ਭਾਰਤੀ ਫੌਜ ਨੇ ਕਿਵੇਂ ਲਿਆ ਅੱਤਵਾਦੀ ਹਮਲੇ ਦਾ ਬਦਲਾ? ਫੌਜ ਨੇ ਜਾਰੀ ਕੀਤੀ ਵੀਡੀਓ, ਦੇਖੋ ਸਾਰੀ ਕਾਰਵਾਈ
Viral Video: ਸੋਸ਼ਲ ਮੀਡੀਆ ‘ਤੇ ਪੁਲਵਾਮਾ ਤੋਂ ਲੈਕੇ ਪਹਿਲਗਾਮ ਤੱਕ ਦੇ ਹਮਸੋਸ਼ਲ ਮੀਡੀਆ ‘ਤੇ ਪੁਲਵਾਮਾ ਤੋਂ ਲੈਕੇ ਪਹਿਲਗਾਮ ਤੱਕ ਦੇ ਹਮਲਿਆਂ ਅਤੇ ਉਸ ਦੇ ਮੂੰਹਤੋੜ ਜਵਾਬ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਲਿਆਂ ਅਤੇ ਉਸ ਦੇ ਮੂੰਹਤੋੜ ਜਵਾਬ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Trending Video: 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸਾ ਸੀ ਅਤੇ ਹਰੇਕ ਵਿਅਕਤੀ ਇਨਸਾਫ ਦੀ ਮੰਗ ਕਰ ਰਿਹਾ ਸੀ। ਇਸ ਤੋਂ ਬਾਅਦ ਭਾਰਤ ਵੀ ਪਿੱਛੇ ਨਹੀਂ ਹਟਿਆ ਅਤੇ ਹਮਲੇ ਤੋਂ 15 ਦਿਨ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ। ਇਸ ਤੋਂ ਬਾਅਦ ਦੋਹਾਂ ਮੁਲਕਾਂ ਵਿਚਾਲੇ ਤਣਾਅ ਕਾਫੀ ਵੱਧ ਗਿਆ। ਉੱਥੇ ਹੀ ਸੋਸ਼ਲ ਮੀਡੀਆ ‘ਤੇ ਪੁਲਵਾਮਾ ਤੋਂ ਲੈਕੇ ਪਹਿਲਗਾਮ ਤੱਕ ਦੇ ਹਮਲਿਆਂ ਅਤੇ ਉਸ ਦੇ ਮੂੰਹਤੋੜ ਜਵਾਬ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਭਾਰਤੀ ਫੌਜ ਨੇ ਉਰੀ ਹਮਲੇ ਤੋਂ ਬਾਅਦ ਸਰਜੀਕਲ ਸਟ੍ਰਾਈਕ ਕਰਦਿਆਂ ਹੋਇਆਂ ਪਾਕਿਸਤਾਨ ਤੋਂ ਬਦਲਾ ਲਿਆ ਅਤੇ ਉੱਥੇ ਹੀ ਪੁਲਵਾਮਾ ਵਿੱਚ ਹੋਏ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ, ਜਿਸ ਨੂੰ ਵੀਡੀਓ ਵਿੱਚ ਸਾਫ ਤੌਰ ‘ਤੇ ਦੇਖਿਆ ਗਿਆ ਹੈ। ਪਹਿਲਗਾਮ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਕੀਤੇ ਗਏ ਆਪਰੇਸ਼ਨ ਸਿੰਦੂਰ ਨੂੰ ਭਾਰਤੀ ਫੌਜ ਨੇ ਬਖੂਬੀ ਅੰਜਾਮ ਦਿੱਤਾ, ਜਿਸ ਨੂੰ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ।
अविचल संकल्प, निर्णायक प्रतिकार।
— ADG PI - INDIAN ARMY (@adgpi) May 11, 2025
Unwavering Resolve,
Decisive Action.#OperationSindoor#JusticeServed#IndianArmy pic.twitter.com/R5oE173WIn
ਇਹ ਵੀਡੀਓ ADG PI - INDIAN ARMY ਐਕਸ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ ਜਿਸਨੂੰ ਹੁਣ ਤੱਕ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ। ਅਜਿਹੇ ਵਿੱਚ, ਸੋਸ਼ਲ ਮੀਡੀਆ ਯੂਜ਼ਰਸ ਵੀ ਵੀਡੀਓ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ...ਭਾਰਤੀ ਫੌਜ ਨੂੰ ਸਬੂਤ ਦੇਣ ਦੀ ਕੋਈ ਲੋੜ ਨਹੀਂ ਹੈ। ਸਾਨੂੰ ਆਪਣੀ ਫੌਜ 'ਤੇ ਪੂਰਾ ਭਰੋਸਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ...ਕੁਝ ਵੀ ਹੋਵੇ, ਭਾਰਤੀ ਫੌਜ ਹਮੇਸ਼ਾ ਆਪਣੀ ਜਾਨ ਦੀ ਪਰਵਾਹ ਕੀਤਿਆਂ ਬਿਨਾਂ ਦੇਸ਼ ਲਈ ਲੜਦੀ ਹੈ। ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ... ਭਾਰਤ ਜ਼ਿੰਦਾਬਾਦ, ਭਾਰਤੀ ਫੌਜ ਜ਼ਿੰਦਾਬਾਦ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
