Delhi Assembly Election Result 2025: ਦਿੱਲੀ ਦੇ ਮੁਸਲਮਾਨ ਭਾਜਪਾ ਦੇ ਨਾਲ ? 11 ਸੀਟਾਂ ਦੇ ਹੈਰਾਨ ਕਰਨ ਵਾਲੇ ਰੁਝਾਨ
ਦਿੱਲੀ ਦੀਆਂ 11 ਮੁਸਲਿਮ ਬਹੁਗਿਣਤੀ ਸੀਟਾਂ ਵਿੱਚੋਂ, ਭਾਜਪਾ ਤਿੰਨ ਸੀਟਾਂ 'ਤੇ ਅੱਗੇ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਠ ਸੀਟਾਂ 'ਤੇ ਅੱਗੇ ਹਨ।

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ਨੀਵਾਰ (8 ਫਰਵਰੀ, 2025) ਨੂੰ ਹੋ ਰਹੀ ਹੈ। ਰੁਝਾਨ ਦਿੱਲੀ ਵਿੱਚ ਇੱਕ ਵੱਡੀ ਤਬਦੀਲੀ ਵੱਲ ਇਸ਼ਾਰਾ ਕਰ ਰਹੇ ਹਨ। ਸਵੇਰੇ 8 ਵਜੇ ਤੋਂ ਆ ਰਹੇ ਰੁਝਾਨਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਬਹੁਮਤ ਦੇ ਅੰਕੜੇ ਤੋਂ ਵੱਧ ਸੀਟਾਂ 'ਤੇ ਅੱਗੇ ਦਿਖਾਈ ਦੇ ਰਹੀ ਹੈ। 70 ਸੀਟਾਂ ਨਾਲ ਦਿੱਲੀ ਜਿੱਤਣ ਲਈ 36 ਸੀਟਾਂ ਦਾ ਜਾਦੂਈ ਅੰਕੜਾ ਪ੍ਰਾਪਤ ਕਰਨਾ ਜ਼ਰੂਰੀ ਹੈ ਤੇ ਰੁਝਾਨਾਂ ਵਿੱਚ, ਭਾਜਪਾ ਲਗਾਤਾਰ 40 ਤੋਂ ਵੱਧ ਸੀਟਾਂ 'ਤੇ ਅੱਗੇ ਦਿਖਾਈ ਦੇ ਰਹੀ ਹੈ। ਜੇ ਨਤੀਜੇ ਇਹੀ ਰਹਿੰਦੇ ਹਨ ਤਾਂ ਭਾਜਪਾ ਇਕੱਲੀ ਸਰਕਾਰ ਬਣਾ ਸਕਦੀ ਹੈ।
ਆਮ ਆਦਮੀ ਪਾਰਟੀ ਦੇ ਕੁਝ ਵੱਡੇ ਆਗੂ ਵੀ ਪਿੱਛੇ ਰਹਿ ਰਹੇ ਹਨ ਤੇ ਉਨ੍ਹਾਂ ਸੀਟਾਂ 'ਤੇ ਭਾਜਪਾ ਜਾਂ ਤਾਂ ਅੱਗੇ ਹੈ ਜਾਂ ਫਿਰ ਨਜ਼ਦੀਕੀ ਮੁਕਾਬਲਾ ਹੈ। ਦਿੱਲੀ ਦੀਆਂ 11 ਮੁਸਲਿਮ ਬਹੁਗਿਣਤੀ ਸੀਟਾਂ ਵਿੱਚੋਂ, ਭਾਜਪਾ ਉਮੀਦਵਾਰ ਤਿੰਨ ਸੀਟਾਂ 'ਤੇ ਅੱਗੇ ਚੱਲ ਰਹੇ ਹਨ। ਭਾਜਪਾ ਓਖਲਾ, ਕਰਾਵਲ ਨਗਰ ਅਤੇ ਮੁਸਤਫਾਬਾਦ ਵਿੱਚ ਅੱਗੇ ਹੈ।
ਓਖਲਾ
ਓਖਲਾ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਮਨੀਸ਼ ਚੌਧਰੀ ਅੱਗੇ ਚੱਲ ਰਹੇ ਹਨ, ਜਦੋਂ ਕਿ 'ਆਪ' ਦੇ ਅਮਾਨਤੁੱਲਾ ਖਾਨ ਪਿੱਛੇ ਚੱਲ ਰਹੇ ਹਨ। ਕਾਂਗਰਸ ਦੇ ਅਰੀਬੀ ਖਾਨ ਤੀਜੇ ਸਥਾਨ 'ਤੇ ਹਨ।
ਮੁਸਤਫਾਬਾਦ
ਮੁਸਤਫਾਬਾਦ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਮੋਹਨ ਸਿੰਘ ਬਿਸ਼ਟ ਅੱਗੇ ਹਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਆਦਿਲ ਅਹਿਮਦ ਖਾਨ ਦੂਜੇ ਸਥਾਨ 'ਤੇ ਅਤੇ ਭਾਜਪਾ ਦੇ ਅਲੀ ਮੇਹਦੀ ਤੀਜੇ ਸਥਾਨ 'ਤੇ ਹਨ।
ਕਰਾਵਲ ਨਗਰ
ਕਰਾਵਲ ਨਗਰ ਸੀਟ ਤੋਂ ਭਾਜਪਾ ਦੇ ਕਪਿਲ ਮਿਸ਼ਰਾ ਅੱਗੇ ਚੱਲ ਰਹੇ ਹਨ, ਜਦੋਂ ਕਿ 'ਆਪ' ਦੇ ਮਨੋਜ ਕੁਮਾਰ ਤਿਆਗੀ ਦੂਜੇ ਸਥਾਨ 'ਤੇ ਹਨ। ਕਾਂਗਰਸ ਦੇ ਡਾ. ਪੀ.ਕੇ. ਮਿਸ਼ਰਾ ਤੀਜੇ ਸਥਾਨ 'ਤੇ ਹਨ।
ਚਾਂਦਨੀ ਚੌਕ
ਦਿੱਲੀ ਦੀ ਚਾਂਦਨੀ ਚੌਕ ਵਿਧਾਨ ਸਭਾ ਸੀਟ ਤੋਂ 'ਆਪ' ਦੇ ਪੁਨਰਦੀਪ ਸਿੰਘ ਅੱਗੇ ਚੱਲ ਰਹੇ ਹਨ, ਜਦੋਂ ਕਿ ਕਾਂਗਰਸ ਦੇ ਮੁਦਿਤ ਅਗਰਵਾਲ ਦੂਜੇ ਅਤੇ ਭਾਜਪਾ ਦੇ ਸਤੀਸ਼ ਜੈਨ ਤੀਜੇ ਸਥਾਨ 'ਤੇ ਹਨ।
ਬਾਬਰਪੁਰ
ਬਾਬਰਪੁਰ ਵਿਧਾਨ ਸਭਾ ਸੀਟ 'ਤੇ ਵੀ 'ਆਪ' ਅੱਗੇ ਹੈ। ਗੋਪਾਲ ਰਾਏ ਅੱਗੇ ਹਨ, ਭਾਜਪਾ ਦੇ ਅਨਿਲ ਕੁਮਾਰ ਵਸ਼ਿਸ਼ਠ ਦੂਜੇ ਅਤੇ ਕਾਂਗਰਸ ਦੇ ਮੁਹੰਮਦ ਇਸ਼ਰਾਕ ਖਾਨ ਤੀਜੇ ਸਥਾਨ 'ਤੇ ਹਨ।
ਬੱਲੀਮਾਰਨ
ਬੱਲੀਮਾਰਨ ਸੀਟ ਤੋਂ 'ਆਪ' ਦੇ ਇਮਰਾਨ ਹੁਸੈਨ ਅੱਗੇ ਚੱਲ ਰਹੇ ਹਨ। ਭਾਜਪਾ ਉਮੀਦਵਾਰ ਕਮਲ ਬਾਗਦੀ ਦੂਜੇ ਸਥਾਨ 'ਤੇ ਹਨ ਅਤੇ ਕਾਂਗਰਸ ਦੇ ਹਾਰੂਨ ਯੂਸਫ਼ ਤੀਜੇ ਸਥਾਨ 'ਤੇ ਹਨ।
ਮਟੀਆ ਮਹਿਲ
ਮਟੀਆਮਹਿਲ ਸੀਟ ਤੋਂ 'ਆਪ' ਉਮੀਦਵਾਰ ਆਲੇ ਮੁਹੰਮਦ ਇਕਬਾਲ ਅੱਗੇ ਚੱਲ ਰਹੇ ਹਨ, ਜਦੋਂ ਕਿ ਭਾਜਪਾ ਦੀ ਦੀਪਤੀ ਇੰਦੋਰਾ ਦੂਜੇ ਅਤੇ ਕਾਂਗਰਸ ਦੇ ਅਸੀਮ ਅਹਿਮਦ ਖਾਨ ਤੀਜੇ ਸਥਾਨ 'ਤੇ ਹਨ।
ਸੀਲਮਪੁਰ
ਸੀਲਮੁਪਰ ਵਿੱਚ, 'ਆਪ' ਦੇ ਚੌਧਰੀ ਜ਼ੁਬੈਰ ਅਹਿਮਦ ਭਾਜਪਾ ਉਮੀਦਵਾਰ ਅਨਿਲ ਕੁਮਾਰ ਸ਼ਰਮਾ (ਗੌੜ) ਤੋਂ ਅੱਗੇ ਹਨ, ਜਦੋਂ ਕਿ ਕਾਂਗਰਸ ਦੇ ਅਬਦੁਲ ਰਹਿਮਾਨ ਤੀਜੇ ਸਥਾਨ 'ਤੇ ਹਨ।
ਸੀਮਾਪੁਰ
ਸੀਮਾਪੁਰੀ ਵਿੱਚ 'ਆਪ' ਦੇ ਵੀਰ ਸਿੰਘ ਧੀਂਗਾਨ ਅੱਗੇ ਚੱਲ ਰਹੇ ਹਨ। ਉਹ 5,572 ਵੋਟਾਂ ਨਾਲ ਅੱਗੇ ਹਨ। ਭਾਜਪਾ ਉਮੀਦਵਾਰ ਰਿੰਕੂ ਦੂਜੇ ਸਥਾਨ 'ਤੇ ਹੈ ਅਤੇ ਕਾਂਗਰਸ ਦੇ ਰਾਜੇਸ਼ ਲਿਲੋਥੀਆ ਤੀਜੇ ਸਥਾਨ 'ਤੇ ਹਨ।
ਜੰਗਪੁਰਾ
ਜੰਗਪੁਰਾ ਸੀਟ ਤੋਂ 'ਆਪ' ਉਮੀਦਵਾਰ ਅਤੇ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਅੱਗੇ ਹਨ, ਜਦੋਂ ਕਿ ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਦੂਜੇ ਸਥਾਨ 'ਤੇ ਹਨ।
ਕਿਰਾਡੀ
ਆਪ ਦੇ ਅਨਿਲ ਝਾਅ ਕਿਰਾੜੀ ਤੋਂ ਅੱਗੇ ਹਨ, ਜਦੋਂ ਕਿ ਭਾਜਪਾ ਉਮੀਦਵਾਰ ਬਜਰੰਗ ਸ਼ੁਕਲਾ ਦੂਜੇ ਸਥਾਨ 'ਤੇ ਹਨ। ਕਾਂਗਰਸ ਦੇ ਰਾਜੇਸ਼ ਕੁਮਾਰ ਗੁਪਤਾ ਤੀਜੇ ਸਥਾਨ 'ਤੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
