ਟ੍ਰੈਂਡਿੰਗ
ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ ਮਿਲੀ ਤਰੱਕੀ, ਸ਼ਾਹਬਾਜ਼ ਸਰਕਾਰ ਨੇ ਬਣਾਇਆ ਫੀਲਡ ਮਾਰਸ਼ਲ
Pakistan News: ਪਾਕਿਸਤਾਨ ਦੇ ਫੌਜ ਮੁਖੀ ਜਨਰਲ ਸੱਯਦ ਅਸੀਮ ਮੁਨੀਰ ਨੂੰ ਤਰੱਕੀ ਮਿਲੀ ਹੈ। ਹਾਲਾਂਕਿ ਪਾਕਿਸਤਾਨ ਨੂੰ ਆਪਰੇਸ਼ਨ ਸਿੰਦੂਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਫਿਰ ਵੀ ਫੌਜ ਮੁਖੀ ਜਨਰਲ ਸੱਯਦ ਅਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਬਣਾਇਆ ਗਿਆ ਹੈ।
Pakistan News: ਪਾਕਿਸਤਾਨ ਦੇ ਫੌਜ ਮੁਖੀ ਜਨਰਲ ਸੱਯਦ ਅਸੀਮ ਮੁਨੀਰ ਨੂੰ ਤਰੱਕੀ ਮਿਲੀ ਹੈ। ਹਾਲਾਂਕਿ ਪਾਕਿਸਤਾਨ ਨੂੰ ਆਪਰੇਸ਼ਨ ਸਿੰਦੂਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਫਿਰ ਵੀ ਫੌਜ ਮੁਖੀ ਜਨਰਲ ਸੱਯਦ ਅਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਬਣਾਇਆ ਗਿਆ ਹੈ। ਦੱਸ ਦਈਏ ਕਿ ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿੱਚ ਲਿਆ ਗਿਆ ਹੈ। ਇਸ ਮੀਟਿੰਗ ਵਿੱਚ ਸ਼ਹਿਬਾਜ਼ ਸ਼ਰੀਫ ਨੇ ਭਾਰਤ ਅਤੇ ਪਾਕਿਸਤਾਨ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ।
ਪਾਕਿਸਤਾਨ ਸਰਕਾਰ ਨੇ ਏਅਰ ਚੀਫ਼ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਦਾ ਕਾਰਜਕਾਲ ਵਧਾਉਣ ਦਾ ਵੀ ਫੈਸਲਾ ਲਿਆ ਹੈ। ਸੱਯਦ ਅਸੀਮ ਮੁਨੀਰ 2022 ਤੋਂ ਪਾਕਿਸਤਾਨ ਵਿੱਚ 11ਵੇਂ ਫੌਜ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਨਵੰਬਰ 2024 ਵਿੱਚ, ਫੌਜ ਮੁਖੀ ਵਜੋਂ ਉਨ੍ਹਾਂ ਦਾ ਕਾਰਜਕਾਲ ਤਿੰਨ ਤੋਂ ਵਧਾ ਕੇ ਪੰਜ ਸਾਲ ਕਰ ਦਿੱਤਾ ਗਿਆ ਸੀ। ਪਾਕਿਸਤਾਨੀ ਫੌਜ ਦੇ ਉੱਚ ਅਹੁਦੇ 'ਤੇ ਨਿਯੁਕਤ ਹੋਣ ਤੋਂ ਪਹਿਲਾਂ, ਅਸੀਮ ਮੁਨੀਰ ਆਈਐਸਆਈ ਮੁਖੀ ਰਹਿ ਚੁੱਕੇ ਹਨ।
ਜਨਰਲ ਅਯੂਬ ਖਾਨ ਤੋਂ ਬਾਅਦ, ਅਸੀਮ ਮੁਨੀਰ ਪਾਕਿਸਤਾਨ ਦੇ ਦੂਜੇ ਫੀਲਡ ਮਾਰਸ਼ਲ ਬਣ ਗਏ ਹਨ। ਇੱਥੇ ਵੱਡੀ ਗੱਲ ਇਹ ਹੈ ਕਿ ਇਹ ਅਹੁਦਾ ਅਸੀਮ ਮੁਨੀਰ ਨੂੰ ਕੈਬਨਿਟ ਦੀ ਪ੍ਰਵਾਨਗੀ ਨਾਲ ਦਿੱਤਾ ਗਿਆ ਹੈ ਪਰ ਜਨਰਲ ਅਯੂਬ ਖਾਨ ਨੇ ਆਪਣੇ ਆਪ ਨੂੰ ਖੁਦ ਫੀਲਡ ਮਾਰਸ਼ਲ ਘੋਸ਼ਿਤ ਕਰ ਲਿਆ ਸੀ।
ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ, ਅਸੀਮ ਮੁਨੀਰ ਨੇ ਦੋ-ਰਾਸ਼ਟਰੀ ਸਿਧਾਂਤਾਂ ਦੀ ਵਕਾਲਤ ਕਰਦਿਆਂ ਹੋਇਆਂ ਕਿਹਾ ਸੀ ਕਿ ਹਿੰਦੂ ਅਤੇ ਮੁਸਲਮਾਨ ਇਕੱਠੇ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਸੀ, "ਸਾਡੇ ਪੁਰਖਿਆਂ ਨੇ ਸੋਚਿਆ ਸੀ ਕਿ ਅਸੀਂ ਹਿੰਦੂਆਂ ਤੋਂ ਵੱਖਰੇ ਹਾਂ, ਸਾਡੇ ਵਿਚਾਰ, ਧਰਮ ਅਤੇ ਪਰੰਪਰਾਵਾਂ ਵੱਖਰੀਆਂ ਹਨ। ਇਹ ਦੋ-ਰਾਸ਼ਟਰੀ ਸਿਧਾਂਤ ਦੀ ਨੀਂਹ ਹੈ।"
ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਦੀ ਹਰ ਪੀੜ੍ਹੀ ਨੇ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਾਕਿਸਤਾਨ ਦੀ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਦੇ ਭਾਸ਼ਣ ਦਾ ਮੁੱਖ ਉਦੇਸ਼ ਪਾਕਿਸਤਾਨ ਵਿੱਚ ਰਾਸ਼ਟਰਵਾਦੀ ਭਾਵਨਾ ਜਗਾਉਣਾ ਸੀ, ਪਰ ਕਸ਼ਮੀਰ ਬਾਰੇ ਉਨ੍ਹਾਂ ਦੇ ਬਿਆਨ ਨੂੰ ਲੈਕੇ ਭਾਰਤ ਵਿੱਚ ਰੋਸ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।