ਕੀ ਤੁਸੀਂ ਜਾਣਦੇ ਹੋ ਕਿ ਇਹ ਸਿਰਫ ਜੈਨੇਟਿਕ ਜਾਂ ਉਮਰ ਨਾਲ ਨਹੀਂ, ਸਗੋਂ ਤੁਹਾਡੀਆਂ ਰੋਜ਼ਾਨਾ ਦੀਆਂ ਆਦਤਾਂ ਨਾਲ ਵੀ ਜੁੜੀ ਹੋਈ ਹੈ? ਆਓ ਜਾਣਦੇ ਹਾਂ ਕਿ ਇਸ ਸਮੱਸਿਆ ਦੇ ਵਧਣ ਦੇ ਕਾਰਨ ਕੀ ਹਨ।

ਲੂਣ ’ਚ ਮੌਜੂਦ ਸੋਡੀਅਮ ਖੂਨ ’ਚ ਪਾਣੀ ਰੋਕ ਲੈਂਦਾ ਹੈ, ਜਿਸ ਨਾਲ ਬਲੱਡ ਵਾਲੀਅਮ ਵੱਧ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਚੜ੍ਹ ਜਾਂਦਾ ਹੈ।



ਵਧੇਰੇ ਭਾਰ ਹੋਣ ਨਾਲ ਦਿਲ ਨੂੰ ਖੂਨ ਪੰਪ ਕਰਨ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਖੂਨ ਦਾ ਦਬਾਅ ਉੱਚਾ ਹੋ ਜਾਂਦਾ ਹੈ।

ਲਗਾਤਾਰ ਚਿੰਤਾ, ਦਬਾਅ ਜਾਂ ਦਫਤਰੀ ਦਬਾਅ ਕਾਰਨ ਹਾਰਮੋਨਲ ਬਦਲਾਵ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੇ ਹਨ।

ਸਰੀਰਕ ਐਕਟਿਵੀਟੀ ਦੀ ਘਾਟ ਨਾਲ ਹਾਰਟ ਦੀ ਸਿਹਤ ਖਰਾਬ ਹੋ ਸਕਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਜਨਮ ਦਿੰਦੀ ਹੈ।

ਬੀੜੀ, ਸਿਗਰੇਟ ਜਾਂ ਸ਼ਰਾਬ ਦੀ ਆਦਤ ਵੀ BP ਵੱਧਣ ਦਾ ਕਾਰਨ ਬਣਦੀ ਹੈ। ਇਹ ਤੱਤ ਧਮਨੀਆਂ ਨੂੰ ਸੁੰਗੜ ਕੇ ਰੱਖ ਦਿੰਦੇ ਹਨ ਅਤੇ ਦਿਲ ਦੀ ਧੜਕਨ ਤੇ ਬਲੱਡ ਪ੍ਰੈਸ਼ਰ ਨੂੰ ਅਸਥਿਰ ਕਰ ਦਿੰਦੇ ਹਨ।

ਜੇ ਪਰਿਵਾਰ ’ਚ ਕਿਸੇ ਨੂੰ ਹਾਈ ਬੀਪੀ ਰਿਹਾ ਹੋਵੇ, ਤਾਂ ਇਸ ਦੀ ਸੰਭਾਵਨਾ ਹੋਰ ਲੋਕਾਂ ਨਾਲੋਂ ਵੱਧ ਹੋ ਜਾਂਦੀ ਹੈ।

ਚੰਗੀ ਨੀਂਦ ਨਾ ਆਉਣ ਨਾਲ ਸਰੀਰ 'ਚ ਤਣਾਅ ਵਾਲੇ ਹਾਰਮੋਨ ਵਧ ਜਾਂਦੇ ਹਨ, ਜੋ ਖੂਨ ਦਾ ਦਬਾਅ ਉੱਚਾ ਕਰ ਸਕਦੇ ਹਨ।



ਅਨਹੈਲਦੀ ਖੁਰਾਕ ਵੀ ਕਈ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ। ਤਲਿਆ-ਭੁੰਨਿਆ, ਫਾਸਟ ਫੂਡ, ਜੰਕ ਫੂਡ ਅਤੇ ਘੱਟ ਫਾਈਬਰ ਵਾਲੀ ਡਾਇਟ ਰਕਤਚਾਪ ਵਧਾਉਣ ’ਚ ਭਾਰੀ ਭੂਮਿਕਾ ਨਿਭਾਉਂਦੀ ਹੈ।

OSZAR »