Amritsar Hooch Tragedy:  ਸਾਬਣ ਬਣਾਉਣ ਲਈ ਮੰਗਵਾਇਆ ਮੀਥੇਨੌਲ...ਬਣਾ ਲਈ ਸ਼ਰਾਬ, 23 ਘਰ ਉੱਜੜਣ ਮਗਰੋਂ ਵੱਡਾ ਖੁਲਾਸਾ

ਦੱਸ ਦਈਏ ਕਿ ਮੀਥੇਨੌਲ ਕੁਦਰਤੀ ਗੈਸ, ਬਾਇਓਮਾਸ ਤੇ ਕਾਰਬਨ ਡਾਈਆਕਸਾਈਡ ਵਰਗੇ ਵੱਖ-ਵੱਖ ਸਰੋਤਾਂ ਤੋਂ ਪੈਦਾ ਹੁੰਦਾ ਹੈ। ਇਹ ਪਲਾਸਟਿਕ, ਪੇਂਟ, ਕਾਰ ਦੇ ਪੁਰਜ਼ੇ ਤੇ ਹੋਰ ਇਮਾਰਤੀ ਸਮੱਗਰੀ ਦੇ ਉਤਪਾਦਨ ਵਿੱਚ ਵਰਤਿਆ ਜਾਂਦਾ ਹੈ।

Continues below advertisement

Amritsar Hooch Tragedy: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪਹੁੰਚ ਗਈ ਹੈ। ਜਦੋਂਕਿ 10 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 18 ਲੋਕਾਂ ਖ਼ਿਲਾਫ਼ ਐਕਸਾਈਜ਼ ਸਮੇਤ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ 16 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਹੁਣ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। 

Continues below advertisement

ਪਤਾ ਲੱਗਾ ਹੈ ਕਿ ਸਾਬਣ ਬਣਾਉਣ ਦੇ ਨਾਮ 'ਤੇ ਮੀਥੇਨੌਲ ਮੰਗਵਾਉਂਦੇ ਸੀ ਪਰ ਇਸ ਦੀ ਵਰਤੋਂ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਸੀ। ਇਹ ਜਹਿਰੀਲੀ ਸ਼ਰਾਬ ਪੀ ਕੇ ਹੀ ਲੋਕਾਂ ਦੀ ਮੌਤ ਹੋਈ। ਦਰਅਸਲ ਹੁਣ ਲੁਧਿਆਣਾ ਵਿੱਚ ਫੜੇ ਗਏ ਸਾਹਿਬ ਕੈਮੀਕਲਜ਼ ਦੇ ਮਾਲਕ ਤੇ ਉਸ ਦੇ ਪੁੱਤਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਖ ਮੁਲਜ਼ਮ ਸਾਹਿਬ ਸਿੰਘ ਨੇ ਲੁਧਿਆਣਾ ਦੇ ਸੁੱਖ ਐਨਕਲੇਵ ਵਿੱਚ ਸਥਿਤ ਸਾਹਿਲ ਕੈਮੀਕਲਜ਼ ਦੇ ਮਾਲਕ ਪੰਕਜ ਕੁਮਾਰ ਉਰਫ ਸਾਹਿਲ ਤੇ ਅਰਵਿੰਦ ਕੁਮਾਰ ਤੋਂ 50 ਲੀਟਰ ਮੀਥੇਨੌਲ ਮੰਗਵਾਇਆ ਸੀ।

ਪੰਕਜ ਤੇ ਅਰਵਿੰਦ ਨੇ ਪੁਲਿਸ ਨੂੰ ਦੱਸਿਆ ਹੈ ਕਿ ਮੁਲਜ਼ਮ ਨੇ ਸਾਬਣ ਬਣਾਉਣ ਦੇ ਨਾਮ 'ਤੇ ਉਨ੍ਹਾਂ ਤੋਂ ਇਹ ਮੀਥੇਨੌਲ ਮੰਗਿਆ ਸੀ, ਪਰ ਉਸ ਨੇ ਇਸ ਦੀ ਵਰਤੋਂ ਸ਼ਰਾਬ ਬਣਾਉਣ ਲਈ ਕੀਤੀ। ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਹੁਣ ਐਕਸਾਈਜ਼ ਵਿਭਾਗ ਤੇ ਲੁਧਿਆਣਾ ਦਾ ਈਟੀਓ-ਜੀਐਸਟੀ ਵੀ ਸਰਗਰਮ ਹੋ ਗਿਆ ਹੈ। ਸਾਹਿਬ ਕੈਮੀਕਲਜ਼ ਦਾ ਰਿਕਾਰਡ ਜ਼ਬਤ ਕਰ ਲਿਆ ਗਿਆ ਹੈ। ਉਹ ਹਰ ਉਸ ਵਿਅਕਤੀ ਦੀ ਜਾਣਕਾਰੀ ਲੈ ਰਹੇ ਹਨ ਜੋ ਸਾਹਿਬ ਕੈਮੀਕਲਜ਼ ਤੋਂ ਮੀਥੇਨੌਲ ਖਰੀਦਦਾ ਸੀ।

ਕੀ ਹੁੰਦਾ ਹੈ ਮੀਥੇਨੌਲ 

ਦਰਅਸਲ ਮੀਥੇਨੌਲ ਜਿਸ ਨੂੰ ਮੀਥੇਨੌਲ ਅਲਕੋਹਲ ਵੀ ਕਿਹਾ ਜਾਂਦਾ ਹੈ, ਇੱਕ ਰਸਾਇਣਕ ਮਿਸ਼ਰਣ ਹੈ ਜਿਸ ਦਾ ਫਾਰਮੂਲਾ CH3OH ਹੈ। ਇਹ ਇੱਕ ਰੰਗਹੀਣ, ਅਸਥਿਰ ਤੇ ਜਲਣਸ਼ੀਲ ਤਰਲ ਹੈ ਜਿਸ ਦੀ ਮਿੱਠੀ ਤੇ ਤੇਜ਼ ਗੰਧ ਹੁੰਦੀ ਹੈ। ਇਹ ਸਭ ਤੋਂ ਸਰਲ ਅਲਕੋਹਲ ਹੈ ਤੇ ਇਸ ਨੂੰ ਉਦਯੋਗਿਕ ਤੇ ਘਰੇਲੂ ਉਦੇਸ਼ਾਂ ਲਈ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ। ਇਸ ਦੀ ਗੰਧ, ਸਵਾਦ ਤੇ ਰੰਗ ਸ਼ਰਾਬ ਵਰਗਾ ਹੋਣ ਕਰਕੇ ਇਸ ਨੂੰ ਨਕਲੀ ਸ਼ਰਾਬ ਬਣਾਉਣ ਲਈ ਵਰਤਿਆ ਜਾਂਦਾ ਹੈ।

ਦੱਸ ਦਈਏ ਕਿ ਮੀਥੇਨੌਲ ਕੁਦਰਤੀ ਗੈਸ, ਬਾਇਓਮਾਸ ਤੇ ਕਾਰਬਨ ਡਾਈਆਕਸਾਈਡ ਵਰਗੇ ਵੱਖ-ਵੱਖ ਸਰੋਤਾਂ ਤੋਂ ਪੈਦਾ ਹੁੰਦਾ ਹੈ। ਇਹ ਪਲਾਸਟਿਕ, ਪੇਂਟ, ਕਾਰ ਦੇ ਪੁਰਜ਼ੇ ਤੇ ਹੋਰ ਇਮਾਰਤੀ ਸਮੱਗਰੀ ਦੇ ਉਤਪਾਦਨ ਵਿੱਚ ਵਰਤਿਆ ਜਾਂਦਾ ਹੈ। ਇਸ ਨੂੰ ਬਾਲਣ ਵਜੋਂ ਤੇ ਊਰਜਾ ਸਟੋਰੇਜ ਲਈ ਵੀ ਵਰਤਿਆ ਜਾਂਦਾ ਹੈ। ਇਸ ਨੂੰ ਕੀਟਾਣੂਨਾਸ਼ਕ ਤੇ ਹੋਰ ਘਰੇਲੂ ਉਤਪਾਦਾਂ ਵਿੱਚ ਵੀ ਵਰਤਿਆ ਜਾਂਦਾ ਹੈ। ਮੀਥੇਨੌਲ ਜ਼ਹਿਰੀਲਾ ਹੈ ਤੇ ਜੇਕਰ ਇਸ ਦਾ ਸੇਵਨ ਕੀਤਾ ਜਾਵੇ ਜਾਂ ਸਾਹ ਰਾਹੀਂ ਲਿਆ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ।

 

Continues below advertisement
Sponsored Links by Taboola
OSZAR »