ਅਮਰੂਦ ਦੇ ਵਾਂਗ ਇਸ ਪੱਤੇ ਵੀ ਕਿਸੇ ਸਿਹਤ ਖਜ਼ਾਨੇ ਤੋਂ ਘੱਟ ਨਹੀਂ। ਇਹ ਸਿਹਤ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਸਾਬਤ ਹੁੰਦੇ ਹਨ।

ਇਨ੍ਹਾਂ ਵਿੱਚ ਐਂਟੀਓਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ, ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਵਿੱਚ ਮਦਦ ਕਰਦੇ ਹਨ।

ਅਧਿਐਨਾਂ ਅਨੁਸਾਰ, ਅਮਰੂਦ ਦੇ ਪੱਤਿਆਂ ਦੀ ਚਾਹ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਇਹ ਸ਼ੂਗਰ ਲਈ ਲਾਭਕਾਰੀ ਸਾਬਤ ਹੋ ਸਕਦੀ ਹੈ।

ਅਮਰੂਦ ਦੇ ਪੱਤੇ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਗੈਸ, ਐਸੀਡਿਟੀ ਅਤੇ ਦਸਤ ਵਿੱਚ ਅਰਾਮ ਦਿੰਦੇ ਹਨ।

ਅਮਰੂਦ ਦੇ ਪੱਤੇ ਚਮੜੀ ਉੱਤੇ ਹੋਣ ਵਾਲੇ ਰੈਸ਼, ਐਕਨੇ ਜਾਂ ਸੋਜ ਲਈ ਲਾਭਕਾਰੀ ਹਨ।

ਇਹ ਐਂਟੀਬੈਕਟੀਰੀਅਲ ਹੁੰਦੇ ਹਨ ਜੋ ਚਮੜੀ ਨੂੰ ਸਾਫ਼ ਤੇ ਚਮਕਦਾਰ ਬਣਾਉਂਦੇ ਹਨ।

ਇਨ੍ਹਾਂ ਪੱਤਿਆਂ ਨੂੰ ਉਬਾਲ ਕੇ ਬਚੇ ਪਾਣੀ ਨਾਲ ਸਿਰ ਧੋਣ ਨਾਲ ਵਾਲ ਘੱਟ ਝੜਦੇ ਹਨ ਅਤੇ ਜੂੰ, ਡੈਂਡਰਫ ਤੋਂ ਛੁਟਕਾਰਾ ਮਿਲ ਸਕਦਾ ਹੈ।

ਅਮਰੂਦ ਦੇ ਪੱਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਕੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।



ਅਮਰੂਦ ਦੇ ਪੱਤਿਆਂ ਦੀ ਚਾਹ ਬਣਾ ਸਕਦੇ ਹੋ। ਸਮੱਗਰੀ- 6–8 ਤਾਜ਼ੇ ਅਮਰੂਦ ਦੇ ਪੱਤੇ, 2 ਕੱਪ ਪਾਣੀ, ਸ਼ਹਿਦ (ਇੱਛਾ ਅਨੁਸਾਰ)

ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਲਵੋ। ਪਾਣੀ ਨੂੰ ਉਬਾਲੋ ਅਤੇ ਉਸ ਵਿੱਚ ਪੱਤੇ ਪਾਓ, ਫਿਰ 10–15 ਮਿੰਟ ਚੰਗੀ ਤਰ੍ਹਾਂ ਉਬਾਲੋ।

ਉਸ ਤੋਂ ਬਾਅਦ ਛਾਣ ਕੇ ਕੱਪ ਵਿੱਚ ਪਾਓ। ਸ਼ਹਿਦ ਮਿਲਾ ਕੇ ਪੀ ਸਕਦੇ ਹੋ।

OSZAR »