Punjab News: ਪੰਜਾਬ ਪੁਲਿਸ 'ਚ ਮੱਚੀ ਹਾਹਾਕਾਰ, SHO ਸਣੇ 2 ਪੁਲਿਸ ਮੁਲਾਜ਼ਮ ਸਸਪੈਂਡ; ਅਜਿਹੀ ਗੰਦੀ ਕਰਤੂਤ ਕਾਰਨ...
Jalandhar News: ਪੰਜਾਬ ਪੁਲਿਸ ਨਾਲ ਜੁੜੀ ਹੈਰਾਨ ਕਰਨ ਵਾਲੀ ਖਬਰ ਨੇ ਲੋਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦਰਅਸਲ, ਸਬ ਡਿਵੀਜ਼ਨ ਸ਼ਾਹਕੋਟ ਦੇ ਅਧੀਨ ਆਉਂਦੇ ਮਹਿਤਪੁਰ ਦੇ ਪ੍ਰਮੁੱਖ ਲੋਕਾਂ ਨੇ ਡੀਐਸਪੀ ਸ਼ਾਹਕੋਟ ਨੂੰ ਲਿਖਤੀ

Jalandhar News: ਪੰਜਾਬ ਪੁਲਿਸ ਨਾਲ ਜੁੜੀ ਹੈਰਾਨ ਕਰਨ ਵਾਲੀ ਖਬਰ ਨੇ ਲੋਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦਰਅਸਲ, ਸਬ ਡਿਵੀਜ਼ਨ ਸ਼ਾਹਕੋਟ ਦੇ ਅਧੀਨ ਆਉਂਦੇ ਮਹਿਤਪੁਰ ਦੇ ਪ੍ਰਮੁੱਖ ਲੋਕਾਂ ਨੇ ਡੀਐਸਪੀ ਸ਼ਾਹਕੋਟ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਥਾਣਾ ਮਹਿਤਪੁਰ ਦੇ ਐਸਐਚਓ ਦੀ ਮੌਜੂਦਗੀ ਵਿੱਚ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਡਰਾਇਆ-ਧਮਕਾਇਆ ਗਿਆ ਅਤੇ ਉਨ੍ਹਾਂ ਦੇ ਗੁਪਤ ਅੰਗਾਂ ਨਾਲ ਛੇੜਛਾੜ ਕੀਤੀ ਗਈ ਅਤੇ ਉਨ੍ਹਾਂ ਨੂੰ ਨੰਗਾ ਕਰਕੇ ਨੱਚਣ ਲਈ ਮਜਬੂਰ ਕੀਤਾ ਗਿਆ, ਇਸਦੇ ਨਾਲ ਹੀ ਉਨ੍ਹਾਂ ਨਾਲ ਅਣਮਨੁੱਖੀ ਅੱਤਿਆਚਾਰ ਕੀਤੇ ਗਏ। ਜਦੋਂ ਇਸ ਘਟਨਾ ਦੀ ਜਾਣਕਾਰੀ ਲੋਕਾਂ ਤੱਕ ਪਹੁੰਚੀ ਤਾਂ ਲੋਕ ਗੁੱਸੇ ਵਿੱਚ ਥਾਣਾ ਮਹਿਤਪੁਰ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਲੱਗੇ।
ਲੋਕਾਂ ਨੇ ਮੰਗ ਕੀਤੀ ਕਿ ਇਸ ਘਟਨਾ ਨਾਲ 4 ਤੋਂ 5 ਪੁਲਿਸ ਕਰਮਚਾਰੀ ਸਬੰਧਤ ਹਨ, ਪਰ ਸਿਰਫ 2 ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਨੰਬਰਦਾਰ ਅਸ਼ਵਨੀ ਧਾਰੀਵਾਲ, ਕੌਂਸਲਰ ਕ੍ਰਾਂਤੀਜੀਤ ਸਿੰਘ, ਕੈਪਟਨ ਰਾਜਵਿੰਦਰ ਸ਼ਰਮਾ, ਅਨੁਪਮ ਸੂਦ, ਰਾਕੇਸ਼ ਮਹਿਤਾ, ਪੰਕਜ ਕੁਮਾਰ, ਮੰਗਾ, ਜਸਬੀਰ ਸਿੰਘ, ਕੁਲਦੀਪ ਚੰਦ ਆਦਿ ਪਤਵੰਤੇ ਹਾਜ਼ਰ ਸਨ।
ਅਣਮਨੁੱਖੀ ਅੱਤਿਆਚਾਰਾਂ ਦੇ ਸਬੰਧ ਵਿੱਚ ਜਦੋਂ ਡੀਐਸਪੀ ਨੂੰ ਸ਼ਾਹਕੋਟ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਇਸ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਹਿਤਪੁਰ ਥਾਣੇ ਦੇ ਐਸਐਚਓ ਲਖਬੀਰ ਸਿੰਘ ਅਤੇ ਐਸਐਚਓ ਧਰਮਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜੇਕਰ ਇਸ ਮਾਮਲੇ ਵਿੱਚ ਕਿਸੇ ਹੋਰ ਪੁਲਿਸ ਮੁਲਾਜ਼ਮ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
