ਵਾਰ-ਵਾਰ ਸਿਰ ਦਰਦ ਹੁੰਦਾ ਹੈ ਅਤੇ ਇਹ ਦਰਦ ਬਣਿਆ ਰਹਿੰਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ।



ਕਈ ਵਾਰ ਲੋਕ ਇਸ ਨੂੰ ਸਿਰਫ਼ ਥਕਾਵਟ, ਨੀਂਦ ਦੀ ਕਮੀ ਜਾਂ ਆਮ ਤਣਾਅ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ।

ਕਈ ਵਾਰ ਲੋਕ ਇਸ ਨੂੰ ਸਿਰਫ਼ ਥਕਾਵਟ, ਨੀਂਦ ਦੀ ਕਮੀ ਜਾਂ ਆਮ ਤਣਾਅ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਜੇਕਰ ਇਹ ਦਰਦ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।

ਸਿਰ ਦਰਦ ਦੇ ਕਈ ਕਾਰਨ ਹੋ ਸਕਦੇ ਹਨ, ਜਿਸ 'ਚ ਮਾਈਗਰੇਨ, ਹਾਈ ਬਲੱਡ ਪ੍ਰੈਸ਼ਰ, ਸਾਈਨਸ, ਅਤੇ ਇੱਥੋਂ ਤੱਕ ਕਿ ਬ੍ਰੇਨ ਟਿਊਮਰ ਵੀ ਸ਼ਾਮਲ ਹੋ ਸਕਦੇ ਹਨ।



ਹਾਈ BP ਵੀ ਸਿਰ ਦਰਦ ਦਾ ਕਾਰਨ ਬਣ ਸਕਦਾ ਹੈ। ਜਦੋਂ ਸਰੀਰ ਵਿੱਚ ਬਲੱਡ ਪ੍ਰੈਸ਼ਰ ਵਧਦਾ ਹੈ, ਤਾਂ ਇਹ ਦਿਮਾਗ ਦੀਆਂ ਨਾੜੀਆਂ ‘ਤੇ ਦਬਾਅ ਪਾਉਂਦਾ ਹੈ ਅਤੇ ਇਸ ਨਾਲ ਸਿਰ ਦਰਦ ਹੁੰਦਾ ਹੈ



ਕਈ ਵਾਰ ਇਹ ਆਮ ਹੁੰਦਾ ਹੈ ਪਰ ਜੇਕਰ ਇਹ ਅਕਸਰ ਹੁੰਦਾ ਹੈ ਜਾਂ ਦਰਦ ਬਹੁਤ ਤੇਜ਼ ਹੁੰਦਾ ਹੈ, ਤਾਂ ਇਹ ਕਿਸੇ ਬਿਮਾਰੀ ਦੇ ਸੰਕੇਤ ਹੋ ਸਕਦੇ ਹਨ।

ਸਭ ਤੋਂ ਆਮ ਕਾਰਨਾਂ ਵਿੱਚ ਮਾਈਗਰੇਨ, ਹਾਈ ਬਲੱਡ ਪ੍ਰੈਸ਼ਰ, ਤਣਾਅ, ਸਾਈਨਸ ਇਨਫੈਕਸ਼ਨ ਅਤੇ ਅੱਖਾਂ ਦੀ ਕਮਜ਼ੋਰੀ ਸ਼ਾਮਲ ਹਨ।



ਮਾਈਗ੍ਰੇਨ ਇੱਕ ਕਿਸਮ ਦਾ ਸਿਰ ਦਰਦ ਹੈ ਜਿਸ ਵਿੱਚ ਸਿਰ ਦੇ ਇੱਕ ਪਾਸੇ ਤੇਜ਼ ਦਰਦ ਹੁੰਦਾ ਹੈ ਅਤੇ ਕਈ ਘੰਟਿਆਂ ਤੱਕ ਰਹਿ ਸਕਦਾ ਹੈ।



ਇਸ ਦੇ ਨਾਲ, ਰੌਸ਼ਨੀ ਅਤੇ ਆਵਾਜ਼ ਨਾਲ ਪ੍ਰੇਸ਼ਾਨੀ, ਉਲਟੀਆਂ ਜਾਂ ਚੱਕਰ ਆਉਣੇ ਵੀ ਹੋ ਸਕਦੇ ਹਨ।

ਕਈ ਵਾਰ ਅੱਖਾਂ ਦੀ ਕਮਜ਼ੋਰੀ ਕਾਰਨ ਵੀ ਸਿਰ ਦਰਦ ਹੋ ਸਕਦਾ ਹੈ। ਜੇਕਰ ਤੁਹਾਡੀ ਨਜ਼ਰ ਕਮਜ਼ੋਰ ਹੋ ਰਹੀ ਹੈ ਅਤੇ ਤੁਸੀਂ ਲੰਬੇ ਸਮੇਂ ਤੱਕ ਬਿਨਾਂ ਐਨਕਾਂ ਦੇ ਮੋਬਾਈਲ, TV ਜਾਂ ਕੰਪਿਊਟਰ ਵੱਲ ਦੇਖ ਰਹੇ ਹੋ, ਤਾਂ ਇਸ ਨਾਲ ਸਿਰ ਦਰਦ ਹੋ ਸਕਦਾ ਹੈ।

ਬ੍ਰੇਨ ਟਿਊਮਰ ਇੱਕ ਬਹੁਤ ਹੀ ਗੰਭੀਰ ਬਿਮਾਰੀ ਹੈ, ਜਿਸ 'ਚ ਸਿਰ ਦਰਦ ਬਣਿਆ ਰਹਿੰਦਾ ਹੈ ਅਤੇ ਸਮੇਂ ਦੇ ਨਾਲ ਹੋਰ ਵੀ ਗੰਭੀਰ ਹੋ ਜਾਂਦਾ ਹੈ।

ਜੇਕਰ ਤੁਹਾਨੂੰ ਵੀ ਵਾਰ-ਵਾਰ ਸਿਰ ਦਰਦ ਹੁੰਦਾ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ।

OSZAR »