IPL 2025: ਆਈਪੀਐਲ ਸ਼ੁਰੂ ਹੋਣ ਦਾ ਰਸਤਾ ਸਾਫ਼ ਹੁੰਦੇ ਹੀ ਮੱਚੀ ਤਰਥੱਲੀ, ਡਰੱਗਜ਼ ਮਾਮਲੇ 'ਚ ਫੜ੍ਹੇ ਗਏ ਇਹ ਦਿੱਗਜ ਖਿਡਾਰੀ...
Kagiso Rabada Doping Ban: ਦੱਖਣੀ ਅਫ਼ਰੀਕਾ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਆਈਪੀਐਲ 2025 ਨੂੰ ਵਿਚਾਲੇ ਛੱਡ ਕੇ ਘਰ ਪਰਤ ਆਏ। ਹੁਣ ਇਹ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦਾ ਕੋਕੀਨ ਸੇਵਨ ਟੈਸਟ ਪਾਜ਼ੀਟਿਵ ਆਇਆ ਸੀ

Kagiso Rabada Doping Ban: ਦੱਖਣੀ ਅਫ਼ਰੀਕਾ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਆਈਪੀਐਲ 2025 ਨੂੰ ਵਿਚਾਲੇ ਛੱਡ ਕੇ ਘਰ ਪਰਤ ਆਏ। ਹੁਣ ਇਹ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦਾ ਕੋਕੀਨ ਸੇਵਨ ਟੈਸਟ ਪਾਜ਼ੀਟਿਵ ਆਇਆ ਸੀ। ਦੱਖਣੀ ਅਫ਼ਰੀਕਾ ਦੇ ਇੱਕ ਮੀਡੀਆ ਸੰਗਠਨ ਨੇ ਖੁਲਾਸਾ ਕੀਤਾ ਹੈ ਕਿ ਰਬਾਡਾ ਨੇ SA20 ਲੀਗ ਸ਼ੁਰੂ ਹੋਣ ਤੋਂ ਪਹਿਲਾਂ ਕੋਕੀਨ ਦਾ ਸੇਵਨ ਕੀਤਾ ਸੀ। ਦੱਸ ਦੇਈਏ ਕਿ ਰਬਾਡਾ ਨੇ ਆਈਪੀਐਲ 2025 ਛੱਡ ਦਿੱਤਾ ਸੀ ਅਤੇ 3 ਅਪ੍ਰੈਲ ਨੂੰ ਆਪਣੇ ਦੇਸ਼ ਵਾਪਸ ਆ ਗਏ ਸੀ। 5 ਮਈ ਨੂੰ ਐਲਾਨ ਕੀਤਾ ਗਿਆ ਸੀ ਕਿ ਰਬਾਡਾ ਡੋਪਿੰਗ ਪਾਬੰਦੀ ਦਾ ਸਾਹਮਣਾ ਕਰਨ ਤੋਂ ਬਾਅਦ ਆਈਪੀਐਲ ਵਿੱਚ ਵਾਪਸੀ ਕਰਨ ਜਾ ਰਹੇ ਹਨ। ਰਬਾਡਾ ਡਰੱਗਜ਼ ਦੇ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਵਾਲਾ ਪਹਿਲਾ ਕ੍ਰਿਕਟਰ ਨਹੀਂ ਹੈ।
ਵਿਨੋਦ ਕਾਂਬਲੀ
ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਦੇ ਕਰੀਅਰ ਨੇ 1990 ਦੇ ਦਹਾਕੇ ਵਿੱਚ ਵੱਡੀ ਛਾਲ ਮਾਰੀ ਸੀ। ਉਹ ਵਿਸ਼ਵ ਕ੍ਰਿਕਟ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਬਣਾ ਰਹੇ ਸੀ। ਕਾਂਬਲੀ ਨੇ ਖੁਦ ਮੰਨਿਆ ਹੈ ਕਿ ਉਹ ਕੋਕੀਨ, ਡਰੱਗਜ਼, ਸ਼ਰਾਬ ਦੇ ਆਦੀ ਸੀ। ਕਾਂਬਲੀ ਨੇ ਆਪਣੇ ਕਰੀਅਰ ਵਿੱਚ 17 ਟੈਸਟ ਅਤੇ 104 ਵਨਡੇ ਮੈਚ ਖੇਡੇ। ਕਿਹਾ ਜਾਂਦਾ ਹੈ ਕਿ ਕਾਂਬਲੀ ਦਾ ਕਰੀਅਰ ਨਸ਼ੇ ਦੀ ਲਤ ਕਾਰਨ ਜਲਦੀ ਖਤਮ ਹੋ ਗਿਆ ਸੀ।
ਸ਼ੋਏਬ ਅਖਤਰ
ਇਹ ਸਾਲ 2006 ਦੀ ਗੱਲ ਹੈ ਜਦੋਂ ਸ਼ੋਏਬ ਅਖਤਰ ਨੂੰ ਪਾਬੰਦੀਸ਼ੁਦਾ ਸਟੀਰੌਇਡ ਨੈਂਡਰੋਲੋਨ ਦਾ ਸੇਵਨ ਕਰਦੇ ਫੜਿਆ ਗਿਆ ਸੀ। ਇਸ ਕਾਰਨ, ਉਸਨੂੰ 2 ਸਾਲ ਲਈ ਕ੍ਰਿਕਟ ਖੇਡਣ ਤੋਂ ਪਾਬੰਦੀ ਲਗਾਈ ਗਈ ਸੀ। ਉਸਨੇ ਕਿਸੇ ਵੀ ਡਰੱਗਜ਼ ਦੀ ਵਰਤੋਂ ਕਰਨ ਤੋਂ ਇਨਕਾਰ ਕੀਤਾ, ਪਰ ਨਾਲ ਹੀ ਉਸਨੇ ਟੈਸਟ ਪਾਜ਼ੀਟਿਵ ਹੋਣ ਦੇ ਡਰੋਂ ਦੁਬਾਰਾ ਟੈਸਟ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਵਸੀਮ ਅਕਰਮ
ਇੱਕ ਹੋਰ ਮਹਾਨ ਪਾਕਿਸਤਾਨੀ ਖਿਡਾਰੀ ਵਸੀਮ ਅਕਰਮ ਨੇ ਆਪਣੀ ਆਤਮਕਥਾ ਵਿੱਚ ਮੰਨਿਆ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਨਸ਼ਿਆਂ ਦਾ ਆਦੀ ਹੋ ਗਿਆ ਸੀ। ਅਕਰਮ ਨੇ ਆਪਣੀ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਇਆ ਜਦੋਂ ਉਸਦੀ ਪਹਿਲੀ ਪਤਨੀ ਹੁਮਾ ਦੀ 2009 ਵਿੱਚ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ, ਸ਼ੇਨ ਵਾਰਨ, ਹਰਸ਼ੇਲ ਗਿਬਸ, ਸਟੀਫਨ ਫਲੇਮਿੰਗ ਅਤੇ ਐਂਡਰਿਊ ਸਾਇਮੰਡਸ ਵੀ ਨਸ਼ਿਆਂ ਜਾਂ ਸ਼ਰਾਬ ਦੇ ਜ਼ਿਆਦਾ ਸੇਵਨ ਦੇ ਸ਼ਿਕਾਰ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
