ਟ੍ਰੈਂਡਿੰਗ
ਮਾਈਗ੍ਰੇਨ ਅਤੇ ਸਿਰਦਰਦ ਦਾ ਰਾਮਬਾਣ ਇਲਾਜ, ਕੁਝ ਹੀ ਦਿਨਾਂ 'ਚ ਮਿਲ ਜਾਵੇਗੀ ਰਾਹਤ
Migraine Quick Relief Tips: ਮਾਈਗ੍ਰੇਨ ਦੇ ਦਰਦ ਤੋਂ ਤੁਸੀਂ ਵੀ ਪਰੇਸ਼ਾਨ ਰਹਿੰਦੇ ਹੋ ਅਤੇ ਤੁਹਾਨੂੰ ਠੀਕ ਕਰਨ ਦਾ ਉਪਾਅ ਨਹੀਂ ਮਿਲ ਰਿਹਾ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਲੱਛਣ, ਕਾਰਨ ਅਤੇ ਕੁਝ ਦਿਨਾਂ ਵਿੱਚ ਰਾਹਤ ਦੇਣ ਵਾਲੇ ਅਸਰਦਾਰ ਉਪਾਵਾਂ ਬਾਰੇ
Migraine Quick Relief Tips: ਸਿਰ ਦੇ ਇੱਕ ਪਾਸੇ ਲਗਾਤਾਰ ਦਰਦ ਹੋਣਾ, ਤੇਜ਼ ਰੋਸ਼ਨੀ ਅਤੇ ਕਿਸੇ ਦੀ ਆਵਾਜ਼ ਸੁਣਦਿਆਂ ਹੀ ਚਿੜ ਮੱਚਣਾ ਅਤੇ ਕੰਮ ਕਰਨ ਦੀ ਤਾਕਤ ਖ਼ਤਮ ਹੋ ਜਾਣਾ, ਜੇਕਰ ਤੁਸੀਂ ਵੀ ਮਾਈਗ੍ਰੇਨ ਦੇ ਸ਼ਿਕਾਰ ਹੋ, ਤਾਂ ਇਹ ਲੱਛਣ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਹਨ, ਦਵਾਈ ਖਾ ਕੇ ਕੁਝ ਸਮੇਂ ਲਈ ਆਰਾਮ ਮਿਲਦਾ ਹੈ ਅਤੇ ਫਿਰ ਉਹ ਹੀ ਪਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ, ਉਹ ਹੀ ਦਰਦ ਮੁੜ ਸ਼ੁਰੂ ਹੋ ਜਾਂਦਾ ਹੈ, ਕੀ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ?
ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਤੋਂ ਰਾਹਤ ਪਾ ਸਕਦੇ ਹੋ ਤੁਹਾਨੂੰ ਇਸ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਆਓ ਜਾਣਦੇ ਹਾਂ ਇਸ ਦੇ ਲੱਛਣ, ਕਾਰਨ ਅਤੇ ਠੀਕ ਹੋਣ ਦਾ ਤਰੀਕਾ
ਮਾਈਗ੍ਰੇਨ ਦੇ ਆਮ ਲੱਛਣ ਕੀ ਹਨ
ਸਿਰ ਦੇ ਇੱਕ ਪਾਸੇ ਤੇਜ਼ ਦਰਦ ਹੋਣਾ
ਰੌਸ਼ਨੀ ਅਤੇ ਉੱਚੀ ਆਵਾਜ਼ ਤੋਂ ਪਰੇਸ਼ਾਨੀ ਹੋਣਾ
ਮਤਲੀ ਜਾਂ ਉਲਟੀ ਹੋਣਾ
ਤੁਹਾਡੀਆਂ ਅੱਖਾਂ ਸਾਹਮਣੇ ਧੁੰਦਲਾਪਣ ਜਾਂ ਚਮਕ ਹੋਣਾ
ਥਕਾਵਟ ਅਤੇ ਚਿੜਚਿੜਾਪਨ ਮਹਿਸੂਸ ਹੋਣਾ
ਮਾਈਗ੍ਰੇਨ ਅਤੇ ਸਿਰ ਦਰਦ ਦੇ ਮੁੱਖ ਕਾਰਨ ਕੀ ਹਨ?
ਮਾਨਸਿਕ ਤਣਾਅ, ਬਹੁਤ ਜ਼ਿਆਦਾ ਦਫ਼ਤਰੀ ਕੰਮ, ਪਰਿਵਾਰਕ ਜ਼ਿੰਮੇਵਾਰੀਆਂ ਜਾਂ ਨਿੱਜੀ ਤਣਾਅ
ਨੀਂਦ ਦੀ ਘਾਟ ਜਾਂ ਅਨਿਯਮਿਤ ਨੀਂਦ
ਭੁੱਖੇ ਰਹਿਣਾ ਜਾਂ ਸਮੇਂ ਸਿਰ ਨਾ ਖਾਣਾ
ਬਹੁਤ ਜ਼ਿਆਦਾ ਕੈਫੀਨ ਜਾਂ ਸ਼ਰਾਬ ਦਾ ਸੇਵਨ ਕਰਨਾ
ਤੇਜ਼ ਗੰਧ, ਤੇਜ਼ ਰੌਸ਼ਨੀ ਜਾਂ ਉੱਚੀ ਆਵਾਜ਼ ਵਾਲੇ ਵਾਤਾਵਰਣ ਵਿੱਚ ਰਹਿਣਾ
ਮਾਈਗ੍ਰੇਨ ਦਾ ਰਾਮਬਾਣ ਇਲਾਜ
ਹਰ ਰੋਜ਼ ਇੱਕੋ ਸਮੇਂ ਸੌਣਾ ਅਤੇ ਜਾਗਣਾ ਮਾਈਗ੍ਰੇਨ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ।
ਪ੍ਰਾਣਾਯਾਮ, ਅਨੁਲੋਮ-ਵਿਲੋਮ ਅਤੇ ਮੈਡੀਟੇਸ਼ਨ ਤਣਾਅ ਨੂੰ ਘਟਾਉਂਦੇ ਹਨ ਅਤੇ ਮਾਈਗ੍ਰੇਨ ਅਟੈਕ ਦੀ ਸੰਭਾਵਨਾ ਨੂੰ ਘਟਾਉਂਦੇ ਹਨ।
ਸੀਮਤ ਮਾਤਰਾ ਵਿੱਚ ਕੈਫੀਨ ਮਾਈਗ੍ਰੇਨ ਤੋਂ ਰਾਹਤ ਦਿਵਾ ਸਕਦੀ ਹੈ, ਪਰ ਜ਼ਿਆਦਾ ਸੇਵਨ ਕਰਨ ਨਾਲ ਉਲਟ ਅਸਰ ਪੈਂਦਾ ਹੈ।
ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਸਿਰ ਦਰਦ ਵੱਧ ਸਕਦਾ ਹੈ। ਇਸ ਦੇ ਲਈ ਤੁਹਾਨੂੰ ਜ਼ਿਆਦਾ ਪਾਣੀ ਪੀਣਾ ਪਵੇਗਾ।
ਚਾਕਲੇਟ, ਪਨੀਰ, ਪੈਕਡ ਫੂਡ ਅਤੇ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਮਾਈਗ੍ਰੇਨ ਨੂੰ ਵਧਾ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )