ਗਰਮੀਆਂ ‘ਚ ਕਬਜ਼ ਕਿਉਂ ਕਰਦੀ ਵੱਧ ਪਰੇਸ਼ਾਨ? ਜਾਣੋ ਲੱਛਣ ਅਤੇ ਤੁਰੰਤ ਰਾਹਤ ਦੇ ਉਪਾਅ

ਸਧਾਰਨ ਭਾਸ਼ਾ ਵਿੱਚ ਕਹੀਏ ਤਾਂ ਕਬਜ਼ ਦਾ ਮਤਲਬ ਹੈ ਪਖਾਨਾ ਕਰਣ ਵਿੱਚ ਮੁਸ਼ਕਲ ਹੋਣਾ। ਜਦੋਂ ਕਬਜ਼ ਹੁੰਦੀ ਹੈ ਤਾਂ ਮਲ ਸਖ਼ਤ ਹੋ ਜਾਂਦਾ ਹੈ ਜਾਂ ਫਿਰ ਹਫ਼ਤੇ ਵਿੱਚ ਤਿੰਨ ਵਾਰੀ ਤੋਂ ਘੱਟ ਪਖਾਨਾ ਆਉਣਾ ਵੀ ਕਬਜ਼ ਦੀ ਨਿਸ਼ਾਨੀ ਹੋ ਸਕਦੀ ਹੈ।

Continues below advertisement

ਕਬਜ਼ ਇੱਕ ਅਜਿਹੀ ਆਮ ਪਰ ਗੰਭੀਰ ਸਮੱਸਿਆ ਹੈ, ਜਿਸਨੂੰ ਅਕਸਰ ਅਣਡਿੱਠਾ ਕਰ ਦਿੱਤਾ ਜਾਂਦਾ ਹੈ। ਆਯੁਰਵੇਦ ਤੇ ਆਧੁਨਿਕ ਵੈਦਕ ਵਿਗਿਆਨ ਦੋਵੇਂ ਵਿੱਚ ਕਬਜ਼ ਨੂੰ ਕਈ ਰੋਗਾਂ ਦੀ ਜੜ੍ਹ ਮੰਨਿਆ ਗਿਆ ਹੈ। ਜਦੋਂ ਸਰੀਰ ਤੋਂ ਟੌਕਸਿਨ ਵਕਤ 'ਤੇ ਬਾਹਰ ਨਹੀਂ ਨਿਕਲਦੇ, ਤਾਂ ਇਹ ਅੰਦਰ ਹੀ ਇਕੱਠੇ ਹੋ ਕੇ ਹੋਰ ਬਿਮਾਰੀਆਂ ਨੂੰ ਜਨਮ ਦੇਣ ਲੱਗ ਪੈਂਦੇ ਹਨ। ਇਸੇ ਲਈ ਕਬਜ਼ ਨੂੰ "ਬਿਮਾਰੀਆਂ ਦੀ ਮਾਂ" ਵੀ ਕਿਹਾ ਜਾਂਦਾ ਹੈ।

Continues below advertisement

ਹਾਲਾਂਕਿ ਕਬਜ਼ ਕਿਸੇ ਵੀ ਮੌਸਮ ਜਾਂ ਮਹੀਨੇ ਵਿੱਚ ਹੋ ਸਕਦੀ ਹੈ, ਪਰ ਜਦੋਂ ਤਿੱਖੀ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ। ਜਿਵੇਂ ਜਿਵੇਂ ਤਾਪਮਾਨ ਵਧਦਾ ਹੈ, ਤਿਵੇਂ-ਤਿਵੇਂ ਪਾਚਣ ਤੰਤਰ ਵੀ ਕਮਜ਼ੋਰ ਹੋਣ ਲੱਗਦਾ ਹੈ। ਖ਼ਾਸ ਕਰਕੇ ਉਹ ਲੋਕ ਜੋ ਪਹਿਲਾਂ ਤੋਂ ਹੀ ਹਾਜ਼ਮੇ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੁੰਦੇ ਹਨ, ਉਨ੍ਹਾਂ ਵਿੱਚ ਗਰਮੀ ਦੇ ਦੌਰਾਨ ਕਬਜ਼ ਹੋਣਾ ਆਮ ਗੱਲ ਬਣ ਜਾਂਦੀ ਹੈ।

ਕਬਜ਼ ਹੋਣ ਦੇ ਕਾਰਨ ਹੋ ਸਕਦੇ ਹਨ – ਘੱਟ ਪਾਣੀ ਪੀਣਾ, ਸਦਾ ਤਲੇ-ਭੁੰਨੇ ਖਾਣੇ ਖਾਣਾ ਜਾਂ ਅੰਤੜਿਆਂ ਵਿੱਚ ਸੋਜ ਆ ਸਕਦੀ ਹੈ। ਇਸ ਰਿਪੋਰਟ ਰਾਹੀਂ ਜਾਣੋ ਕਬਜ਼ ਹੋਣ ਦੇ ਕਾਰਨ, ਲੱਛਣ ਅਤੇ ਕੁਝ ਘਰੇਲੂ ਤੇ ਪ੍ਰਭਾਵਸ਼ਾਲੀ ਆਯੁਰਵੇਦਿਕ ਉਪਾਅ।

ਕਬਜ਼ ਕੀ ਹੈ?

ਸਧਾਰਨ ਭਾਸ਼ਾ ਵਿੱਚ ਕਹੀਏ ਤਾਂ ਕਬਜ਼ ਦਾ ਮਤਲਬ ਹੈ ਪਖਾਨਾ ਕਰਣ ਵਿੱਚ ਮੁਸ਼ਕਲ ਹੋਣਾ। ਜਦੋਂ ਕਬਜ਼ ਹੁੰਦੀ ਹੈ ਤਾਂ ਮਲ ਸਖ਼ਤ ਹੋ ਜਾਂਦਾ ਹੈ ਜਾਂ ਫਿਰ ਹਫ਼ਤੇ ਵਿੱਚ ਤਿੰਨ ਵਾਰੀ ਤੋਂ ਘੱਟ ਪਖਾਨਾ ਆਉਣਾ ਵੀ ਕਬਜ਼ ਦੀ ਨਿਸ਼ਾਨੀ ਹੋ ਸਕਦੀ ਹੈ। ਕਈ ਵਾਰ ਵਿਅਕਤੀ ਨੂੰ ਇਹ ਅਹਿਸਾਸ ਵੀ ਹੁੰਦਾ ਹੈ ਕਿ ਪੇਟ ਪੂਰੀ ਤਰ੍ਹਾਂ ਸਾਫ਼ ਨਹੀਂ ਹੋਇਆ।

ਕਬਜ਼ ਦੇ ਕਾਰਨ

ਗਲਤ ਖੁਰਾਕ

ਜੇਕਰ ਤੁਹਾਡਾ ਖੁਰਾਕ ਫਾਇਬਰ ਤੋਂ ਰਹਿਤ ਹੈ ਅਤੇ ਤੁਸੀਂ ਜੰਕ ਫੂਡ ਜਾਂ ਜ਼ਿਆਦਾ ਤੇਲ-ਮਸਾਲਿਆਂ ਵਾਲੀਆਂ ਚੀਜ਼ਾਂ ਵੱਧ ਖਾਂਦੇ ਹੋ, ਤਾਂ ਇਸ ਨਾਲ ਕਬਜ਼ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਘੱਟ ਪਾਣੀ ਪੀਣਾ

ਗਰਮੀਆਂ ਵਿੱਚ ਜੇਕਰ ਸਰੀਰ ਨੂੰ ਹਾਈਡ੍ਰੇਟ ਨਹੀਂ ਰੱਖਿਆ ਜਾਂਦਾ, ਤਾਂ ਮਲ ਸਖ਼ਤ ਹੋ ਜਾਂਦਾ ਹੈ, ਜੋ ਕਿ ਕਬਜ਼ ਦਾ ਕਾਰਨ ਬਣਦਾ ਹੈ।

ਸਰੀਰਿਕ ਗਤੀਵਿਧੀਆਂ ਦੀ ਘਾਟ

ਅਕਸਰ ਲੋਕ ਗਰਮੀਆਂ ਵਿੱਚ ਧੁੱਪ ਜਾਂ ਪਸੀਨੇ ਤੋਂ ਬਚਣ ਲਈ ਇੱਕ ਥਾਂ ਬੈਠੇ ਰਹਿਣ ਜਾਂ ਵਿਆਯਾਮ ਨਾ ਕਰਨ ਦਾ ਫ਼ੈਸਲਾ ਕਰ ਲੈਂਦੇ ਹਨ, ਜੋ ਕਿ ਸਿਹਤ ਲਈ ਠੀਕ ਨਹੀਂ ਹੁੰਦਾ।

ਤਣਾਅ ਅਤੇ ਮਾਨਸਿਕ ਸਿਹਤ

ਮਾਨਸਿਕ ਤਣਾਅ, ਚਿੰਤਾ ਅਤੇ ਸਟ੍ਰੈੱਸ ਜਿਵੇਂ ਗੱਲਾਂ ਵੀ ਸਾਡੇ ਪਾਚਣ ਪ੍ਰਣਾਲੀ 'ਤੇ ਅਸਰ ਪਾਉਂਦੀਆਂ ਹਨ। ਜੇ ਕਿਸੇ ਦੀ ਦਿਮਾਗੀ ਸਿਹਤ ਠੀਕ ਨਹੀਂ ਹੈ, ਤਾਂ ਯਕੀਨਨ ਉਸਦੀ ਗਟ ਸਿਹਤ ਵੀ ਖਰਾਬ ਹੋਏਗੀ।

ਦਵਾਈਆਂ ਦਾ ਅਸਰ

ਕੁਝ ਐਲੋਪੈਥਿਕ ਦਵਾਈਆਂ ਜਿਵੇਂ ਪੇਨਕਿਲਰ, ਆਇਰਨ ਸਪਲੀਮੈਂਟ ਆਦਿ ਵੀ ਕਬਜ਼ ਦਾ ਕਾਰਨ ਬਣ ਸਕਦੀਆਂ ਹਨ। ਇਹ ਦਵਾਈਆਂ ਕਾਫੀ ਪਾਵਰਫੁਲ ਹੁੰਦੀਆਂ ਹਨ ਜੋ ਪੇਟ ਵਿੱਚ ਗਰਮੀ ਪੈਦਾ ਕਰਦੀਆਂ ਹਨ।

ਇਸਦੇ ਨਾਲ ਹੀ ਸਿਡੇਂਟਰੀ ਜੀਵਨ ਸ਼ੈਲੀ, ਜਿਸ ਵਿੱਚ ਰਾਤ ਨੂੰ ਦੇਰ ਤੱਕ ਜਾਗਣਾ, ਸਵੇਰੇ ਦੇਰ ਤੱਕ ਸੋਣਾ ਅਤੇ ਸਹੀ ਸਮੇਂ 'ਤੇ ਸ਼ੌਚ ਕਰਨ ਦੀ ਆਦਤ ਨਾ ਬਣਾਉਣਾ ਵੀ ਸ਼ਾਮਲ ਹੁੰਦਾ ਹੈ।

ਕਬਜ਼ ਦੇ ਲੱਛਣ

ਮਲ ਤਿਆਗ ਵਿੱਚ ਮੁਸ਼ਕਲ, ਪੇਟ ਵਿੱਚ ਭਾਰੀਪਣ ਅਤੇ ਗੈਸ, ਸਿਰਦਰਦ, ਮੂੰਹ ਦਾ ਸਵਾਦ ਖਰਾਬ ਹੋਣਾ, ਮੁਹਾਂਸੇ, ਸਕਿੱਨ ਪ੍ਰੌਬਲਮ, ਆਲਸ ਅਤੇ ਚਿੜਚਿੜਾਪਨ ਇਹ ਸਾਰੇ ਲੱਛਣ ਹਨ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

Continues below advertisement
Sponsored Links by Taboola
OSZAR »