ਟ੍ਰੈਂਡਿੰਗ
ਅਟਾਰੀ-ਵਾਹਗਾ ਬਾਰਡਰ 'ਤੇ ਪਰਤੀ ਰੌਣਕ, 12 ਦਿਨਾਂ ਬਾਅਦ ਸ਼ੁਰੂ ਹੋਈ ਰੀਟ੍ਰੀਟ ਸੈਰੇਮਨੀ
Punjab News: ਅੱਜ ਅਟਾਰੀ-ਵਾਹਗਾ ਬਾਰਡਰ ‘ਤੇ ਮੁੜ ਰੌਣਕ ਪਰਤ ਆਈ ਹੈ। ਦੱਸ ਦਈਏ ਕਿ ਅੱਜ ਅੰਮ੍ਰਿਤਸਰ ਅਤੇ ਫਾਜ਼ਿਲਕਾ ਸਰਹੱਦ ‘ਤੇ ਦੋਹਾਂ ਮੁਲਕਾਂ ਵਿਚਾਲੇ ਰੀਟ੍ਰੀਟ ਸੈਰੇਮਨੀ ਸ਼ੁਰੂ ਕਰ ਦਿੱਤੀ ਗਈ ਹੈ।
Punjab News: ਅੱਜ ਅਟਾਰੀ-ਵਾਹਗਾ ਬਾਰਡਰ ‘ਤੇ ਮੁੜ ਰੌਣਕ ਪਰਤ ਆਈ ਹੈ। ਦੱਸ ਦਈਏ ਕਿ ਅੱਜ ਅੰਮ੍ਰਿਤਸਰ ਅਤੇ ਫਾਜ਼ਿਲਕਾ ਸਰਹੱਦ ‘ਤੇ ਦੋਹਾਂ ਮੁਲਕਾਂ ਵਿਚਾਲੇ ਰੀਟ੍ਰੀਟ ਸੈਰੇਮਨੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਸੈਰੇਮਨੀ ਦੇਖਣ ਲਈ ਪਹੁੰਚੇ ਲੋਕਾਂ ਦੀ ਗਿਣਤੀ ਘੱਟ ਹੈ, ਇਹ ਸੈਰੇਮਨੀ 12 ਦਿਨਾਂ ਬਾਅਦ ਸ਼ੁਰੂ ਹੋਈ ਹੈ।
ਬੀਐਸਐਫ ਦੇ ਸੂਤਰਾਂ ਅਨੁਸਾਰ, ਸਮਾਗਮ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਇਸ ਦੌਰਾਨ ਗੇਟ ਨਹੀਂ ਖੋਲ੍ਹੇ ਜਾਣਗੇ। ਭਾਰਤੀ ਅਤੇ ਪਾਕਿਸਤਾਨੀ ਫੌਜੀ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਉਣਗੇ। ਦੋਵਾਂ ਪਾਸਿਆਂ ਦੇ ਫੌਜੀ ਬੰਦ ਦਰਵਾਜ਼ਿਆਂ ਤੋਂ ਆਰ-ਪਾਰ ਖੜ੍ਹੇ ਹੋ ਕੇ ਹੀ ਆਪਣੇ ਦੇਸ਼ ਦੇ ਝੰਡੇ ਨੂੰ ਉਤਾਰਣਗੇ।
ਦੱਸ ਦਈਏ ਕਿ ਇਹ ਸੈਰੇਮਨੀ 7 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਤਣਾਅ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਅੱਜ 12 ਦਿਨਾਂ ਬਾਅਦ ਇਸ ਸੈਰੇਮਨੀ ਦੀ ਸ਼ੁਰੂਆਤ ਹੋਈ ਹੈ, ਪਰ ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਪਹਿਲਾਂ ਜਿੰਨੀ ਗਿਣਤੀ ਹੁੰਦੀ ਸੀ ਲੋਕਾਂ ਦੀ, ਹੁਣ ਉੰਨੀ ਗਿਣਤੀ ਨਹੀਂ ਹੈ, ਉੱਥੇ ਹੀ ਪਾਕਿਸਤਾਨ ਦੀ ਗੈਲਰੀ ਵੀ ਖਾਲੀ ਨਜ਼ਰ ਆਈ। ਗੇਂਦ ਵੀ ਬੰਦ ਰਹੇ, ਅਤੇ ਦੋਹਾਂ ਪਾਸਿਆਂ ਦੇ ਸਿਪਾਹੀਆਂ ਨੇ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।