ਮਸ਼ਹੂਰ YouTuber ਸਮੇਤ 6 ਗ੍ਰਿਫਤਾਰ, ਪਾਕਿਸਤਾਨ ਲਈ ਜਾਸੂਸੀ ਦੇ ਗੰਭੀਰ ਇਲਜ਼ਾਮ
ਪਾਕਿਸਤਾਨ ਲਈ ਜਾਸੂਸੀ ਕਰਨ ਵਾਲੀ YouTuber ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਦੀ YouTuber ਜੋਤੀ ਮਲਹੋਤਰਾ ਨੂੰ ਪੁਲਿਸ ਵੱਲੋਂ ਅਦਾਲਤ 'ਚ ਪੇਸ਼ ਕਰਕੇ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ

Famous YouTuber Among 6 Arrested: ਪਾਕਿਸਤਾਨ ਲਈ ਜਾਸੂਸੀ ਕਰਨ ਵਾਲੀ YouTuber ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਦੀ YouTuber ਜੋਤੀ ਮਲਹੋਤਰਾ ਨੂੰ ਪੁਲਿਸ ਵੱਲੋਂ ਅਦਾਲਤ 'ਚ ਪੇਸ਼ ਕਰਕੇ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ, ਗ੍ਰਿਫਤਾਰ ਕੀਤੀ ਗਈ YouTuber ਜੋਤੀ ਮਲਹੋਤਰਾ ਉਨ੍ਹਾਂ 6 ਭਾਰਤੀ ਨਾਗਰਿਕਾਂ 'ਚੋਂ ਇੱਕ ਹੈ, ਜਿਨ੍ਹਾਂ ਨੂੰ ਪਾਕਿਸਤਾਨੀ ਖੁਫੀਆ ਜਾਣਕਾਰੀ ਦੇਣ ਦੇ ਮਾਮਲੇ 'ਚ ਫੜਿਆ ਗਿਆ ਹੈ। ਇਹ ਸਾਰੇ ਵਿਅਕਤੀ ਹਰਿਆਣਾ ਨਾਲ ਨਾਲ ਪੰਜਾਬ ਦੇ ਹੋਰ ਜ਼ਿਲ੍ਹਿਆਂ ਨਾਲ ਵੀ ਸਬੰਧਤ ਹਨ।
ਦੱਸਿਆ ਜਾ ਰਿਹਾ ਹੈ ਕਿ ਜੋਤੀ ਮਲਹੋਤਰਾ 4 ਵਾਰੀ ਪਾਕਿਸਤਾਨ ਦੀ ਯਾਤਰਾ ਕਰ ਚੁੱਕੀ ਹੈ, ਜਿਸ ਕਾਰਨ ਉਹ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੀ ਨਜ਼ਰ 'ਚ ਸੀ। ਪਾਕਿਸਤਾਨ ਉੱਚ ਆਯੋਗ 'ਚ ਤਾਇਨਾਤ ਪਾਕਿਸਤਾਨੀ ਕਰਮਚਾਰੀ ਏਹਸਾਨ ਉਰ ਰਹੀਮ ਉਰਫ਼ ਦਾਨਿਸ਼ ਵੱਲੋਂ ਜੋਤੀ ਮਲਹੋਤਰਾ ਨੂੰ ਡਿਨਰ 'ਤੇ ਸੱਦਿਆ ਗਿਆ ਸੀ। ਇਸ ਦੌਰਾਨ ਜੋਤੀ ਮਲਹੋਤਰਾ ਨੇ ਉਸ ਨਾਲ ਇਕ ਵੀਡੀਓ ਵੀ ਬਣਾਈ। ਏਹਸਾਨ ਉਰ ਰਹੀਮ ਉਰਫ਼ ਦਾਨਿਸ਼ ਉਹੀ ਵਿਅਕਤੀ ਹੈ ਜੋ ਭਾਰਤ ਵਿੱਚ ਬੈਠ ਕੇ ਹਿੰਦੁਸਤਾਨ ਵਿਰੁੱਧ ਸਾਜ਼ਿਸ਼ ਰਚ ਰਿਹਾ ਸੀ।
ਤੁਹਾਨੂੰ ਦੱਸ ਦਈਏ ਕਿ ਦੋਸ਼ੀ YouTuber ਜੋਤੀ ਮਲਹੋਤਰਾ ‘Travel With Jo’ ਨਾਮਕ ਯੂਟਿਊਬ ਚੈਨਲ ਚਲਾਂਦੀ ਹੈ ਅਤੇ ਪਾਕਿਸਤਾਨ ਦੀ ਯਾਤਰਾ ਦੌਰਾਨ ਹੀ ਜੋਤੀ ਪਾਕ ਦੀ ਖੁਫੀਆ ਏਜੰਸੀ ISI ਦੇ ਸੰਪਰਕ ‘ਚ ਆਈ। ਜੋਤੀ ਕਮਿਸ਼ਨ ਰਾਹੀਂ ਵੀਜ਼ਾ ਲੈ ਕੇ ਪਾਕਿਸਤਾਨ ਗਈ ਸੀ। ਇਸ ਮਾਮਲੇ ‘ਚ ਹੋਰ 6 ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁਰੂ 'ਚ ਉਹ ਗੁਰੂਗ੍ਰਾਮ ਦੀ ਇਕ ਨਿੱਜੀ ਕੰਪਨੀ 'ਚ ਕੰਮ ਕਰਦੀ ਸੀ, ਪਰ ਕੋਵਿਡ ਦੌਰਾਨ ਉਸਦੀ ਨੌਕਰੀ ਚਲੀ ਗਈ, ਜਿਸ ਤੋਂ ਬਾਅਦ ਉਸਨੇ ਬਲੌਗਿੰਗ ਕਰਨੀ ਸ਼ੁਰੂ ਕਰ ਦਿੱਤੀ।
ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਪਟਿਆਲਾ ਦੇ ਕਾਲਜ ਵਿੱਚ ਰਾਜਨੀਤੀ ਵਿਗਿਆਨ (Political Science) ਵਿੱਚ ਮਾਸਟਰ ਦੀ ਪੜ੍ਹਾਈ ਕਰ ਰਹੇ ਦੇਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਹ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਤੀਰਥ ਯਾਤਰਾ 'ਤੇ ਪਾਕਿਸਤਾਨ ਗਿਆ ਸੀ। ਇਸ ਦੌਰਾਨ ਉਹ ਇੱਕ ਪਾਕਿਸਤਾਨੀ ਖੁਫੀਆ ਏਜੰਟ ਦੇ ਸੰਪਰਕ 'ਚ ਆ ਗਿਆ ਅਤੇ ਵਾਪਸ ਆਉਣ ਤੋਂ ਬਾਅਦ ਵੀ ਉਸਦੇ ਨਾਲ ਸੰਪਰਕ ਵਿੱਚ ਰਿਹਾ।
ਦੇਵਿੰਦਰ ਸਿੰਘ, ਜੋ ਪਟਿਆਲਾ ਵਿੱਚ ਪੜ੍ਹਾਈ ਕਰ ਰਿਹਾ ਸੀ, ਨੇ ਉੱਥਲੇ ਆਰਮੀ ਕੈਂਟ ਖੇਤਰ ਦੀਆਂ ਤਸਵੀਰਾਂ ਆਪਣੇ ਮੋਬਾਈਲ 'ਚ ਖਿੱਚ ਕੇ ISI ਏਜੰਟਾਂ ਨੂੰ ਭੇਜੀਆਂ। ਇਨ੍ਹਾਂ ਤਸਵੀਰਾਂ ਤੋਂ ਇਲਾਵਾ, ਦੋਸ਼ੀ ਨੇ ਆਪਰੇਸ਼ਨ "ਸਿੰਦੂਰ" ਦੇ ਨਾਲ ਜੁੜੀ ਇੱਕ ਖਾਸ ਜਾਣਕਾਰੀ ਵੀ ਪਾਕਿਸਤਾਨ ਨੂੰ ਭੇਜੀ, ਜੋ ਭਾਰਤ ਦੀ ਰਾਸ਼ਟਰੀ ਸੁਰੱਖਿਆ ਲਈ ਇੱਕ ਗੰਭੀਰ ਖਤਰਾ ਮੰਨੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੇਵਿੰਦਰ ਦੀਆਂ ਸਰਗਰਮੀਆਂ ਦੇਸ਼ ਦੀ ਸੰਪਰਭੁਤਾ, ਅਖੰਡਤਾ ਅਤੇ ਸੁਰੱਖਿਆ ਲਈ ਵੱਡਾ ਖਤਰਾ ਬਣ ਗਈਆਂ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
