ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਰਸਤੇ 'ਚ ਹੀ ਕਾਰੋਬਾਰੀ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਸਹਿਮੇ ਲੋਕ...
Punjab News: ਪਠਾਨਕੋਟ ਵਿੱਚ ਜਲੰਧਰ ਨੈਸ਼ਨਲ ਹਾਈਵੇਅ 'ਤੇ ਚੱਕੀ ਪੁਲ ਨੇੜੇ ਸਵੇਰੇ 11.30 ਵਜੇ ਦੇ ਕਰੀਬ ਇੱਕ ਕਾਰੋਬਾਰੀ 'ਤੇ ਹਮਲਾ ਕੀਤਾ ਗਿਆ।

Punjab News: ਪਠਾਨਕੋਟ ਵਿੱਚ ਜਲੰਧਰ ਨੈਸ਼ਨਲ ਹਾਈਵੇਅ 'ਤੇ ਚੱਕੀ ਪੁਲ ਨੇੜੇ ਸਵੇਰੇ 11.30 ਵਜੇ ਦੇ ਕਰੀਬ ਇੱਕ ਕਾਰੋਬਾਰੀ 'ਤੇ ਹਮਲਾ ਕੀਤਾ ਗਿਆ। ਬਾਈਕ 'ਤੇ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਕਾਰ ਵਿੱਚ ਸਫ਼ਰ ਕਰ ਰਹੇ ਕਾਰੋਬਾਰੀ ਅਤੇ ਉਸ ਦੇ ਸਾਥੀ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਜੀਵ ਕੁਮਾਰ ਉਰਫ਼ ਬੰਟੀ ਅਤੇ ਜਤਿੰਦਰ ਕੁਮਾਰ ਉਰਫ਼ ਲੱਡੂ ਵਜੋਂ ਹੋਈ ਹੈ। ਸੰਜੀਵ ਗੁਰਦਾਸਪੁਰ ਦੇ ਪਿੰਡ ਭਟੋਆ ਦੀਨਾ ਨਗਰ ਦਾ ਰਹਿਣ ਵਾਲਾ ਹੈ। ਜਤਿੰਦਰ ਪਿੰਡ ਵਨੀਲੋਧੀ, ਸੁੰਦਰਚੱਕ ਸੁਜਾਨਪੁਰ, ਪਠਾਨਕੋਟ ਦਾ ਰਹਿਣ ਵਾਲਾ ਹੈ।
ਘਟਨਾ ਤੋਂ ਪਹਿਲਾਂ ਕੀਤੀ ਰੇਕੀ
ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਮੋਟਰਸਾਈਕਲ PB 06 BK 1074 'ਤੇ ਆਏ ਸਨ। ਉਨ੍ਹਾਂ ਨੇ ਪੀੜਤ ਮਯੰਕ ਮਹਾਜਨ ਦੀ ਤਿੰਨ ਦਿਨਾਂ ਤੱਕ ਪਹਿਲਾਂ ਰੇਕੀ ਕੀਤੀ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਹੋਰ ਵੀ ਕਈ ਲੋਕ ਸ਼ਾਮਲ ਹਨ। ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਲ੍ਹੇ ਵਿੱਚ 10 ਪੁਲਿਸ ਟੀਮਾਂ ਬਾਕੀ ਮੁਲਜ਼ਮਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ।
ਕਾਰੋਬਾਰੀ ਦੇ ਸਿਰ 'ਚ ਲੱਗੀ ਗੋਲੀ
ਹਮਲੇ ਵਿੱਚ ਕਾਰੋਬਾਰੀ ਮਯੰਕ ਮਹਾਜਨ ਉਰਫ਼ ਮਿੱਟੂ ਦੇ ਸਿਰ ਵਿੱਚ ਗੋਲੀ ਲੱਗੀ। ਉਨ੍ਹਾਂ ਦੇ ਸਾਥੀ ਵਾਲ-ਵਾਲ ਬਚ ਗਏ। ਜ਼ਖਮੀ ਮਯੰਕ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਨੁਸਾਰ, ਮਯੰਕ ਆਪਣੇ ਨਿੱਜੀ ਕੰਮ ਲਈ ਪਠਾਨਕੋਟ ਜਾ ਰਿਹਾ ਸੀ। ਜਿਵੇਂ ਹੀ ਉਹ ਚੱਕੀ ਪੁਲ 'ਤੇ ਪਹੁੰਚੇ, ਪਿੱਛੇ ਤੋਂ ਬਾਈਕ 'ਤੇ ਆ ਰਹੇ ਹਮਲਾਵਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਉੱਥੇ ਹੀ ਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਮੁਲਜ਼ਮਾਂ ਨੇ ਇਹ ਹਮਲਾ ਕਿਸ ਮਕਸਦ ਨਾਲ ਕੀਤਾ ਹੈ। ਹਾਲੇ ਤੱਕ ਹਮਲੇ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਨੇੜੇ-ਤੇੜੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਨਾਲ ਹੀ ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਮਿਲੇ ਤਾਂ ਜ਼ਰੂਰ ਸਾਂਝੀ ਕਰਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
