Operation Sindoor ਤੋਂ ਬਾਅਦ ਸਖ਼ਤ ਐਕਸ਼ਨ, ਭਾਰਤ ਦੇ ਸਟੇਡੀਅਮ 'ਚੋਂ ਹਟਾਈਆਂ ਗਈਆਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ
India Pakistan News: ਭਾਰਤ ਅਤੇ ਪਾਕਿਸਤਾਨ ਦੇ ਤਣਾਅ ਵਿਚਾਲੇ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਨੇ ਪਾਕਿਸਤਾਨੀ ਕ੍ਰਿਕੇਟਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ।

Pakistani Cricketers Photos Sawai Mansingh Stadium: ਜੈਪੂਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਨੇ ਆਪਣੀ ਵਾਲ ਆਫ ਗੈਲਰੀ ਤੋਂ ਪਾਕਿਸਤਾਨੀ ਕ੍ਰਿਕਟੇਰਾਂ ਦੀ ਤਸਵੀਰ ਨੂੰ ਹਟਾ ਦਿੱਤਾ ਹੈ। ਇਸ ਸਟੇਡੀਅਮ ਦੀ ਸਥਾਪਨਾ 1960 ਵਿੱਚ ਹੋਈ ਸੀ, ਇਸ ਦੇ ਸ਼ਾਨਦਾਰ ਇਤਿਹਾਸ ਨੂੰ ਦੇਖਦਿਆਂ ਹੋਇਆਂ Wall of Gallery ‘ਤੇ ਤਸਵੀਰ ਹੋਣਾ ਕਿਸੇ ਵੀ ਕ੍ਰਿਕਟਰ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਦੱਸ ਦਈਏ ਕਿ ਇੱਥੇ ਖੇਡਣ ਵਾਲੇ ਹਰ ਕ੍ਰਿਕੇਟਰ ਦੀ ਮੈਦਾਨ ਵਿੱਚ ਤਸਵੀਰ ਲਾਈ ਜਾਂਦੀ ਹੈ, ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਸਾਰੇ ਪਾਕਿਸਤਾਨੀ ਕ੍ਰਿਕਟੇਰਾਂ ਦੀ ਤਸਵੀਰ ਹਟਾ ਦਿੱਤੀ ਗਈ ਹੈ।
ਦੱਸ ਦਈਏ ਕਿ ਪਾਕਿਸਤਾਨ ਟੀਮ ਨੇ ਇਸ ਮੈਦਾਨ 'ਚ ਇੱਕ ਟੈਸਟ ਅਤੇ 4 ਵਨਡੇ ਮੈਚ ਖੇਡੇ ਹਨ, ਜਿਸ ਵਿੱਚ ਕੁੱਲ 25 ਪਾਕਿਸਤਾਨੀ ਕ੍ਰਿਕਟਰ ਖੇਡੇ ਸਨ। ਇਸ ਵਿੱਚ ਪਾਕਿਸਤਾਨ ਲਈ ਖੇਡਣ ਵਾਲੇ ਆਖਰੀ ਹਿੰਦੂ ਕ੍ਰਿਕਟਰ ਦਾਨਿਸ਼ ਕਨੇਰੀਆ ਦਾ ਨਾਮ ਵੀ ਸ਼ਾਮਲ ਹੈ। ਇਹ ਫੈਸਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ 'ਤੇ ਵਧਦੇ ਤਣਾਅ ਕਾਰਨ ਲਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਨੇ ਕਈ ਪਾਕਿਸਤਾਨੀ ਮਸ਼ਹੂਰ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਜਿਨ੍ਹਾਂ ਵਿੱਚ ਕਈ ਮੌਜੂਦਾ ਅਤੇ ਸਾਬਕਾ ਕ੍ਰਿਕਟਰ ਵੀ ਸ਼ਾਮਲ ਹਨ।
ਇਦਾਂ ਪਹਿਲੀ ਵਾਰ ਨਹੀਂ ਹੋਇਆ
ਇਹ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਪਾਕਿਸਤਾਨੀ ਖਿਡਾਰੀਆਂ ਦੇ ਨਾਮ 'ਵਾਲ ਆਫ਼ ਗਲੋਰੀ' ਤੋਂ ਹਟਾਏ ਗਏ ਹੋਣ। 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਵੀ ਅਜਿਹਾ ਹੀ ਫੈਸਲਾ ਲਿਆ ਗਿਆ ਸੀ। ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ, "ਇੱਥੇ ਖੇਡਣ ਵਾਲੇ ਸਾਰੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਨਾਮ ਸਟੇਡੀਅਮ ਵਿੱਚ ਪ੍ਰਦਰਸ਼ਿਤ ਕੀਤੇ ਗਏ ਹਨ। ਇਨ੍ਹਾਂ ਤੋਂ ਪਾਕਿਸਤਾਨੀ ਖਿਡਾਰੀਆਂ ਦੀਆਂ ਫੋਟੋਆਂ ਹਟਾ ਦਿੱਤੀਆਂ ਗਈਆਂ ਹਨ।"
ਬਹੁਤ ਸਾਰੇ ਲੋਕਾਂ ਨੂੰ ਦਾਨਿਸ਼ ਕਨੇਰੀਆ ਦੀ ਫੋਟੋ ਹਟਾਉਣਾ ਇੱਕ ਹੈਰਾਨ ਕਰਨ ਵਾਲਾ ਫੈਸਲਾ ਲੱਗ ਸਕਦਾ ਹੈ ਕਿਉਂਕਿ ਉਹ ਲਗਾਤਾਰ ਪਾਕਿਸਤਾਨੀ ਸਰਕਾਰ ਅਤੇ ਵੱਡੇ ਨੇਤਾਵਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਅਕਸਰ ਸੋਸ਼ਲ ਮੀਡੀਆ 'ਤੇ, ਲੋਕ ਉਸਨੂੰ ਪਾਕਿਸਤਾਨ ਵਿਰੋਧੀ ਅਤੇ ਭਾਰਤ ਦਾ ਸ਼ੁਭਚਿੰਤਕ ਕਹਿੰਦੇ ਹਨ। ਦਾਨਿਸ਼ ਕਨੇਰੀਆ ਨੇ ਕਿਹਾ ਕਿ ਆਪਣੇ ਕ੍ਰਿਕਟ ਕਰੀਅਰ ਦੌਰਾਨ, ਇੰਜਮਾਮ-ਉਲ-ਹੱਕ ਉਨ੍ਹਾਂ ਕੁਝ ਕ੍ਰਿਕਟਰਾਂ ਵਿੱਚੋਂ ਇੱਕ ਸਨ ਜਿਹੜੇ ਉਨ੍ਹਾਂ ਨੂੰ ਖੁੱਲ੍ਹ ਕੇ ਸਪੋਰਟ ਕਰਦੇ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
