ਪੜਚੋਲ ਕਰੋ
ਇਸ ਫਲ 'ਚ ਹੁੰਦਾ 92% ਪਾਣੀ, ਗਰਮੀਆਂ ’ਚ ਜ਼ਰੂਰ ਖਾਓ, ਸਿਹਤ ਨੂੰ ਮਿਲਦੇ ਕਈ ਫਾਇਦੇ
ਗਰਮੀ ਦੇ ਵਿੱਚ ਬਹੁਤ ਸਾਰੇ ਮੌਸਮੀ ਫਲ ਆਉਂਦੇ ਹਨ। ਜਿਨ੍ਹਾਂ ਦਾ ਸੇਵਨ ਕਰਨਾ ਸਿਹਤ ਲਈ ਲਾਹੇਵੰਦ ਹੁੰਦਾ ਹੈ, ਜਿਨ੍ਹਾਂ ਵਿੱਚੋਂ ਇੱਕ ਹੈ ਤਰਬੂਜ। ਤਰਬੂਜ ਇਕ ਠੰਡਕ ਭਰਿਆ ਰਸਦਾਰ ਅਤੇ ਤਾਜ਼ਗੀ ਭਰਿਆ ਭਰਪੂਰ ਫਲ ਹੈ ...

( Image Source : Freepik )
1/6

ਇਹ ਫਲ ਨਾ ਸਿਰਫ਼ ਪਿਆਸ ਨੂੰ ਬੁਝਾਉਂਦਾ ਹੈ ਸਗੋਂ ਸਰੀਰ ਨੂੰ ਹਾਈਡ੍ਰੇਟ ਰੱਖਣ, ਸਕਿੱਨ ਨੂੰ ਨਿਖਾਰਣ ਅਤੇ ਦਿਲ ਨੂੰ ਮਜ਼ਬੂਤ ਬਣਾਉਣ ’ਚ ਵੀ ਲਾਭਕਾਰੀ ਸਾਬਤ ਹੁੰਦਾ ਹੈ। ਇਸ ’ਚ ਪਾਣੀ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ ਅਤੇ ਕੈਲੋਰੀ ਘੱਟ ਹੋਣ ਕਰਕੇ ਇਹ ਸਿਹਤਮੰਦ ਚੋਣ ਵੀ ਹੈ।
2/6

ਇਹ ਫਲ ਸਕਿੱਨ ਲਈ ਲਾਭਕਾਰੀ ਹੈ। ਤਰਬੂਜ ’ਚ ਲਾਇਕੋਪਿਨ, ਵਿਟਾਮਿਨ ਏ ਅਤੇ ਵਿਟਾਮਿਨ ਸੀ ਹੁੰਦੇ ਹਨ, ਜੋ ਚਮੜੀ ਨੂੰ ਤਾਜ਼ਗੀ ਦੇ ਨਾਲ-ਨਾਲ ਚਮਕ ਦਿੰਦੇ ਹਨ।
3/6

ਇਹ ਫਲ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ। ਤਰਬੂਜ 'ਚ ਲਗਭਗ 92% ਪਾਣੀ ਹੁੰਦਾ ਹੈ, ਜੋ ਕਿ ਗਰਮੀਆਂ ’ਚ ਸਰੀਰ ’ਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ।
4/6

ਹਾਰਟ ਲਈ ਵੀ ਚੰਗਾ ਹੈ ਤਰਬੂਜ। ਲਾਇਕੋਪਿਨ ਹਿਰਦੇ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੋਲੈਸਟ੍ਰੋਲ ਨੂੰ ਘਟਾਉਣ ’ਚ ਮਦਦ ਕਰਦਾ ਹੈ।
5/6

ਜੇਕਰ ਤੁਸੀਂ ਹਾਜ਼ਮੇ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹੋ ਤਾਂ ਇਹ ਫਲ ਰਾਮਬਾਣ ਹੈ। ਤਰਬੂਜ 'ਚ ਫਾਈਬਰ ਹੁੰਦਾ ਹੈ ਜੋ ਪੇਟ ਨੂੰ ਸਾਫ ਰੱਖਣ ਅਤੇ ਹਾਜ਼ਮੇ ਨੂੰ ਚੰਗਾ ਬਣਾਈ ਰੱਖਣ ’ਚ ਮਦਦ ਕਰਦਾ ਹੈ।
6/6

ਤਰਬੂਜ ’ਚ ਬਹੁਤ ਸਾਰੇ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਬਚਾਉਂਦੇ ਹਨ। ਇਸ ਲਈ ਇਸ ਫਲ ਨੂੰ ਡਾਈਟ 'ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
Published at : 10 May 2025 01:15 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
