‘ਅਚਾਨਕ ਸਾਨੂੰ ਵੈਨ ‘ਚ ਵਾੜ ਦਿੱਤਾ...’ ਮਿਚੇਲ ਸਟਾਰਕ ਦੀ ਪਤਨੀ ਨੇ ਦੱਸਿਆ ਕਿਵੇਂ ਦਾ ਸੀ ਮੰਜ਼ਰ, ਜਦੋਂ ਰੋਕਿਆ ਗਿਆ ਪੰਜਾਬ-ਦਿੱਲੀ ਮੈਚ
IPL 2025: ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਪੰਜਾਬ ਅਤੇ ਦਿੱਲੀ ਵਿਚਕਾਰ ਮੈਚ ਰੋਕ ਦਿੱਤਾ ਗਿਆ ਸੀ। ਫਿਰ ਅਗਲੇ ਦਿਨ ਆਈਪੀਐਲ ਮੁਲਤਵੀ ਕਰ ਦਿੱਤਾ ਗਿਆ। ਆਸਟ੍ਰੇਲੀਆ ਦੇ ਮਿਚੇਲ ਸਟਾਰਕ ਦਿੱਲੀ ਕੈਪੀਟਲਸ ਟੀਮ ਦਾ ਹਿੱਸਾ ਸਨ।

IPL 2025, Mitchell Starc, Alyssa Healy: ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਦਿੱਲੀ ਕੈਪੀਟਲਸ ਅਤੇ ਪੰਜਾਬ ਕਿੰਗਜ਼ ਵਿਚਕਾਰ ਮੈਚ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਇਹ ਮੈਚ ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਸੀ। ਅਗਲੇ ਦਿਨ ਆਈਪੀਐਲ 2025 ਵੀ ਰੋਕ ਦਿੱਤਾ ਗਿਆ। ਹੁਣ ਆਸਟ੍ਰੇਲੀਆਈ ਕ੍ਰਿਕਟਰ ਮਿਚੇਲ ਸਟਾਰਕ ਦੀ ਪਤਨੀ ਨੇ ਦੱਸਿਆ ਕਿ ਉਸ ਸਮੇਂ ਕਿਹੋ ਜਿਹਾ ਮੰਜ਼ਰ ਸੀ।
ਤੁਹਾਨੂੰ ਦੱਸ ਦਈਏ ਕਿ ਸਟਾਰਕ ਆਈਪੀਐਲ 2025 ਵਿੱਚ ਦਿੱਲੀ ਕੈਪੀਟਲਜ਼ ਟੀਮ ਦਾ ਹਿੱਸਾ ਹਨ। ਉਨ੍ਹਾਂ ਦੀ ਪਤਨੀ ਅਤੇ ਆਸਟ੍ਰੇਲੀਆ ਮਹਿਲਾ ਟੀਮ ਦੀ ਕਪਤਾਨ ਐਲਿਸਾ ਹੀਲੀ ਨੇ ਉਸ ਰਾਤ ਦੀ ਘਟਨਾ ਸਾਂਝੀ ਕੀਤੀ, ਜਦੋਂ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਆਈਪੀਐਲ ਮੈਚ ਹਵਾਈ ਹਮਲੇ ਦੇ ਸਾਇਰਨ ਕਾਰਨ ਅੱਧ ਵਿਚਕਾਰ ਰੱਦ ਕਰ ਦਿੱਤਾ ਗਿਆ ਸੀ। ਜਦੋਂ ਪੰਜਾਬ ਦਾ ਸਕੋਰ 10.1 ਓਵਰਾਂ ਵਿੱਚ ਇੱਕ ਵਿਕਟ 'ਤੇ 122 ਦੌੜਾਂ ਸੀ ਤਾਂ ਮੈਚ ਰੋਕ ਦਿੱਤਾ ਗਿਆ ਅਤੇ ਸ਼ੁਰੂਆਤੀ ਕਾਰਨ ਫਲੱਡ ਲਾਈਟ ਦਾ ਖਰਾਬ ਹੋਣਾ ਦੱਸਿਆ ਗਿਆ ਹੈ।
ਉਸ ਸਮੇਂ ਆਸਟ੍ਰੇਲੀਆ ਅਤੇ ਦਿੱਲੀ ਕੈਪੀਟਲਜ਼ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਦੀ ਪਤਨੀ ਐਲਿਸਾ ਹੋਰ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸਟੈਂਡ ਵਿੱਚ ਮੌਜੂਦ ਸੀ। ਐਲੀਸਾ ਅਤੇ ਉਸ ਦੇ ਨਾਲ ਮੌਜੂਦ ਹੋਰ ਲੋਕ ਪਹਿਲਾਂ ਤਾਂ ਸ਼ਾਂਤ ਰਹੇ, ਇਹ ਸਮਝ ਕੇ ਕਿ ਇਹ ਕੋਈ ਮਾਮੂਲੀ ਜਿਹਾ ਮਾਮਲਾ ਹੈ, ਪਰ ਫਿਰ ਹਾਲਾਤ ਵਿਗੜਦੇ ਗਏ।
ਅਲੀਸਾ ਨੇ "ਵਿਲੋਟਾਕ" ਪੋਡਕਾਸਟ 'ਤੇ ਕਿਹਾ, "ਕੁਝ ਪਾਵਰ ਟਾਵਰਾਂ ਦੀਆਂ ਲਾਈਟਾਂ ਬੰਦ ਹੋ ਗਈਆਂ ਸਨ ਅਤੇ ਅਸੀਂ ਉੱਥੇ ਉਡੀਕ ਕਰ ਰਹੇ ਸੀ," ਮੈਂ ਕੁਝ ਸੀਟਾਂ ਦੀ ਦੂਰੀ 'ਤੇ ਇੱਕ ਅਫਵਾਹ ਸੁਣੀ ਕਿ ਸਾਨੂੰ ਸਟੇਡੀਅਮ ਖਾਲੀ ਕਰਨਾ ਪੈ ਸਕਦਾ ਹੈ ਕਿਉਂਕਿ ਬਿਜਲੀ ਚਲੀ ਗਈ ਹੈ। ਸਾਡੇ ਨਾਲ ਪਰਿਵਾਰ ਦਾ ਇੱਕ ਵੱਡਾ ਸਮੂਹ ਅਤੇ ਵਾਧੂ ਸਹਾਇਤਾ ਸਟਾਫ਼ ਸੀ। ਅਗਲੇ ਹੀ ਮਿੰਟ ਉਹ ਆਦਮੀ ਆਉਂਦਾ ਹੈ, ਜੋ ਕਿ ਸਾਡੇ ਗਰੁੱਪ ਦੇ ਨਾਲ ਸੀ ਅਤੇ ਉਸ ਦਾ ਚਿਹਰਾ ਵੀ ਚਿੱਟਾ ਪੈ ਗਿਆ ਸੀ।
ਐਲੀਸਾ ਨੇ ਅੱਗੇ ਕਿਹਾ, ਕਿ ਸਾਨੂੰ ਹੁਣ ਜਾਣਾ ਚਾਹੀਦਾ ਹੈ, ਅਤੇ ਅਸੀਂ ਕਹਿ ਰਹੇ ਸੀ ਓਹ ਇੱਥੇ ਹੀ ਠੀਕ ਹਨ। ਜਿਵੇਂ ਕਿ ਸਾਡੇ ਲਈ ਬਿਹਤਰ ਹੋਵੇਗਾ ਕਿ ਅਸੀਂ ਪਹਿਲਾਂ ਸਾਰਿਆਂ ਨੂੰ ਸਟੇਡੀਅਮ ਤੋਂ ਬਾਹਰ ਜਾਣ ਦਈਏ ਅਤੇ ਉੱਥੇ ਹੀ ਰਹੀਏ। ਅਸੀਂ ਸ਼ਾਇਦ ਇੱਥੇ ਸੁਰੱਖਿਅਤ ਹਾਂ, ਕਿਉਂਕਿ ਬਾਕੀ ਹਰ ਜਗ੍ਹਾ, ਲੋਕ ਪੌੜੀਆਂ ਤੋਂ ਹੇਠਾਂ ਉਤਰ ਰਹੇ ਹੋਣਗੇ।
ਇਸ ਤੋਂ ਬਾਅਦ ਚੀਜ਼ਾਂ ਤੇਜ਼ੀ ਨਾਲ ਬਦਲਦੀਆਂ ਗਈਆਂ ਅਤੇ ਜਿੱਥੇ ਉਸ ਨੂੰ ਲਿਜਾਇਆ ਗਿਆ, ਉੱਥੇ ਪੰਜਾਬ ਅਤੇ ਦਿੱਲੀ ਦੇ ਖਿਡਾਰੀ ਪਹਿਲਾਂ ਹੀ ਮੌਜੂਦ ਸਨ। ਵਿਕਟਕੀਪਰ-ਬੱਲੇਬਾਜ਼ ਨੇ ਕਿਹਾ, ਫਿਰ ਇੱਕ ਹੋਰ ਆਦਮੀ ਬਾਹਰ ਆਇਆ, ਉਸ ਦਾ ਚਿਹਰਾ ਪੀਲਾ ਪੈ ਗਿਆ ਸੀ, ਉਸ ਨੇ ਇੱਕ ਬੱਚੇ ਨੂੰ ਫੜ ਲਿਆ ਅਤੇ ਕਿਹਾ ਕਿ ਸਾਨੂੰ ਹੁਣ ਜਾਣਾ ਪਵੇਗਾ।
ਐਲੀਸਾ ਨੇ ਕਿਹਾ ਕਿ ਇਹ ਇੰਨੀ ਤੇਜ਼ੀ ਨਾਲ ਹੋਇਆ ਕਿ ਫਾਫ ਡੂ ਪਲੇਸਿਸ ਬਿਨਾਂ ਜੁੱਤੀਆਂ ਤੋਂ ਕਮਰੇ ਵਿੱਚ ਸੀ। ਉਨ੍ਹਾਂ ਨੇ ਕਿਹਾ, ਖਿਡਾਰੀ ਉੱਥੇ ਸਨ। ਫਾਫ ਨੇ ਜੁੱਤੀ ਵੀ ਨਹੀਂ ਪਾਈ ਹੋਈ ਸੀ। ਉਹ ਸਾਰੇ ਉੱਥੇ ਉਡੀਕ ਕਰ ਰਹੇ ਸਨ ਅਤੇ ਬਹੁਤ ਪਰੇਸ਼ਾਨ ਲੱਗ ਰਹੇ ਸਨ। ਮੈਂ ਮਿਚ ਨੂੰ ਪੁੱਛਿਆ, 'ਕੀ ਹੋ ਰਿਹਾ ਹੈ?' ਅਤੇ ਉਨ੍ਹਾਂ ਨੇ ਕਿਹਾ, '60 ਕਿਲੋਮੀਟਰ ਦੂਰ ਇੱਕ ਸ਼ਹਿਰ 'ਤੇ ਹੁਣੇ ਹੀ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ।'
ਐਲੀਸਾ ਨੇ ਅੱਗੇ ਕਿਹਾ, "ਅਤੇ ਇਸ ਲਈ ਇਲਾਕੇ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਸੀ ਜਿਸਦਾ ਮਤਲਬ ਸੀ ਕਿ ਲਾਈਟਾਂ ਬੰਦ ਸਨ ਕਿਉਂਕਿ ਧਰਮਸ਼ਾਲਾ ਸਟੇਡੀਅਮ ਉਸ ਸਮੇਂ ਇੱਕ ਲਾਈਟਹਾਊਸ ਵਾਂਗ ਸੀ।" ਉਦੋਂ ਹੀ ਸਾਨੂੰ ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਹੋਇਆ।
ਮੈਚ ਵਾਲੇ ਦਿਨ, ਜੰਮੂ ਵਿੱਚ ਹਵਾਈ ਹਮਲੇ ਦੀਆਂ ਚੇਤਾਵਨੀਆਂ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਆਉਣ ਦੀਆਂ ਰਿਪੋਰਟਾਂ ਦੇ ਵਿਚਕਾਰ, ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਮੋਹਾਲੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸੀ।
ਐਲਿਸਾ ਨੇ ਕਿਹਾ ਅਚਾਨਕ ਸਾਨੂੰ ਵੈਨ ਵਿੱਚ ਬਿਠਾ ਕੇ ਹੋਟਲ ਵਾਪਸ ਲਿਜਾਇਆ ਗਿਆ। ਉੱਥੇ ਹਾਲਾਤ ਬਹੁਤੇ ਚੰਗੇ ਨਹੀਂ ਸਨ। ਅਸੀਂ ਪੰਜਾਬ ਦੇ ਕੁਝ ਖਿਡਾਰੀਆਂ ਨਾਲ ਬੱਸ ਵਿੱਚ ਬੈਠੇ ਸੀ। ਮੈਨੂੰ ਲੱਗਦਾ ਹੈ ਕਿ ਸ਼੍ਰੇਅਸ ਅਈਅਰ ਮੇਰੀ ਬੱਸ ਵਿੱਚ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਤੁਸੀਂ ਉੱਥੋਂ ਨਿਕਲਦੇ ਹੀ ਇੱਕ ਵੈਨ ਵਿੱਚ ਚੜ੍ਹ ਗਏ ਹੋ।
ਟੀਮਾਂ ਨੂੰ ਲੰਬੇ ਸੜਕੀ ਅਤੇ ਰੇਲ ਸਫ਼ਰ ਰਾਹੀਂ ਦਿੱਲੀ ਲਿਆਂਦਾ ਗਿਆ। ਆਈਪੀਐਲ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਪਰ 17 ਮਈ ਨੂੰ ਦੁਬਾਰਾ ਸ਼ੁਰੂ ਹੋਵੇਗਾ ਜਿਸ ਵਿੱਚ ਜ਼ਿਆਦਾਤਰ ਵਿਦੇਸ਼ੀ ਖਿਡਾਰੀਆਂ ਦੇ ਆਪੋ-ਆਪਣੇ ਫਰੈਂਚਾਇਜ਼ੀ ਵਿੱਚ ਵਾਪਸ ਆਉਣ ਦੀ ਉਮੀਦ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
