Lockie Ferguson Injury: ਪੰਜਾਬ ਕਿੰਗਜ਼ ਦਾ ਅੱਜ ਕੋਲਕਾਤਾ ਨਾਈਟ ਰਾਈਡਰਜ਼ ਨਾਲ ਮੁਕਾਬਲਾ ਹੈ। ਮੈਚ ਤੋਂ ਪਹਿਲਾਂ ਸ਼੍ਰੇਅਸ ਅਈਅਰ ਅਤੇ ਟੀਮ ਲਈ ਬੁਰੀ ਖ਼ਬਰ ਆਈ ਹੈ...



ਟੀਮ ਵਿੱਚ ਸ਼ਾਮਲ ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਸੱਟ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਹੈਦਰਾਬਾਦ ਖਿਲਾਫ ਮੈਚ ਦੌਰਾਨ ਗੰਭੀਰ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਮੈਦਾਨ ਛੱਡ ਕੇ ਚਲੇ ਗਏ ਸੀ।



ਪੰਜਾਬ ਕਿੰਗਜ਼ ਦੇ ਗੇਂਦਬਾਜ਼ੀ ਕੋਚ ਜੇਮਜ਼ ਹੋਪਸ ਨੇ ਮੁੱਲਾਂਪੁਰ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਮੈਚ ਤੋਂ ਪਹਿਲਾਂ ਕਿਹਾ ਲੌਕੀ ਫਰਗੂਸਨ ਅਣਮਿੱਥੇ ਸਮੇਂ ਲਈ ਬਾਹਰ ਹੈ ਅਤੇ ਟੂਰਨਾਮੈਂਟ ਦੇ ਅੰਤ ਤੱਕ ਉਨ੍ਹਾਂ ਦੇ ਵਾਪਸ ਆਉਣ ਦੀ ਬਹੁਤ ਘੱਟ ਸੰਭਾਵਨਾ ਹੈ।



ਮੈਨੂੰ ਲੱਗਦਾ ਹੈ ਕਿ ਉਸਨੂੰ ਕਾਫ਼ੀ ਗੰਭੀਰ ਸੱਟ ਲੱਗੀ ਹੈ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਛੇਵੇਂ ਓਵਰ ਦੀ ਦੂਜੀ ਗੇਂਦ 'ਤੇ ਫਰਗੂਸਨ ਦੇ ਖੱਬੇ ਪੈਰ 'ਤੇ, ਕਮਰ ਦੇ ਬਿਲਕੁਲ ਹੇਠਾਂ, ਸੱਟ ਲੱਗ ਗਈ।



ਫਿਜ਼ੀਓ ਆਇਆ ਅਤੇ ਉਸ ਨਾਲ ਸਲਾਹ ਕਰਨ ਤੋਂ ਬਾਅਦ, ਉਹ ਓਵਰ ਦੇ ਵਿਚਕਾਰ ਹੀ ਮੈਦਾਨ ਛੱਡ ਗਏ ਅਤੇ ਦੁਬਾਰਾ ਵਾਪਸ ਨਹੀਂ ਆਏ। ਹੈਦਰਾਬਾਦ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ ਸੀ।



ਪੰਜਾਬ ਕਿੰਗਜ਼ ਨੇ ਫਰਗੂਸਨ ਨੂੰ ਨਿਲਾਮੀ ਵਿੱਚ 2 ਕਰੋੜ ਰੁਪਏ ਵਿੱਚ ਖਰੀਦਿਆ ਸੀ। ਉਹ ਆਈਪੀਐਲ ਇਤਿਹਾਸ ਦਾ ਦੂਜਾ ਸਭ ਤੋਂ ਤੇਜ਼ ਗੇਂਦਬਾਜ਼ ਹੈ, ਜਿਸਨੇ ਗੁਜਰਾਤ ਟਾਈਟਨਜ਼ ਲਈ ਖੇਡਦੇ ਹੋਏ 157.3 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹਾਸਲ ਕੀਤੀ ਸੀ।



ਕੁਝ ਦਿਨ ਪਹਿਲਾਂ, ਕਪਤਾਨ ਸ਼੍ਰੇਅਸ ਅਈਅਰ ਨੇ ਵੀ ਕਿਹਾ ਸੀ ਕਿ ਉਹ ਟੀਮ ਲਈ ਇੱਕ ਮਹੱਤਵਪੂਰਨ ਗੇਂਦਬਾਜ਼ ਹੈ ਕਿਉਂਕਿ ਉਹ ਹਮੇਸ਼ਾ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦਾ ਹੈ।



ਆਈਪੀਐਲ 2025 ਵਿੱਚ ਖੇਡੇ ਗਏ 4 ਮੈਚਾਂ ਵਿੱਚ, ਉਨ੍ਹਾਂ ਨੇ 68 ਗੇਂਦਾਂ ਸੁੱਟੀਆਂ ਹਨ, ਜਿਸ ਵਿੱਚ ਉਸਨੇ 9.18 ਦੀ ਇਕਾਨਮੀ ਨਾਲ 104 ਦੌੜਾਂ ਦਿੱਤੀਆਂ ਹਨ। ਉਸਦੇ ਨਾਮ 5 ਵਿਕਟਾਂ ਹਨ।



ਆਈਪੀਐਲ ਦੀ ਗੱਲ ਕਰੀਏ ਤਾਂ, ਉਸਨੇ 2017 ਤੋਂ ਹੁਣ ਤੱਕ 49 ਮੈਚਾਂ ਵਿੱਚ 51 ਵਿਕਟਾਂ ਲਈਆਂ ਹਨ, ਉਸਦਾ ਸਭ ਤੋਂ ਵਧੀਆ ਸਪੈਲ 28 ਦੌੜਾਂ ਦੇ ਕੇ 4 ਵਿਕਟਾਂ ਲੈਣਾ ਹੈ।



ਅੱਜ ਸ਼੍ਰੇਅਸ ਅਈਅਰ ਅਤੇ ਟੀਮ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਖੇਡਣਗੇ। ਪੰਜਾਬ ਕਿੰਗਜ਼ ਇਸ ਸਮੇਂ ਛੇਵੇਂ ਨੰਬਰ 'ਤੇ ਹੈ, ਉਹ 5 ਵਿੱਚੋਂ 2 ਮੈਚ ਹਾਰ ਚੁੱਕੇ ਹਨ।



OSZAR »