜੁਲਾਈ ਤੱਕ...
Punjab News: ਪੰਜਾਬ 'ਚ ਪ੍ਰਾਪਰਟੀ ਟੈਕਸ 'ਤੇ ਛੋਟ, 31 ਜੁਲਾਈ ਤੱਕ...
Punjab Weather Today: ਪੰਜਾਬ ਦੇ 5 ਜ਼ਿਲ੍ਹਾਂ 'ਚ ਮੀਂਹ ਦੀ ਸੰਭਾਵਨਾ, ਕਈ ਜ਼ਿਲ੍ਹਾਂ 'ਚ ਹਨ੍ਹੇਰੀ-ਤੂਫਾਨ ਸਣੇ ਬਿਜਲੀ ਦੀ ਗੜਗੜਾਹਟ ਦੀ ਵਾਰਨਿੰਗ
Punjab Weather Today: ਪੰਜਾਬ ਦੇ 5 ਜ਼ਿਲ੍ਹਾਂ 'ਚ ਮੀਂਹ ਦੀ ਸੰਭਾਵਨਾ, ਕਈ ਜ਼ਿਲ੍ਹਾਂ 'ਚ ਹਨ੍ਹੇਰੀ-ਤੂਫਾਨ ਸਣੇ ਬਿਜਲੀ ਦੀ ਗੜਗੜਾਹਟ ਦੀ ਵਾਰਨਿੰਗ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-05-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-05-2025)
ਅਟਾਰੀ-ਵਾਹਗਾ ਬਾਰਡਰ 'ਤੇ ਪਰਤੀ ਰੌਣਕ, 12 ਦਿਨਾਂ ਬਾਅਦ ਸ਼ੁਰੂ ਹੋਈ ਰੀਟ੍ਰੀਟ ਸੈਰੇਮਨੀ
ਅਟਾਰੀ-ਵਾਹਗਾ ਬਾਰਡਰ 'ਤੇ ਪਰਤੀ ਰੌਣਕ, 12 ਦਿਨਾਂ ਬਾਅਦ ਸ਼ੁਰੂ ਹੋਈ ਰੀਟ੍ਰੀਟ ਸੈਰੇਮਨੀ
ਦੋ ਟਰੱਕਾਂ ਵਿਚਾਲੇ ਹੋਈ ਭਿਆਨਕ ਟੱਕਰ, ਉੱਡ ਗਏ ਪਰਖੱਚੇ, ਡਰਾਈਵਰਾਂ ਦੀ...
ਦੋ ਟਰੱਕਾਂ ਵਿਚਾਲੇ ਹੋਈ ਭਿਆਨਕ ਟੱਕਰ, ਉੱਡ ਗਏ ਪਰਖੱਚੇ, ਡਰਾਈਵਰਾਂ ਦੀ...
ਆਪਣਿਆਂ ਦੀ ਲਾਸ਼ਾਂ ਨਾਲ ਰਹਿੰਦੇ ਲੋਕ, ਰੋਜ਼ ਖਾਣਾ ਅਤੇ ਸਿਗਰੇਟ ਪਿਲਾਉਣ ਦਾ ਹੈ ਰਿਵਾਜ
ਆਪਣਿਆਂ ਦੀ ਲਾਸ਼ਾਂ ਨਾਲ ਰਹਿੰਦੇ ਲੋਕ, ਰੋਜ਼ ਖਾਣਾ ਅਤੇ ਸਿਗਰੇਟ ਪਿਲਾਉਣ ਦਾ ਹੈ ਰਿਵਾਜ
ਸ੍ਰੀ ਦਰਬਾਰ ਸਾਹਿਬ ‘ਚ ਏਅਰ ਡਿਫੈਂਸ ਗਨ ਕੀਤੀ ਸੀ ਤਾਇਨਾਤ? ਭਾਰਤੀ ਫੌਜ ਨੇ ਦਿੱਤੀ ਸਫਾਈ
ਸ੍ਰੀ ਦਰਬਾਰ ਸਾਹਿਬ ‘ਚ ਏਅਰ ਡਿਫੈਂਸ ਗਨ ਕੀਤੀ ਸੀ ਤਾਇਨਾਤ? ਭਾਰਤੀ ਫੌਜ ਨੇ ਦਿੱਤੀ ਸਫਾਈ
Embed widget
OSZAR »