ਹਾਰਟ ਅਟੈਕ ਤੋਂ ਪਹਿਲਾਂ ਇਨ੍ਹਾਂ ਅੰਗਾਂ 'ਚ ਹੁੰਦੈ ਦਰਦ, ਕੁਝ ਦਿਨ ਪਹਿਲਾਂ ਹੀ ਨਜ਼ਰ ਆਉਂਦੇ ਅਜਿਹੇ ਲੱਛਣ, ਸਮੇਂ ਸਿਰ ਪਛਾਣ ਕੇ ਬਚਾਈ ਜਾ ਸਕਦੀ ਜਾਨ
ਹਾਰਟ ਅਟੈਕ ਦੇ ਮਾਮਲੇ ਪੂਰੇ ਸੰਸਾਰ ਦੇ ਵਿੱਚ ਤੇਜ਼ੀ ਵੱਧ ਰਹੇ ਹਨ। ਭਾਰਤ ਦੇ ਵਿੱਚ ਵੀ ਦਿਲ ਦੇ ਦੌਰ ਨਾਲ ਹੋਣ ਵਾਲੀਆਂ ਮੌਤਾਂ ਦੇ ਹੈਰਾਨ ਕਰਨ ਵਾਲੇ ਅੰਕੜੇ ਹਨ। ਦੱਸ ਦਈਏ ਹਾਰਟ ਅਟੈਕ ਤੋਂ ਪਹਿਲਾਂ ਸਰੀਰ ਕੁੱਝ ਸੰਕੇਤ ਦੇਣ ਲੱਗ ਪੈਂਦਾ ਹੈ।

Heart Attack: ਹਾਰਟ ਅਟੈਕ ਅਕਸਰ ਅਚਾਨਕ ਨਹੀਂ ਆਉਂਦਾ, ਸਗੋਂ ਸਾਡੇ ਸਰੀਰ ਵਿੱਚ ਇਸਦੇ ਲੱਛਣ ਕਈ ਦਿਨਾਂ ਜਾਂ ਘੰਟਿਆਂ ਪਹਿਲਾਂ ਹੀ ਦਿਖਣ ਲੱਗ ਪੈਂਦੇ ਹਨ। ਪਰ ਜ਼ਿਆਦਾਤਰ ਲੋਕ ਇਹਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇਕਰ ਸਮੇਂ 'ਤੇ ਇਹਨਾਂ ਲੱਛਣਾਂ ਦੀ ਪਛਾਣ ਕਰ ਲੈਈ ਜਾਵੇ ਤੇ ਇਲਾਜ ਕਰਵਾ ਲਿਆ ਜਾਵੇ, ਤਾਂ ਹਾਲਤ ਦੀ ਗੰਭੀਰਤਾ ਨੂੰ ਘਟਾਇਆ ਜਾ ਸਕਦਾ ਹੈ।
ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਦੇ ਕਈ ਅੰਗਾਂ 'ਚ ਵੱਖ-ਵੱਖ ਸੰਕੇਤ ਮਿਲਦੇ ਹਨ, ਜਿਵੇਂ ਕਿ ਕੁਝ ਅੰਗਾਂ 'ਚ ਦਰਦ ਹੋਣਾ। ਆਓ ਜਾਣੀਏ ਕਿ ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਦੇ ਕਿਹੜੇ ਹਿੱਸਿਆਂ 'ਚ ਦਰਦ ਹੋ ਸਕਦਾ ਹੈ (Heart Attack Pain Area)?
ਸੀਨੇ ਵਿੱਚ ਦਰਦ ਜਾਂ ਜਕੜਨ
ਹਾਰਟ ਅਟੈਕ ਆਉਣ ਤੋਂ ਪਹਿਲਾਂ ਮਰੀਜ਼ ਨੂੰ ਅਕਸਰ ਸੀਨੇ ਵਿੱਚ ਦਰਦ ਜਾਂ ਜਕੜਨ ਮਹਿਸੂਸ ਹੁੰਦੀ ਹੈ। ਇਹ ਹਾਰਟ ਅਟੈਕ ਦਾ ਸਭ ਤੋਂ ਆਮ ਲੱਛਣ ਹੁੰਦਾ ਹੈ। ਇਸ ਹਾਲਤ ਵਿੱਚ ਮਰੀਜ਼ ਨੂੰ ਸੀਨੇ ਦੇ ਵਿਚਾਲੇ ਭਾਰਾਪਣ, ਜਲਣ, ਦਬਾਅ ਜਾਂ ਖਿੱਚ ਵਰਗਾ ਅਹਿਸਾਸ ਹੁੰਦਾ ਹੈ।
ਖੱਬੇ ਹੱਥ ਵਿੱਚ ਦਰਦ
ਕਈ ਵਾਰੀ ਹਾਰਟ ਅਟੈਕ ਤੋਂ ਪਹਿਲਾਂ ਮਰੀਜ਼ ਨੂੰ ਖੱਬੇ ਹੱਥ ਵਿੱਚ ਦਰਦ ਹੁੰਦਾ ਹੈ, ਜੋ ਕਿ ਬਾਂਹ ਅਤੇ ਮੋਢੇ ਤੱਕ ਫੈਲ ਜਾਂਦਾ ਹੈ। ਕਈ ਵਾਰ ਇਹ ਦਰਦ ਗਰਦਨ, ਜਬੜੇ ਜਾਂ ਪਿੱਠ ਤੱਕ ਵੀ ਪਹੁੰਚ ਸਕਦਾ ਹੈ। ਜੇਕਰ ਤੁਹਾਨੂੰ ਇਹੋ ਜਿਹੇ ਸੰਕੇਤ ਮਿਲਣ, ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਗਰਦਨ ਅਤੇ ਜਬਾੜਿਆਂ ਵਿੱਚ ਦਰਦ
ਹਾਰਟ ਅਟੈਕ ਆਉਣ ਤੋਂ ਕੁਝ ਸਮਾਂ ਪਹਿਲਾਂ ਕਈ ਮਰੀਜ਼ਾਂ ਨੂੰ ਗਰਦਨ ਅਤੇ ਜਬਾੜਿਆਂ ਦੇ ਆਲੇ-ਦੁਆਲੇ ਦਰਦ ਮਹਿਸੂਸ ਹੁੰਦਾ ਹੈ। ਇਹ ਲੱਛਣ ਜ਼ਿਆਦਾਤਰ ਔਰਤਾਂ ਅਤੇ ਵੱਡੀ ਉਮਰ ਦੇ ਲੋਕਾਂ ਵਿੱਚ ਵੇਖਣ ਨੂੰ ਮਿਲਦਾ ਹੈ। ਇਸ ਹਾਲਤ ਵਿੱਚ ਗਰਦਨ ਦੇ ਨੇੜੇ ਆਮ ਤਰ੍ਹਾਂ ਖਿੱਚ ਜਾਂ ਜਕੜਨ ਵਰਗਾ ਅਹਿਸਾਸ ਹੋ ਸਕਦਾ ਹੈ।
ਪਿੱਠ ਦੇ ਉੱਪਰਲੇ ਹਿੱਸੇ ਵਿੱਚ ਦਰਦ
ਅਚਾਨਕ ਪਿੱਠ ਦੇ ਉੱਪਰਲੇ ਹਿੱਸੇ ਵਿੱਚ ਸੜਨ ਜਾਂ ਸੁਈਆਂ ਚੁੰਭਣ ਵਰਗਾ ਦਰਦ ਮਹਿਸੂਸ ਹੋਣਾ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ। ਇਹ ਲੱਛਣ ਵੀ ਅਕਸਰ ਔਰਤਾਂ ਵਿੱਚ ਪਾਏ ਜਾਂਦੇ ਹਨ। ਜੇਕਰ ਤੁਹਾਨੂੰ ਇਹੋ ਜਿਹੇ ਲੱਛਣ ਵੇਖਣ ਨੂੰ ਮਿਲਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਪੇਟ 'ਚ ਦਰਦ ਅਤੇ ਗੈਸ ਵਰਗੀ ਉਲਝਣ
ਹਾਰਟ ਅਟੈਕ ਤੋਂ ਪਹਿਲਾਂ ਕੁਝ ਲੋਕਾਂ ਨੂੰ ਉਲਟੀ ਆਉਣ ਵਰਗਾ ਮਨ, ਪੇਟ 'ਚ ਭਾਰੀਪਨ, ਸੜਨ ਜਾਂ ਗੈਸ ਵਰਗਾ ਅਹਿਸਾਸ ਹੁੰਦਾ ਹੈ। ਅਕਸਰ ਲੋਕ ਪੇਟ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਐਸੀਡੀਟੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਜੇਕਰ ਤੁਹਾਨੂੰ ਇਨ੍ਹਾਂ ਵਿਚੋਂ ਕੋਈ ਵੀ ਲੱਛਣ ਵੇਖਣ ਨੂੰ ਮਿਲਣ, ਤਾਂ ਬਿਨਾਂ ਦੇਰੀ ਕੀਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
