ਟ੍ਰੈਂਡਿੰਗ
Punjab News: ਪੁਲਿਸ ਵਿਭਾਗ 'ਚ ਫੇਰਬਦਲ, ਮੁਹਾਲੀ ਦੇ SSP ਅਤੇ ਐਸਐਸਪੀ ਸਿਟੀ ਦਾ ਤਬਾਦਲਾ, ਜਾਣੋ ਹੁਣ ਕਿਸ ਨੂੰ ਸੌਂਪੀ ਗਈ ਜ਼ਿੰਮੇਵਾਰੀ
ਪੰਜਾਬ ਸਰਕਾਰ ਨੇ ਦੇਰ ਰਾਤ ਪੁਲਿਸ ਵਿਭਾਗ ਵਿੱਚ ਫੇਰਬਦਲ ਕਰਦਿਆਂ ਮੁਹਾਲੀ ਦੇ ਐਸਐਸਪੀ ਅਤੇ ਐਸਐਸਪੀ ਸਿਟੀ ਦਾ ਤਬਾਦਲਾ ਕਰ ਦਿੱਤਾ ਹੈ। ਇਹ ਆਦੇਸ਼ ਪੰਜਾਬ ਦੇ ਗ੍ਰਹਿ ਵਿਭਾਗ ਤੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵੱਲੋਂ ਜਾਰੀ...
Police Department Reshuffle: ਪੰਜਾਬ ਸਰਕਾਰ ਨੇ 2 ਆਈ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। 2015 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਰਮਨਦੀਪ ਸਿੰਘ ਹੰਸ ਨੂੰ ਮੋਹਾਲੀ ਦਾ ਐੱਸ. ਐੱਸ. ਪੀ. ਲਾਇਆ ਗਿਆ ਹੈ, ਜੋ ਇਸ ਸਮੇਂ ਵਿਜੀਲੈਂਸ ਬਿਊਰੋ ’ਚ ਜੁਆਇੰਟ ਡਾਇਰੈਕਟਰ ਵਜੋਂ ਤਾਇਨਾਤ ਸਨ।
ਪੰਜਾਬ ਸਰਕਾਰ (Punjab Govt) ਨੇ ਦੇਰ ਰਾਤ ਪੁਲਿਸ ਵਿਭਾਗ ਵਿੱਚ ਫੇਰਬਦਲ ਕਰਦਿਆਂ ਮੁਹਾਲੀ ਦੇ ਐਸਐਸਪੀ ਅਤੇ ਐਸਐਸਪੀ ਸਿਟੀ ਦਾ ਤਬਾਦਲਾ ਕਰ ਦਿੱਤਾ ਹੈ। ਇਹ ਆਦੇਸ਼ ਪੰਜਾਬ ਦੇ ਗ੍ਰਹਿ ਵਿਭਾਗ ਤੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਗਏ ਹਨ। ਨਵੇਂ ਆਦੇਸ਼ ਅਨੁਸਾਰ ਮੁਹਾਲੀ ਦੇ ਐਸਐਸਪੀ ਦੀਪਕ ਪਾਰਿਖ (IPS) ਨੂੰ ਬਦਲ ਕੇ ਹਰਮਨਦੀਪ ਸਿੰਘ ਹੰਸ ਨੂੰ ਨਵਾਂ ਐਸਐਸਪੀ ਲਗਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹਰਮਨਦੀਪ ਸਿੰਘ ਹੰਸ ਮੁਹਾਲੀ ਵਿਚ ਸੰਯੁਕਤ ਡਾਇਰੈਕਟਰ ਕ੍ਰਾਈਮ ਅਤੇ ਵਿਜੀਲੈਂਸ ਬਿਊਰੋ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਇਸੇ ਤਰ੍ਹਾਂ ਮੁਹਾਲੀ ਦੇ ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਨੂੰ ਬਦਲ ਕੇ ਸ੍ਰੀਵੀਨਿਲਾ ਨੂੰ ਐਸਪੀ ਸਿਟੀ ਲਗਾ ਦਿੱਤਾ ਗਿਆ ਹੈ ਜੋ ਏਡੀਸੀਪੀ-2 ਅੰਮ੍ਰਿਤਸਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਦੀਪਕ ਪਾਰਿਖ ਅਤੇ ਹਰਬੀਰ ਸਿੰਘ ਅਟਵਾਲ ਦੀ ਨਵੀਂ ਨਿਯੁਕਤੀ ਦੇ ਆਦੇਸ਼ ਵੱਖਰੇ ਤੌਰ ’ਤੇ ਜਾਰੀ ਕੀਤੇ ਜਾਣਗੇ।
2021 ਬੈਚ ਦੇ IPS ਅਧਿਕਾਰੀ ਸ੍ਰੀਵੈਨੇਲਾ ਨੂੰ ਐੱਸ. ਪੀ. ਸਿਟੀ ਮੋਹਾਲੀ ਲਾਇਆ ਗਿਆ ਹੈ, ਜੋ ਪਹਿਲਾਂ ਏ. ਡੀ. ਸੀ. ਪੀ.-2 ਅੰਮ੍ਰਿਤਸਰ ਵਜੋਂ ਤਾਇਨਾਤ ਸਨ। ਉਹ ਮੂਲ ਤੌਰ ’ਤੇ ਕਰਨਾਟਕ ਨਾਲ ਸਬੰਧਤ ਹਨ। ਪਹਿਲਾਂ ਐੱਸ.ਐੱਸ.ਪੀ. ਮੋਹਾਲੀ ਰਹੇ ਦੀਪਕ ਪਾਰਿਕ ਤੇ ਐੱਸ .ਪੀ. ਸਿਟੀ, ਮੋਹਾਲੀ ਰਹੇ ਹਰਬੀਰ ਸਿੰਘ ਅਟਵਾਲ ਨੂੰ ਹਾਲੇ ਕਿਤੇ ਨਿਯੁਕਤੀ ਨਹੀਂ ਦਿੱਤੀ ਗਈ, ਜਿਸ ਸਬੰਧੀ ਫ਼ੈਸਲਾ ਬਾਅਦ ’ਚ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।