ਕੜ੍ਹੀ ਪੱਤਾ, ਜਿਸ ਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ 'ਚ ਕੀਤੀ ਜਾਂਦੀ ਹੈ। ਐਂਟੀਆਕਸੀਡੈਂਟ, ਖਣਿਜ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ, ਕੜ੍ਹੀ ਪੱਤਾ ਸਾਡੀ ਸਿਹਤ ਲਈ ਬਹੁਤ ਸਾਰੇ ਫਾਇਦੇ ਵੀ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ...

ਕੜ੍ਹੀ ਪੱਤਾ (Curry Leaves) ਨਾ ਸਿਰਫ਼ ਭੋਜਨ ਦਾ ਸਵਾਦ ਵਧਾਉਂਦਾ ਹੈ, ਬਲਕਿ ਇਹ ਸਿਹਤ ਲਈ ਵੀ ਕਈ ਤਰੀਕਿਆਂ ਨਾਲ ਲਾਭਦਾਇਕ ਹੈ।

ਨਿਯਮਿਤ ਤੌਰ ‘ਤੇ 5-10 ਕੜ੍ਹੀ ਪੱਤੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਹੈਰਾਨੀਜਨਕ ਫਾਇਦੇ ਮਿਲ ਸਕਦੇ ਹਨ। ਇਹ ਛੋਟੀਆਂ ਪੱਤੀਆਂ ਸ਼ੂਗਰ ਦੇ ਰੋਗੀਆਂ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ।

Published by: ABP Sanjha

ਇਹ ਪਾਚਨ ਨੂੰ ਸੁਧਾਰਦਾ ਹੈ ਅਤੇ ਗੈਸ, ਅਜੀਰਨ ਜਾਂ ਮਲਬੱਧਤਾ ਤੋਂ ਰਾਹਤ ਦਿੰਦਾ ਹੈ।

ਕੜ੍ਹੀ ਪੱਤਾ ਜਿਗਰ ਨੂੰ ਡਿਟੌਕਸੀਫਾਈ ਕਰਕੇ ਉਸਦੀ ਕਾਰਗੁਜ਼ਾਰੀ ਨੂੰ ਸੁਧਾਰਦਾ ਹੈ।

ਕੜ੍ਹੀ ਪੱਤਾ ਜਿਗਰ ਨੂੰ ਡਿਟੌਕਸੀਫਾਈ ਕਰਕੇ ਉਸਦੀ ਕਾਰਗੁਜ਼ਾਰੀ ਨੂੰ ਸੁਧਾਰਦਾ ਹੈ।

ਸ਼ੂਗਰ ਮਰੀਜ਼ਾਂ ਲਈ ਇਹ ਪੱਤਾ ਲਾਭਦਾਇਕ ਹੈ, ਕਿਉਂਕਿ ਇਹ insulin sensitivity ਵਧਾਉਂਦਾ ਹੈ।

ਕੜ੍ਹੀ ਪੱਤੇ ਦਾ ਤੇਲ ਜਾਂ ਪੱਤੇ ਪੀਸ ਕੇ ਵਾਲਾਂ 'ਚ ਲਗਾਉਣ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਤੇ ਰੁਸੀ ਤੋਂ ਰਾਹਤ ਮਿਲਦੀ ਹੈ।

ਇਹ ਵਿੱਚ ਵਿਟਾਮਿਨ A ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਲਾਭਦਾਇਕ ਹੈ।

ਇਹ ਵਿੱਚ ਵਿਟਾਮਿਨ A ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਲਾਭਦਾਇਕ ਹੈ।

ਜੇ ਕਿਸੇ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੋਵੇ, ਤਾਂ ਇਹ ਪੱਤਾ ਭੁੱਖ ਵਧਾਉਣ ਵਿੱਚ ਮਦਦ ਕਰਦਾ ਹੈ।

ਇਹ ਵਿੱਚ ਐਂਟੀ-ਬੈਕਟੀਰੀਅਲ ਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਤਵਚਾ ਦੀਆਂ ਸਮੱਸਿਆਵਾਂ ਤੋਂ ਰਾਹਤ ਦਿੰਦੇ ਹਨ।



ਸਵੇਰੇ ਖਾਲੀ ਪੇਟ ਕੁਝ ਤਾਜ਼ੇ ਪੱਤੇ ਚਬਾਏ ਜਾ ਸਕਦੇ ਹਨ। ਭੁੰਨ ਕੇ ਪੀਸ ਕੇ ਚਟਣੀ ਵਿੱਚ ਮਿਲਾ ਸਕਦੇ ਹੋ।

ਕੜੀ, ਦਾਲ ਜਾਂ ਸਾਂਭਰ ਵਿੱਚ ਤੜਕਾ ਲਾਉਣ ਲਈ ਇਸ ਨੂੰ ਵਰਤਿਆ ਜਾਂਦਾ ਹੈ। ਜੇ ਤੁਸੀਂ ਕਿਸੇ ਵਿਸ਼ੇਸ਼ ਰੋਗ ਜਾਂ ਦਵਾਈ ਵਰਤ ਰਹੇ ਹੋ ਤਾਂ ਡਾਕਟਰ ਦੀ ਸਲਾਹ ਲੈਣਾ ਚੰਗਾ ਰਹੇਗਾ।

OSZAR »