ਗਰਮੀ ‘ਚ ਘੜੇ ਦਾ ਪਾਣੀ ਸਿਹਤ ਲਈ ਚੰਗਾ! ਪਰ ਵਰਤੋਂ ਕਰਨ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ, ਨਹੀਂ ਤਾਂ....
ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਸਮ ਵਿੱਚ ਠੰਡੀ ਚੀਜ਼ਾਂ ਖਾਣਾ ਅਤੇ ਠੰਡਾ ਪਾਣੀ ਪੀਣਾ ਸਾਰਿਆਂ ਨੂੰ ਚੰਗਾ ਲਗਦਾ ਹੈ। ਅੱਜ ਕੱਲ੍ਹ ਬਹੁਤ ਸਾਰੇ ਲੋਕ ਸਿਹਤ ਦਾ ਧਿਆਨ ਰੱਖਦੇ ਹੋਏ ਘੜੇ ਦਾ ਪਾਣੀ ਪੀਂਦੇ ਹਨ। ਆਓ ਜਾਣਦੇ ਹਾਂ ਇਸ ਦੀ ਵਰਤੋਂ..

ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਸਮ ਵਿੱਚ ਠੰਡੀ ਚੀਜ਼ਾਂ ਖਾਣਾ ਅਤੇ ਠੰਡਾ ਪਾਣੀ ਪੀਣਾ ਸਾਰਿਆਂ ਨੂੰ ਚੰਗਾ ਲਗਦਾ ਹੈ। ਹਾਲਾਂਕਿ ਅੱਜਕੱਲ ਹਰ ਘਰ ਵਿੱਚ ਫ੍ਰਿਜ ਮਿਲ ਜਾਂਦਾ ਹੈ ਜੋ ਠੰਡੇ ਪਾਣੀ ਲਈ ਇੱਕ ਵਧੀਆ ਵਿਕਲਪ ਹੁੰਦਾ ਹੈ, ਪਰ ਫਿਰ ਵੀ ਕਈ ਲੋਕ ਘਰ ਵਿੱਚ ਮਿੱਟੀ ਦਾ ਘੜਾ ਜਾਂ ਮਟਕਾ ਰੱਖਦੇ ਹਨ। ਘੜੇ ਦਾ ਪਾਣੀ ਤੇ ਫ੍ਰਿਜ ਦੇ ਪਾਣੀ ਵਿੱਚ ਸਿਹਤ ਨਾਲ ਸਬੰਧਤ ਕਾਫੀ ਫਰਕ ਹੁੰਦਾ ਹੈ।
ਮਿੱਟੀ ਦੇ ਮਟਕੇ ਜਾਂ ਘੜੇ ਦਾ ਪਾਣੀ ਕੁਦਰਤੀ ਤਰੀਕੇ ਨਾਲ ਠੰਢਾ ਹੁੰਦਾ ਹੈ ਅਤੇ ਇਸ ਵਿੱਚ ਕੁਝ ਖਣਿਜ ਪਦਾਰਥ ਵੀ ਹੁੰਦੇ ਹਨ, ਜੋ ਸਰੀਰ ਲਈ ਲਾਭਦਾਇਕ ਹਨ। ਦੂਜੇ ਪਾਸੇ, ਫ੍ਰਿਜ ਦਾ ਪਾਣੀ ਅੰਦਰੋਂ ਤਾਸੀਰ ਤੌਰ 'ਤੇ ਗਰਮ ਹੁੰਦਾ ਹੈ ਜੋ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ। ਜੇਕਰ ਤੁਸੀਂ ਵੀ ਘਰ ਵਿੱਚ ਨਵਾਂ ਘੜਾ ਲੈ ਕੇ ਆ ਰਹੇ ਹੋ, ਤਾਂ ਹੇਠ ਲਿਖੀਆਂ ਗੱਲਾਂ ਦਾ ਖ਼ਿਆਲ ਰੱਖੋ ਤਾਂ ਜੋ ਤੁਹਾਡੀ ਸਿਹਤ 'ਤੇ ਕੋਈ ਬੁਰਾ ਅਸਰ ਨਾ ਪਏ।
ਘੜਾ ਲਿਆਉਣ ਤੋਂ ਬਾਅਦ ਇਹ 5 ਗੱਲਾਂ ਜਰੂਰ ਯਾਦ ਰੱਖੋ:
ਘੜੇ ਦੀ ਸਫਾਈ
ਨਵਾਂ ਘੜਾ ਲਿਆਂਦੇ ਹੀ ਉਸਨੂੰ ਸਾਫ ਕਰਨਾ ਬਹੁਤ ਜਰੂਰੀ ਹੁੰਦਾ ਹੈ। ਮਿੱਟੀ ਦੇ ਘੜੇ ‘ਚ ਮਿੱਟੀ ਦੇ ਕਣ, ਧੂੜ ਜਾਂ ਕਈ ਵਾਰੀ ਫਫੂੰਦੀ ਹੋ ਸਕਦੀ ਹੈ। ਇਸ ਲਈ ਘੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਧੋਵੋ ਅਤੇ ਕੁਝ ਸਮਾਂ ਲਈ ਧੁੱਪ ਵਿੱਚ ਰੱਖੋ, ਤਾਂ ਜੋ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਅਤੇ ਅੰਦਰਲੀ ਨਮੀ ਦੂਰ ਹੋ ਜਾਵੇ।
ਨਵਾਂ ਘੜਾ ਲਿਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਬੇਕਿੰਗ ਸੋਡਾ ਅਤੇ ਗਰਮ ਪਾਣੀ ਦਾ ਮਿਸ਼ਰਣ ਬਣਾਓ ਅਤੇ ਉਸਨੂੰ ਮਟਕੇ ਵਿੱਚ ਪਾ ਕੇ ਚੰਗੀ ਤਰ੍ਹਾਂ ਧੋ ਲਵੋ। ਇਸ ਤਰੀਕੇ ਨਾਲ ਘੜੇ ਵਿੱਚੋਂ ਗੰਦਗੀ ਅਤੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ। ਸਿਰਫ਼ ਇੱਕ ਵਾਰੀ ਨਹੀਂ, ਸਧਾਰਨ ਰੂਪ ਵਿੱਚ ਵੀ ਮਟਕੇ ਦੀ ਨਿਯਮਤ ਤੌਰ 'ਤੇ ਸਫਾਈ ਕਰਦੇ ਰਹੋ ਤਾਂ ਜੋ ਪਾਣੀ ਹਮੇਸ਼ਾ ਸਾਫ ਅਤੇ ਸਿਹਤਮੰਦ ਰਹੇ।
ਘੜੇ ਨੂੰ ਸਹੀ ਥਾਂ ਰੱਖੋ
ਘੜੇ ਨੂੰ ਹਮੇਸ਼ਾ ਕਿਸੇ ਛਾਂਦਾਰ ਅਤੇ ਹਵਾਦਾਰ ਥਾਂ ਤੇ ਰੱਖੋ। ਇਸ ਤਰ੍ਹਾਂ ਪਾਣੀ ਕੁਦਰਤੀ ਢੰਗ ਨਾਲ ਠੰਡਾ ਰਹਿੰਦਾ ਹੈ ਅਤੇ ਉਸਦੀ ਗੁਣਵੱਤਾ ਵੀ ਬਣੀ ਰਹਿੰਦੀ ਹੈ। ਜੇ ਘੜੇ ਨੂੰ ਸਿੱਧੀ ਧੁੱਪ ਵਿੱਚ ਰੱਖਿਆ ਜਾਵੇ, ਤਾਂ ਪਾਣੀ ਗਰਮ ਹੋ ਜਾਂਦਾ ਹੈ ਅਤੇ ਪੀਣ ਵਾਲੇ ਨੂੰ ਤਾਜਗੀ ਦੀ ਥਾਂ ਗਰਮੀ ਦਾ ਅਨੁਭਵ ਹੁੰਦਾ ਹੈ। ਇਸ ਲਈ ਘੜੇ ਲਈ ਅਜਿਹੀ ਥਾਂ ਚੁਣੋ ਜਿੱਥੇ ਹਵਾ ਵੀ ਆਉਂਦੀ ਹੋਵੇ ਅਤੇ ਸੂਰਜ ਦੀ ਧੁੱਪ ਸਿੱਧੀ ਨਾ ਪੈਂਦੀ ਹੋਵੇ।
ਘੜੇ ਨੂੰ ਪਾਣੀ ਨਾਲ ਭਰ ਕੇ ਕੁਝ ਦਿਨ ਛੱਡੋ
ਜਦੋਂ ਵੀ ਨਵਾਂ ਘੜਾ ਲਿਆਉਂਦੇ ਹੋ, ਤਾਂ ਸ਼ੁਰੂਆਤ ਵਿੱਚ 3-4 ਦਿਨਾਂ ਲਈ ਉਸਨੂੰ ਪਾਣੀ ਨਾਲ ਭਰ ਕੇ ਰੱਖੋ। ਇਹ ਪਾਣੀ ਨਾ ਪੀਓ, ਇਸਨੂੰ ਬਾਅਦ ਵਿੱਚ ਸੁੱਟ ਦਿਓ। ਜੇਕਰ ਤੁਹਾਡੇ ਘਰ ਪੌਂਦੇ ਲੱਗੇ ਹੋਏ ਨੇ ਤਾਂ ਤੁਸੀਂ ਇਹ ਪਾਣੀ ਉਨ੍ਹਾਂ ਦੇ ਵਿੱਚ ਪਾ ਸਕਦੇ ਹੋ।
ਇਸ ਤਰੀਕੇ ਨਾਲ ਘੜੇ ਦੀ ਮਿੱਟੀ ਦਾ ਕੁਦਰਤੀ ਸੁਆਦ ਅਤੇ ਵਾਸ ਘੱਟ ਹੋ ਜਾਂਦੀ ਹੈ। ਫਿਰ ਜਦ ਤੱਕ ਤੁਸੀਂ ਪੀਣ ਵਾਲਾ ਪਾਣੀ ਦੁਬਾਰਾ ਭਰੋਗੇ, ਤਾਂ ਉਹ ਜ਼ਿਆਦਾ ਸੁੱਚਾ ਤੇ ਤਾਜ਼ਾ ਲੱਗੇਗਾ।
ਪਾਣੀ ਨਿਯਮਤ ਤੌਰ 'ਤੇ ਬਦਲਦੇ ਰਹੋ
ਘੜੇ ਵਿੱਚ ਪਾਣੀ ਨਿਯਮਤ ਤੌਰ 'ਤੇ ਬਦਲਦੇ ਰਹੋ। ਜੇ ਪਾਣੀ ਘੱਟ ਹੋਣ ਲੱਗੇ, ਤਾਂ ਪਹਿਲਾਂ ਪੁਰਾਣਾ ਪਾਣੀ ਪੂਰਾ ਖਤਮ ਕਰੋ ਤੇ ਫਿਰ ਨਵਾਂ ਪਾਣੀ ਭਰੋ। ਇਸ ਤਰੀਕੇ ਨਾਲ ਘੜੇ ਦੀ ਸਫਾਈ ਵੀ ਹੋ ਜਾਂਦੀ ਹੈ ਅਤੇ ਨਵਾਂ ਪਾਣੀ ਵੀ ਤਾਜ਼ਾ ਬਣਿਆ ਰਹਿੰਦਾ ਹੈ।
ਘੜੇ ਵਿੱਚੋਂ ਪਾਣੀ ਕੱਢਣ ਲਈ ਕਦੇ ਵੀ ਸਿੱਧਾ ਹੱਥ ਨਾ ਪਾਓ। ਹਮੇਸ਼ਾ ਕੋਈ ਸਾਫ ਉਪਕਰਣ ਵਰਤੋਂ — ਜਿਵੇਂ ਕਿ ਵੱਡੇ ਚਮਚ ਜਾਂ ਡੋਰੀ ਦੀ ਵਰਤੋਂ ਕਰੋ। ਤਾਂ ਜੋ ਪਾਣੀ ਦੀ ਸਫਾਈ ਬਣੀ ਰਹੇ।
ਘੜੇ ਨੂੰ ਢੱਕ ਕੇ ਰੱਖੋ
ਘੜੇ ਵਿੱਚ ਪਾਣੀ ਪਾਉਣ ਤੋਂ ਬਾਅਦ ਹਮੇਸ਼ਾ ਉਸਨੂੰ ਢੱਕ ਕੇ ਰੱਖੋ ਤਾਂ ਜੋ ਉਸ ਵਿੱਚ ਧੂੜ-ਮਿੱਟੀ ਜਾਂ ਕੀੜੇ-ਮਕੌੜੇ ਨਾ ਪੈ ਜਾਣ। ਪਰ ਧਿਆਨ ਰਹੇ ਕਿ ਢੱਕਣ ਪੂਰੀ ਤਰ੍ਹਾਂ ਸਿੱਲ ਨਾ ਹੋਵੇ, ਅਜਿਹਾ ਨਾ ਹੋਵੇ ਕਿ ਘੜੇ ਨੂੰ ਹਵਾ ਹੀ ਨਾ ਮਿਲੇ। ਘੜੇ ਨੂੰ ਢੱਕਣ ਲਈ ਤੁਸੀਂ ਕੱਪੜਾ ਜਾਂ ਢਿੱਲਾ ਢੱਕਣ ਵਰਤ ਸਕਦੇ ਹੋ ਜੋ ਧੂੜ ਨੂੰ ਰੋਕੇ ਅਤੇ ਹਵਾ ਦੀ ਆਵਾਜਾਈ ਵੀ ਬਣਾਈ ਰੱਖੇ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
