ਪੜਚੋਲ ਕਰੋ

ਗੈਰ-ਪਰਵਾਸੀ ਭਾਰਤੀਆਂ ਨੂੰ ਲੈ ਕੇ 16-17 ਫਰਵਰੀ ਨੂੰ ਅਮਰੀਕਾ ਤੋਂ ਦੂਜਾ ਜਹਾਜ਼ ਪਹੁੰਚੇਗਾ ਭਾਰਤ

ਗੈਰ-ਪਰਵਾਸੀ ਭਾਰਤੀਆਂ ਨੂੰ ਲੈ ਕੇ ਇੱਕ ਹੋਰ ਜਹਾਜ਼ ਜਲਦ ਹੀ ਅਮਰੀਕਾ ਤੋਂ ਭਾਰਤ ਦੇ ਲਈ ਉਡਾਰੀ ਭਰੇਗਾ। ਜਾਣਕਾਰੀ ਮੁਤਾਬਕ, ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਭਾਰਤੀਆਂ ਦੀ ਦੂਜੀ ਉਡਾਣ 16 ਜਾਂ 17 ਫਰਵਰੀ ਨੂੰ ਭਾਰਤ ਆਵੇਗੀ।

US Deport illegal Immigrants: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਦੌਰੇ 'ਤੇ ਵਾਸ਼ਿੰਗਟਨ ਪਹੁੰਚ ਚੁੱਕੇ ਹਨ, ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਹੱਤਵਪੂਰਨ ਗੱਲਬਾਤ ਕਰਨਗੇ। ਇਨ੍ਹਾਂ ਸਭ ਦੇ ਵਿਚਕਾਰ ਅਮਰੀਕਾ ਵਿੱਚ ਰਹਿ ਰਹੇ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ, ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਭਾਰਤੀਆਂ ਦੀ ਦੂਜੀ ਉਡਾਣ 16 ਜਾਂ 17 ਫਰਵਰੀ ਨੂੰ ਭਾਰਤ ਆਵੇਗੀ।

ਹੋਰ ਪੜ੍ਹੋ: ਵਿਜੀਲੈਂਸ ਬਿਊਰੋ ਨੇ ASI ਤੇ ਉਸ ਦੇ ਸਾਥੀ ਨੂੰ 40000 ਰੁਪਏ ਰਿਸ਼ਵਤ ਦੇ ਨਾਲ ਕੀਤਾ ਕਾਬੂ

ਪਹਿਲੀ ਉਡਾਣ ‘ਚ 104 ਭਾਰਤੀਆਂ ਨੂੰ ਭੇਜਿਆ ਗਿਆ

ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਮੁੜ ਸਰਕਾਰ ਬਣਨ ਤੋਂ ਬਾਅਦ ਉਹਨਾਂ ਵੱਲੋਂ ਕਈ ਵੱਡੇ ਫ਼ੈਸਲੇ ਲਏ ਗਏ ਹਨ। ਇਨ੍ਹਾਂ ਦੇ ਤਹਿਤ 5 ਫਰਵਰੀ 2025 ਨੂੰ ਅਮਰੀਕੀ ਸੈਨਾ ਦੇ C-17 ਵਿਮਾਨ ਰਾਹੀਂ 104 ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਵਾਪਸ ਭਾਰਤ ਭੇਜਿਆ ਗਿਆ ਸੀ। ਇਹ ਉਹ ਲੋਕ ਸਨ, ਜੋ ਲੱਖਾਂ ਰੁਪਏ ਖਰਚ ਕਰਕੇ ‘ਡੰਕੀ ਰੂਟ’ ਜਾਂ ਹੋਰ ਗੈਰ-ਕਾਨੂੰਨੀ ਢੰਗਾਂ ਨਾਲ ਅਮਰੀਕਾ ‘ਚ ਦਾਖਲ ਹੋਏ ਅਤੇ ਪਿਛਲੇ ਕਈ ਸਾਲਾਂ ਤੋਂ ਉਥੇ ਰਹਿ ਰਹੇ ਸਨ।

ਟਰੰਪ-ਮੋਦੀ ਦੀ ਮੀਟਿੰਗ ‘ਤੇ ਰਹੇਗੀ ਨਜ਼ਰ

ਪਹਿਲੀ ਉਡਾਣ ਰਾਹੀਂ ਅਮਰੀਕਾ ਤੋਂ ਭਾਰਤ ਆਉਣ ਵਾਲਿਆਂ ਵਿੱਚ 30 ਪੰਜਾਬ, 33-33 ਹਰਿਆਣਾ ਤੇ ਗੁਜਰਾਤ, 3-3 ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਅਤੇ 2 ਚੰਡੀਗੜ੍ਹ ਤੋਂ ਸਨ। ਟਰੰਪ ਦੀ ਟੈਕਸ ਨੀਤੀ ਕਾਰਨ ਦੁਨੀਆ ਭਰ ‘ਚ ਮਚੀ ਹਲਚਲ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਯਾਤਰਾ ਸੰਭਾਵਤ ਤੌਰ ‘ਤੇ ਇਸ ਗੱਲ ਨੂੰ ਯਕੀਨੀ ਬਣਾਉਣ ‘ਚ ਲੱਗੀ ਹੋਈ ਹੈ ਕਿ ਅਮਰੀਕਾ ਵੱਲੋਂ ਭਾਰਤ ਵਿਰੁੱਧ ਕੋਈ ਵਪਾਰਕ ਕਾਰਵਾਈ ਨਾ ਕੀਤੀ ਜਾਵੇ।

ਇਸ ਮੀਟਿੰਗ ਦੌਰਾਨ, PM ਮੋਦੀ ਅਤੇ ਡੋਨਾਲਡ ਟਰੰਪ ਵਪਾਰ, ਨਿਵੇਸ਼, ਊਰਜਾ, ਰੱਖਿਆ, ਤਕਨਾਲੋਜੀ ਅਤੇ ਪਰਵਾਸ਼ ਸਮੇਤ ਕਈ ਖੇਤਰਾਂ ‘ਚ ਦੋਵੇਂ ਦੇਸ਼ਾਂ ਦੇ ਸਹਿਯੋਗ ‘ਤੇ ਗੰਭੀਰ ਚਰਚਾ ਕਰ ਸਕਦੇ ਹਨ। ਟਰੰਪ ਪ੍ਰਸ਼ਾਸਨ ‘ਤੇ ਇਲਜ਼ਾਮ ਲੱਗਿਆ ਸੀ ਕਿ 104 ਭਾਰਤੀਆਂ ਨੂੰ ਹਥਕੜੀਆਂ ਅਤੇ ਬੇੜੀਆਂ ਪਾ ਕੇ ਇੱਕ ਸੈਨਾ ਦੇ ਵਿਮਾਨ ਰਾਹੀਂ ਭਾਰਤ ਭੇਜਿਆ ਗਿਆ। ਪਿਛਲੇ ਹਫ਼ਤੇ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਸਦ ‘ਚ ਕਿਹਾ ਸੀ ਕਿ ਭਾਰਤ ਇਹ ਯਕੀਨੀ ਬਣਾਉਣ ਲਈ ਅਮਰੀਕਾ ਨਾਲ ਸੰਪਰਕ ‘ਚ ਹੈ ਕਿ ਜਿਨ੍ਹਾਂ ਭਾਰਤੀਆਂ ਨੂੰ ਨਿਕਾਲਿਆ ਜਾ ਰਿਹਾ ਹੈ, ਉਨ੍ਹਾਂ ਨਾਲ ਕੋਈ ਬਦਸਲੂਕੀ ਨਾ ਹੋਵੇ।

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

IPL Playoffs ਦੀਆਂ 4 ਟੀਮਾਂ ਫਾਈਨਲ ਵਿੱਚ, ਜਾਣੋ ਕਿਹੜੀ ਟੀਮ ਅੱਗੇ ਵੱਧ ਰਹੀ ਹੈ ਟਾਪ ਪੋਜ਼ੀਸ਼ਨ ਲਈ

IndusInd Bank 'ਚ 172.58 ਕਰੋੜ ਦਾ ਘੋਟਾਲਾ, ਤਿੰਨ ਤਿਮਾਹੀਆਂ ਤਕ ਚੱਲਦੀ ਰਹੀ ਗੜਬੜ

Punjab Weather Today: ਪੰਜਾਬ 'ਚ ਹੀਟਵੇਵ ਲਈ ਔਰੇਂਜ ਅਲਰਟ; ਧੂੜ ਭਰੀ ਹਨ੍ਹੇਰੀ-ਤੂਫਾਨ ਤੋਂ ਬਾਅਦ ਲੋਕਾਂ ਨੂੰ ਇਸ ਦਿਨ ਤੋਂ ਮੀਂਹ ਪੈਣ ਨਾਲ ਮਿਲੇਗੀ ਗਰਮੀ ਤੋਂ ਰਾਹਤ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-05-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-05-2025)
Advertisement

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL Playoffs ਦੀਆਂ 4 ਟੀਮਾਂ ਫਾਈਨਲ ਵਿੱਚ, ਜਾਣੋ ਕਿਹੜੀ ਟੀਮ ਅੱਗੇ ਵੱਧ ਰਹੀ ਹੈ ਟਾਪ ਪੋਜ਼ੀਸ਼ਨ ਲਈ
IPL Playoffs ਦੀਆਂ 4 ਟੀਮਾਂ ਫਾਈਨਲ ਵਿੱਚ, ਜਾਣੋ ਕਿਹੜੀ ਟੀਮ ਅੱਗੇ ਵੱਧ ਰਹੀ ਹੈ ਟਾਪ ਪੋਜ਼ੀਸ਼ਨ ਲਈ
IndusInd Bank 'ਚ 172.58 ਕਰੋੜ ਦਾ ਘੋਟਾਲਾ, ਤਿੰਨ ਤਿਮਾਹੀਆਂ ਤਕ ਚੱਲਦੀ ਰਹੀ ਗੜਬੜ
IndusInd Bank 'ਚ 172.58 ਕਰੋੜ ਦਾ ਘੋਟਾਲਾ, ਤਿੰਨ ਤਿਮਾਹੀਆਂ ਤਕ ਚੱਲਦੀ ਰਹੀ ਗੜਬੜ
Punjab Weather Today: ਪੰਜਾਬ 'ਚ ਹੀਟਵੇਵ ਲਈ ਔਰੇਂਜ ਅਲਰਟ; ਧੂੜ ਭਰੀ ਹਨ੍ਹੇਰੀ-ਤੂਫਾਨ ਤੋਂ ਬਾਅਦ ਲੋਕਾਂ ਨੂੰ ਇਸ ਦਿਨ ਤੋਂ ਮੀਂਹ ਪੈਣ ਨਾਲ ਮਿਲੇਗੀ ਗਰਮੀ ਤੋਂ ਰਾਹਤ
Punjab Weather Today: ਪੰਜਾਬ 'ਚ ਹੀਟਵੇਵ ਲਈ ਔਰੇਂਜ ਅਲਰਟ; ਧੂੜ ਭਰੀ ਹਨ੍ਹੇਰੀ-ਤੂਫਾਨ ਤੋਂ ਬਾਅਦ ਲੋਕਾਂ ਨੂੰ ਇਸ ਦਿਨ ਤੋਂ ਮੀਂਹ ਪੈਣ ਨਾਲ ਮਿਲੇਗੀ ਗਰਮੀ ਤੋਂ ਰਾਹਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-05-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-05-2025)
ਪਾਕਿਸਤਾਨੀ ਹਵਾਈ ਖੇਤਰ 'ਚ ਭਾਰਤੀ ਉਡਾਣਾਂ 'ਤੇ ਅਜੇ ਵੀ ਰਹੇਗੀ ਪਾਬੰਦੀ, ਇੱਕ ਮਹੀਨੇ ਲਈ ਵਧਾਈ ਪਾਬੰਦੀ

ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਸਣੇ ਸਾਰੇ ਅਦਾਰੇ ਰਹਿਣਗੇ ਬੰਦ

ਆਨਲਾਈਨ ਗੇਮ ਨੇ ਘਰ ‘ਚ ਪਵਾਤੇ ਵੈਣ, ਭਰਾ ਨੇ ਚਾਕੂ ਨਾਲ ਕਰ'ਤਾ ਭੈਣ ਦਾ ਕਤਲ

ਕਿਸਾਨਾਂ ਨੂੰ CM ਮਾਨ ਦਾ ਝਟਕਾ ! ਜਿਹੜੇ ਪਿੰਡਾਂ 'ਚ ਪਹੁੰਚਿਆ ਕੱਸੀਆਂ ਦਾ ਪਾਣੀ ਉੱਥੇ ਹੁਣ ਰਾਤ ਦੇ ਵੇਲੇ ਹੀ ਮਿਲੇਗੀ ਬਿਜਲੀ

Embed widget
OSZAR »