ਪੜਚੋਲ ਕਰੋ
Punjabi Singer: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ, ਸੋਸ਼ਲ ਮੀਡੀਆ 'ਤੇ ਮੱਚੀ ਤਰਥੱਲੀ ,ਜਾਣੋ ਪੂਰਾ ਮਾਮਲਾ
ਪੰਜਾਬੀ ਜਗਤ ਦੇ ਮਸ਼ਹੂਰ ਗਾਇਕ ਹਾਰਡੀ ਸੰਧੂ ਉੱਤੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ?

image source: instagram
1/6

ਬਾਲੀਵੁੱਡ ਦੇ ਐਕਟਰ ਅਤੇ ਸਿੰਗਰ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੇ ਹਨ। ਇਸ ਵੇਲੇ ਮਸ਼ਹੂਰ ਗਾਇਕ ਹਾਰਡੀ ਸੰਧੂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਾਰਡੀ ਸੰਧੂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ।
2/6

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 34 'ਚ ਇਕ ਫੈਸ਼ਨ ਸ਼ੋਅ ਦੌਰਾਨ ਉਨ੍ਹਾਂ ਨੇ ਪਰਫਾਰਮ ਕਰ ਰਹੇ ਸਨ, ਜਿਸ ਦੀ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਜਾਜ਼ਤ ਨਹੀਂ ਲਈ ਸੀ। ਇਸ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।
3/6

ਇਸ ਦੌਰਾਨ ਜਿਵੇਂ ਹੀ ਪੁਲਿਸ ਨੇ ਸਿੰਗਰ ਨੂੰ ਹਿਰਾਸਤ ਵਿੱਚ ਲਿਆ, ਤਾਂ ਸੰਧੂ ਦੇ ਫੈਨ ਹੈਰਾਨ ਰਹਿ ਗਏ ਅਤੇ ਅਚਾਨਕ ਘਟਨਾ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ।
4/6

ਹਾਰਡੀ ਸੰਧੂ ਪੰਜਾਬੀ ਦੁਨੀਆ ਦੇ ਨਾਮੀ ਗਾਇਕ ਹਨ, ਜਿਨ੍ਹਾਂ ਦਾ ਸਿੱਕਾ ਬਾਲੀਵੁੱਡ ਤੱਕ ਚੱਲਦਾ ਹੈ। ਦੁਨੀਆ ਦੇ ਕੋਨੇ-ਕੋਨੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਵੱਸਦੇ ਹਨ।
5/6

ਉਨ੍ਹਾਂ ਨੇ 'ਸੋਚ', 'ਨਾਂਹ ਗੋਰੀਏ', 'ਜੋਕਰ', 'ਕਿਆ ਬਾਤ ਐ', 'ਬੈਕਬੋਨ', 'ਬਿਜਲੀ-ਬਿਜਲੀ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਪਛਾਣ ਬਣਾਈ ਹੋਈ ਹੈ।
6/6

ਸੋਸ਼ਲ ਮੀਡੀਆ ਉੱਤੇ Harrdy Sandhu ਦੀ ਚੰਗੀ ਫੈਨ ਫਾਲਵਿੰਗ ਹੈ। ਇੰਸਟਾਗ੍ਰਾਮ ਉੱਤੇ 7 ਮਿਲੀਅਨ ਪ੍ਰਸ਼ੰਸਕ ਉਨ੍ਹਾਂ ਨੂੰ ਫਾਲੋ ਕਰਦੇ ਹਨ।
Published at : 08 Feb 2025 09:50 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
