ਆਂਧ੍ਰ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਬਰਡ ਫਲੂ (H5N1) ਦੇ ਪ੍ਰਕੋਪ ਕਾਰਨ ਲੱਖਾਂ ਮੁਰਗੀਆਂ ਦੀ ਮੌਤ ਹੋ ਗਈ ਹੈ।



ਭੋਪਾਲ ਸਥਿਤ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ ਨੇ ਇਹ ਮੌਤਾਂ ਬਰਡ ਫਲੂ ਵਾਇਰਸ ਕਾਰਨ ਹੋਣ ਦੀ ਪੁਸ਼ਟੀ ਕੀਤੀ ਹੈ।

ਜ਼ਿਲ੍ਹਾ ਕਲੈਕਟਰ ਪੀ. ਪ੍ਰਸ਼ਾਂਤੀ ਨੇ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਚਿਕਨ ਅਤੇ ਅੰਡਿਆਂ ਦੀ ਵਿਕਰੀ ‘ਤੇ ਤੁਰੰਤ ਰੋਕ ਲਗਾਉਣ ਦੇ ਹੁਕਮ ਦਿੱਤੇ।



ਰੇਡ ਜ਼ੋਨ ਅੰਦਰ ਮੌਜੂਦ ਮੁਰਗੀ ਫਾਰਮ ਤਿੰਨ ਮਹੀਨੇ ਲਈ ਬੰਦ ਕਰ ਦਿੱਤੇ ਗਏ ਹਨ, ਜਦਕਿ ਨਿਗਰਾਨੀ ਇਲਾਕੇ ਵਿੱਚ ਮੁਰਗੀ ਉਤਪਾਦਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਗਈ ਹੈ।

ਬਰਡ ਫਲੂ ਦੇ ਫੈਲਾਅ ਨੂੰ ਰੋਕਣ ਲਈ, ਪ੍ਰਭਾਵਿਤ ਮੁਰਗੀ ਫਾਰਮਾਂ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਖਾਸ ਟੀਮਾਂ ਮੁਰਗੀਆਂ ਨੂੰ ਨਸ਼ਟ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਠੀਕ ਤਰੀਕੇ ਨਾਲ ਦੱਬਣ ਦੀ ਪ੍ਰਬੰਧਨਾ ਕਰ ਰਹੀਆਂ ਹਨ।

ਇਨ੍ਹਾਂ ਇਲਾਕਿਆਂ ਵਿੱਚ 10 ਕਿਲੋਮੀਟਰ ਤਕ ਨਿਗਰਾਨੀ ਖੇਤਰ ਘੋਸ਼ਿਤ ਕੀਤਾ ਗਿਆ ਹੈ, ਜਿੱਥੇ medical camp ਲਗਾਏ ਗਏ ਹਨ ਅਤੇ 65 ਟੀਮਾਂ ਮਨੁੱਖੀ ਇਨਫੈਕਸ਼ਨ ਦੀ ਜਾਂਚ ਕਰ ਰਹੀਆਂ ਹਨ।

ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੁਝ ਦਿਨਾਂ ਲਈ ਚਿਕਨ ਅਤੇ ਅੰਡਿਆਂ ਦੇ ਸੇਵਨ ਤੋਂ ਗੁਰੇਜ਼ ਕਰਨ ਅਤੇ ਕਿਸੇ ਵੀ ਸੰਦੇਹਜਨਕ ਲੱਛਣ ਪੈਦਾ ਹੋਣ ‘ਤੇ ਤੁਰੰਤ ਡਾਕਟਰੀ ਸਹਾਇਤਾ ਲੈਣ।

ਪ੍ਰਵਾਸੀ ਪੰਛੀਆਂ ਦੇ ਕਾਰਨ ਵਾਇਰਸ ਦੇ ਫੈਲਣ ਦੀ ਸੰਭਾਵਨਾ ਹੈ, ਜਿਸ ਕਰਕੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵਿਸ਼ੇਸ਼ ਸਾਵਧਾਨੀ ਵਰਤੀ ਜਾ ਰਹੀ ਹੈ।



ਸਰਕਾਰ ਅਤੇ ਸਿਹਤ ਵਿਭਾਗ ਹਾਲਾਤਾਂ ‘ਤੇ ਨਿਗਰਾਨੀ ਰੱਖ ਰਹੇ ਹਨ ਅਤੇ ਬਰਡ ਫਲੂ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ, ਤਾਂ ਜੋ ਜਨਤਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਪੁਲਿਸ ਨੇ ਰਾਮਪੁਰਮ ਚੈੱਕ-ਪੋਸਟ ‘ਤੇ ਆਂਧ੍ਰ ਪ੍ਰਦੇਸ਼ ਤੋਂ ਤੇਲੰਗਾਨਾ ਆਉਣ ਵਾਲੇ ਪੋਲਟਰੀ ਵਾਹਨਾਂ ਨੂੰ ਰੋਕ ਦਿੱਤਾ।



OSZAR »