India Cricket Team: ਟੀਮ ਇੰਡੀਆ 'ਚ ਮੱਚੀ ਤਰਥੱਲੀ, IPL ਵਿਚਾਲੇ BCCI ਵੱਲੋਂ ਵੱਡੀ ਕਾਰਵਾਈ, ਕੋਚ ਸਣੇ 3 ਦਿੱਗਜਾਂ ਨੂੰ ਕੱਢਿਆ ਬਾਹਰ; ਜਾਣੋ ਵਜ੍ਹਾ...
India Cricket Team: ਇਸ ਸਾਲ ਬਾਰਡਰ ਗਾਵਸਕਰ ਟਰਾਫੀ ਵਿੱਚ 1-3 ਨਾਲ ਮਿਲੀ ਹਾਰ ਅਤੇ ਸੀਰੀਜ਼ ਦੌਰਾਨ ਡਰੈਸਿੰਗ ਰੂਮ ਦੀ ਗੱਲਬਾਤ ਲੀਕ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੱਡੀ ਕਾਰਵਾਈ ਕੀਤੀ ਹੈ।

India Cricket Team: ਇਸ ਸਾਲ ਬਾਰਡਰ ਗਾਵਸਕਰ ਟਰਾਫੀ ਵਿੱਚ 1-3 ਨਾਲ ਮਿਲੀ ਹਾਰ ਅਤੇ ਸੀਰੀਜ਼ ਦੌਰਾਨ ਡਰੈਸਿੰਗ ਰੂਮ ਦੀ ਗੱਲਬਾਤ ਲੀਕ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੱਡੀ ਕਾਰਵਾਈ ਕੀਤੀ ਹੈ। ਬੋਰਡ ਨੇ ਬੀਸੀਸੀਆਈ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਬਾਹਰ ਕਰ ਦਿੱਤਾ ਹੈ, ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਸਿਰਫ 8 ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ। ਦੱਸ ਦੇਈਏ ਕਿ BGT ਸੀਰੀਜ਼ ਹਾਰਨ ਤੋਂ ਬਾਅਦ, BCCI ਨੇ ਇੱਕ ਸਮੀਖਿਆ ਮੀਟਿੰਗ ਕੀਤੀ ਸੀ, ਜਿਸ ਵਿੱਚ ਟੀਮ ਪ੍ਰਬੰਧਨ ਦੇ ਇੱਕ ਮੈਂਬਰ ਨੇ ਸ਼ਿਕਾਇਤ ਕੀਤੀ ਸੀ ਕਿ ਡ੍ਰੈਸਿੰਗ ਰੂਮ ਦੀਆਂ ਖ਼ਬਰਾਂ ਬਾਹਰ ਜਾ ਰਹੀਆਂ ਹਨ।
ਦੈਨਿਕ ਜਾਗਰਣ ਵਿੱਚ ਪ੍ਰਕਾਸ਼ਿਤ ਖ਼ਬਰ ਦੇ ਅਨੁਸਾਰ, ਸਹਾਇਕ ਕੋਚ ਅਭਿਸ਼ੇਕ ਨਾਇਰ ਤੋਂ ਇਲਾਵਾ, ਭਾਰਤੀ ਟੀਮ ਦੇ ਫੀਲਡਿੰਗ ਕੋਚ ਟੀ ਦਿਲੀਪ ਅਤੇ ਟ੍ਰੇਨਰ ਸੋਹਮ ਦੇਸਾਈ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨਾਇਰ ਦੀ ਜਗ੍ਹਾ ਕਿਸੇ ਨੂੰ ਵੀ ਨਿਯੁਕਤ ਨਹੀਂ ਕੀਤਾ ਜਾਵੇਗਾ ਕਿਉਂਕਿ ਸੀਤਾਂਸ਼ੂ ਕੋਟਕ ਪਹਿਲਾਂ ਹੀ ਟੀਮ ਇੰਡੀਆ ਨਾਲ ਬੱਲੇਬਾਜ਼ੀ ਕੋਚ ਵਜੋਂ ਜੁੜੇ ਹੋਏ ਹਨ। ਦਿਲੀਪ ਦਾ ਕੰਮ ਸਹਾਇਕ ਕੋਚ ਰਿਆਨ ਟੈਨ ਡੇਸਕੇਟ ਦੁਆਰਾ ਦੇਖਿਆ ਜਾਵੇਗਾ।
ਟ੍ਰੇਨਰ ਸੋਹਮ ਦੇਸਾਈ ਦੀ ਜਗ੍ਹਾ ਐਡਰੀਅਨ ਲੀ ਰੂ ਲੈਣਗੇ, ਜੋ ਇਸ ਸਮੇਂ ਆਈਪੀਐਲ ਵਿੱਚ ਪੰਜਾਬ ਕਿੰਗਜ਼ ਨਾਲ ਜੁੜੇ ਹੋਏ ਹਨ। ਉਹ 2008 ਤੋਂ 2019 ਤੱਕ ਕੇਕੇਆਰ ਟੀਮ ਦੇ ਨਾਲ ਵੀ ਰਹੇ। ਉਨ੍ਹਾਂ ਨੇ 2002 ਤੋਂ 2003 ਤੱਕ ਟੀਮ ਇੰਡੀਆ ਨਾਲ ਵੀ ਕੰਮ ਕੀਤਾ। ਉਨ੍ਹਾਂ ਦਾ ਬੀਸੀਸੀਆਈ ਨਾਲ ਇਕਰਾਰਨਾਮਾ ਹੋ ਗਿਆ ਹੈ।
ਵਿਵਾਦਾਂ ਨਾਲ ਘਿਰ ਰਹੀ BGT ਸੀਰੀਜ਼
ਬਾਰਡਰ ਗਾਵਸਕਰ ਟਰਾਫੀ ਭਾਰਤੀ ਟੀਮ 1-3 ਨਾਲ ਹਾਰ ਗਈ ਸੀ, ਇਸ ਸੀਰੀਜ਼ ਵਿੱਚ ਅਸ਼ਵਿਨ ਨੇ ਅਚਾਨਕ ਸੰਨਿਆਸ ਲੈ ਲਿਆ। ਰੋਹਿਤ ਸ਼ਰਮਾ ਨੇ ਸਿਡਨੀ ਟੈਸਟ ਤੋਂ ਖੁਦ ਨੂੰ ਬਾਹਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਟਕਲਾਂ ਲਗਾਈਆਂ ਜਾਣ ਲੱਗੀਆਂ ਕਿ ਟੀਮ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ। ਭਾਰਤੀ ਡਰੈਸਿੰਗ ਰੂਮ ਤੋਂ ਵੀ ਖ਼ਬਰਾਂ ਸਾਹਮਣੇ ਆਈਆਂ, ਜਿਸ ਨਾਲ ਮਾਮਲਾ ਹੋਰ ਗਰਮ ਹੋ ਗਿਆ। ਇੱਕ ਮੈਂਬਰ ਨੇ ਇਸ ਬਾਰੇ ਬੀਸੀਸੀਆਈ ਨੂੰ ਸ਼ਿਕਾਇਤ ਵੀ ਕੀਤੀ ਸੀ। ਇਸ ਤੋਂ ਪਹਿਲਾਂ ਟੀਮ ਇੰਡੀਆ ਦਾ ਘਰੇਲੂ ਮੈਦਾਨ 'ਤੇ ਨਿਊਜ਼ੀਲੈਂਡ ਖ਼ਿਲਾਫ਼ ਸ਼ਰਮਨਾਕ ਪ੍ਰਦਰਸ਼ਨ ਰਿਹਾ ਸੀ। ਨਿਊਜ਼ੀਲੈਂਡ ਨੇ ਟੈਸਟ ਸੀਰੀਜ਼ ਵਿੱਚ ਭਾਰਤ ਨੂੰ 3-0 ਨਾਲ ਹਰਾਇਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
