ਪੜਚੋਲ ਕਰੋ
ਤਰਬੂਜ ਅੰਦਰੋਂ ਮਿੱਠਾ ਜਾਂ ਫਿੱਕਾ? ਇਹ ਜਾਣਨ ਲਈ ਅਪਣਾਓ ਇਹ 3 ਤਰੀਕੇ, ਨਹੀਂ ਖਾਓਗੇ ਧੋਖਾ
ਗਰਮੀਆਂ ਦੇ ਮੌਸਮ 'ਚ ਫਲਾਂ ਦੀ ਬਹੁਤਾਤ ਹੁੰਦੀ ਹੈ। ਖਾਸ ਤੌਰ 'ਤੇ ਸਰੀਰ ਨੂੰ ਹਾਈਡ੍ਰੇਟ ਰੱਖਣ ਵਾਲੇ ਫਲ ਇਸ ਮੌਸਮ 'ਚ ਭਰਪੂਰ ਮਾਤਰਾ 'ਚ ਉਪਲਬਧ ਹੁੰਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਫਲ ਹੈ ਹਦਵਾਣਾ ਜਾਂ ਤਰਬੂਜ।

image source twitter
1/6

ਬਹੁਤ ਸਾਰੇ ਲੋਕ ਬਾਜ਼ਾਰ ਤੋਂ ਤਰਬੂਜ ਖਰੀਦਦੇ ਹਨ ਪਰ ਜਦੋਂ ਉਹ ਘਰ ਆ ਕੇ ਇਸ ਨੂੰ ਕੱਟਦੇ ਹਨ ਤਾਂ ਉਹ ਬਹੁਤ ਨਿਰਾਸ਼ ਹੁੰਦੇ ਹਨ ਕਿਉਂਕਿ ਹਦਵਾਣਾ ਅੰਦਰੋਂ ਲਾਲ ਨਹੀਂ ਹੁੰਦਾ ਅਤੇ ਖਾਣ ਵਿੱਚ ਬਿਲਕੁਲ ਬੇਸੁਆਦਾ ਹੁੰਦਾ ਹੈ। ਇਸ ਤਰ੍ਹਾਂ ਉਹ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।
2/6

ਅੱਜ ਅਸੀਂ ਤੁਹਾਨੂੰ ਤਰਬੂਜ ਨੂੰ ਖਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਸ ਬਾਰੇ ਦੱਸਾਂਗੇ, ਜਿਸ ਨਾਲ ਤੁਸੀਂ ਦੁਕਾਨਦਾਰ ਦੀ ਚਲਾਕੀ ਤੋਂ ਬਚ ਜਾਓਗੇ।
3/6

ਇੱਕ ਚੰਗੇ ਤਰਬੂਜ ਦਾ ਰੰਗ ਇੱਕਸਾਰ ਅਤੇ ਚਮਕਦਾਰ ਹੁੰਦਾ ਹੈ। ਜੇਕਰ ਇਹ ਦਾ ਰੰਗ ਅਸਮਾਨੀ ਹੈ ਤਾਂ ਇਹ ਅੰਦਰੋਂ ਖਰਾਬ ਹੋਣ ਦੀ ਸੰਭਾਵਨਾ ਹੈ। ਨਾਲ ਹੀ ਹਦਵਾਣਾ ਦੀ ਬਣਤਰ ਦੀ ਜਾਂਚ ਕਰੋ। ਜੇਕਰ ਇਹ ਬਹੁਤ ਨਰਮ ਹੈ ਤਾਂ ਤਰਬੂਜ ਬੇਸਵਾਦ ਹੋਏਗਾ । ਇੱਕ ਚੰਗਾ ਤਰਬੂਜ ਉੱਪਰੋਂ ਥੋੜ੍ਹਾ ਸਖ਼ਤ ਹੁੰਦਾ ਹੈ।
4/6

ਇੱਕ ਚੰਗਾ ਤਰਬੂਜ ਭਾਰੀ ਹੁੰਦਾ ਹੈ। ਜੇਕਰ ਤਰਬੂਜ ਹਲਕਾ ਹੈ ਤਾਂ ਇਹ ਸੁੱਕਾ ਜਾਂ ਅੰਦਰੋਂ ਬੇਰੰਗ ਹੋ ਸਕਦਾ ਹੈ। ਜਦੋਂ ਵੀ ਤੁਸੀਂ ਹਦਵਾਣਾ ਖਰੀਦਣ ਜਾਓ ਇਸਦਾ ਭਾਰ ਜ਼ਰੂਰ ਦੇਖੋ।
5/6

ਇੱਕ ਮਿੱਠਾ ਤਰਬੂਜ ਆਪਣੇ ਆਕਾਰ ਦੇ ਹਿਸਾਬ ਨਾਲ ਭਾਰੀ ਹੁੰਦਾ ਹੈ। ਇਸ ਦੇ ਭਾਰੀ ਹੋਣ ਦਾ ਕਾਰਨ ਇਹ ਹੈ ਕਿ ਇਸ ਵਿੱਚ ਪਾਣੀ ਹੁੰਦਾ ਹੈ ਅਤੇ ਇਹ ਰਸੀਲਾ ਹੁੰਦਾ ਹੈ। ਜਦੋਂ ਕਿ ਜੇਕਰ ਤਰਬੂਜ ਹਲਕਾ ਹੈ ਤਾਂ ਇਹ ਧੁੱਪ ਕਰਕੇ ਅੰਦਰੋਂ ਸੁੱਕ ਗਿਆ ਹੈ ਅਤੇ ਖਾਣ ਵਿੱਚ ਇੰਨਾ ਮਿੱਠਾ ਨਹੀਂ ਹੋਵੇਗਾ।
6/6

ਤਰਬੂਜ ਨੂੰ ਧਿਆਨ ਨਾਲ ਦੇਖੋਗੇ ਤਾਂ ਇਸ 'ਤੇ ਛੋਟੇ - ਛੋਟੇ ਪੀਲੇ ਧੱਬੇ ਹੁੰਦੇ ਹਨ। ਜੇਕਰ ਤਰਬੂਜ 'ਤੇ ਇਹ ਪੀਲੇ ਧੱਬੇ ਹਨ ਤਾਂ ਸਮਝ ਲਓ ਕਿ ਇਹ ਚੰਗੀ ਤਰ੍ਹਾਂ ਪੱਕਿਆ ਹੋਇਆ ਹੈ ਅਤੇ ਅੰਦਰੋਂ ਲਾਲ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਜੋ ਤਰਬੂਜ ਖਰੀਦ ਰਹੇ ਹੋ ਉਹ ਅੰਦਰੋਂ ਮਿੱਠਾ ਤੇ ਲਾਲ ਹੈ।
Published at : 26 Mar 2025 02:46 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਵਿਸ਼ਵ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
