Punjab News: ਡਰੱਗ ਤਸਕਰੀ ਮਾਮਲੇ ਦੀ SIT ਦਾ ਮੁਖੀ ਬਦਲਿਆ , ਮਜੀਠੀਆ ਨੇ ਕਿਹਾ-ਭਗਵੰਤ ਮਾਨ ਦੀ ਸਾਫ਼ ਨਜ਼ਰ ਆ ਰਹੀ ਬੌਖਲਾਹਟ, ਪਰ ਮੈਨੂੰ ਚੁੱਪ ਨਹੀਂ ਕਰਾ ਸਕਦੇ
ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੇਰੇ 'ਤੇ ਹੋਏ ਬੇਬੁਨਿਆਦ ਕੇਸ 'ਚ ਪੰਜਵੀਂ SIT ਬਣਾਈ ਹੈ। ਭਗਵੰਤ ਮਾਨ ਜੀ ਤੁਹਾਡੀ ਬੁਖਲਾਹਟ ਸਾਫ਼ ਨਜ਼ਰ ਆ ਰਹੀ ਹੈ ਹੁਣ ਤੁਸੀਂ SIT ਦੇ ਚੇਅਰਮੈਨ ਆਪ ਬਣੋ ਨਾਲ ਵੈਬਵ ਕੁਮਾਰ ਤੇ ਵਿਜੇ ਨਈਅਰ ਵਰਗਿਆਂ ਨੂੰ SIT ਦੇ ਮੈਂਬਰ ਬਣਾਓ ਤੇ ਮੇਰੇ ਖਿਲਾਫ਼ ਚਲਾਨ ਪੇਸ਼ ਕਰੋ।

Punjab News: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (Shiromni Akali Dal) ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ (Bikram Majithia) ਨਾਲ ਸਬੰਧਤ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ SIT ਦੇ ਮੁਖੀ ਨੂੰ ਬਦਲ ਦਿੱਤਾ ਗਿਆ ਹੈ। ਹੁਣ AIG ਵਰੁਣ ਕੁਮਾਰ ਜਾਂਚ ਕਰਨਗੇ। ਇਸ ਤੋਂ ਪਹਿਲਾਂ DIG ਐਚਐਸ ਭੁੱਲਰ SIT ਦੇ ਮੁਖੀ ਸਨ। ਇਸ ਤੋਂ ਇਲਾਵਾ 2 ਹੋਰ ਅਧਿਕਾਰੀ ਬਦਲੇ ਗਏ ਹਨ।
ਇਸ ਤੋਂ ਇਲਾਵਾ ਤਰਨਤਾਰਨ ਦੇ ਐਸਐਸਪੀ ਅਭਿਮਨਿਊ ਰਾਣਾ ਤੇ ਐਸਪੀ (ਐਨਆਰਆਈ), ਪਟਿਆਲਾ, ਗੁਰਬੰਸ ਸਿੰਘ ਬੈਂਸ ਨੂੰ ਐਸਆਈਟੀ ਦਾ ਮੈਂਬਰ ਬਣਾਇਆ ਗਿਆ ਹੈ। ਇਹ 5ਵੀਂ ਵਾਰ ਹੈ ਜਦੋਂ SIT ਨੂੰ ਬਦਲਿਆ ਗਿਆ ਹੈ। ਇਸ ਨੂੰ ਲੈ ਕੇ ਕੇ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਹੈ।
ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੇਰੇ 'ਤੇ ਹੋਏ ਬੇਬੁਨਿਆਦ ਕੇਸ 'ਚ ਪੰਜਵੀਂ SIT ਬਣਾਈ ਹੈ। ਭਗਵੰਤ ਮਾਨ ਜੀ ਤੁਹਾਡੀ ਬੁਖਲਾਹਟ ਸਾਫ਼ ਨਜ਼ਰ ਆ ਰਹੀ ਹੈ ਹੁਣ ਤੁਸੀਂ SIT ਦੇ ਚੇਅਰਮੈਨ ਆਪ ਬਣੋ ਨਾਲ ਵੈਬਵ ਕੁਮਾਰ ਤੇ ਵਿਜੇ ਨਈਅਰ ਵਰਗਿਆਂ ਨੂੰ SIT ਦੇ ਮੈਂਬਰ ਬਣਾਓ ਤੇ ਮੇਰੇ ਖਿਲਾਫ਼ ਚਲਾਨ ਪੇਸ਼ ਕਰੋ।
👉ਮੇਰੇ 'ਤੇ ਹੋਏ ਬੇਬੁਨਿਆਦ ਕੇਸ 'ਚ ਪੰਜਵੀਂ SIT ਬਣਾਈ ਹੈ।
— Bikram Singh Majithia (@bsmajithia) April 1, 2025
👉 ਭਗਵੰਤ ਮਾਨ ਜੀ ਤੁਹਾਡੀ ਬੁਖਲਾਹਟ ਸਾਫ਼ ਨਜ਼ਰ ਆ ਰਹੀ ਹੈ ਹੁਣ ਤੁਸੀਂ SIT ਦੇ ਚੇਅਰਮੈਨ ਆਪ ਬਣੋ ਨਾਲ ਵੈਬਵ ਕੁਮਾਰ ਤੇ ਵਿਜੇ ਨਈਅਰ ਵਰਗਿਆਂ ਨੂੰ SIT ਦੇ ਮੈਂਬਰ ਬਣਾਓ ਅਤੇ ਮੇਰੇ ਖਿਲਾਫ਼ ਚਲਾਨ ਪੇਸ਼ ਕਰੋ।
👉ਕਦੇ ਤੁਸੀਂ ਮੇਰੇ ਖਿਲਾਫ਼ SEARCH WARRANT ਲੈਣ ਦੀ ਕੋਸ਼ਿਸ਼ ਕਰਦੇ… pic.twitter.com/ot7gzF9PxE
ਮਜੀਠੀਆ ਨੇ ਕਿਹਾ ਕਿ ਕਦੇ ਤੁਸੀਂ ਮੇਰੇ ਖਿਲਾਫ਼ SEARCH WARRANT ਲੈਣ ਦੀ ਕੋਸ਼ਿਸ਼ ਕਰਦੇ ਹੋ। ਭਗਵੰਤ ਮਾਨ ਜੀ ਜਿਹੜਾ ਮਰਜ਼ੀ ਪਰਚਾ ਪਾ ਲਓ ਮਜੀਠੀਏ ਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ। ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਕੇਸ ਚੋਂ ਵੀ ਬਾਹਰ ਆਵਾਂਗਾ।
ਜ਼ਿਕਰ ਕਰ ਦਈਏ ਕਿ ਇਹ 5ਵੀਂ ਵਾਰ ਹੈ ਜਦੋਂ SIT ਵਿੱਚ ਬਦਲਾਅ ਕੀਤੇ ਗਏ ਹਨ। ਪਹਿਲਾਂ ਐਸਆਈਟੀ ਦੀ ਅਗਵਾਈ ਹਮੇਸ਼ਾ ਡੀਆਈਜੀ ਜਾਂ ਇਸ ਤੋਂ ਉੱਚੇ ਰੈਂਕ ਦੇ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ। ਇਹ ਪਹਿਲੀ ਵਾਰ ਹੈ ਜਦੋਂ ਐਸਆਈਟੀ ਦੀ ਕਮਾਨ ਏਆਈਜੀ ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ।
ਕਾਂਗਰਸ ਸਰਕਾਰ ਵੇਲੇ ਦਸੰਬਰ 2021 'ਚ ਦਰਜ ਹੋਇਆ ਸੀ ਕੇਸ
ਕਾਂਗਰਸ ਸਰਕਾਰ ਦੌਰਾਨ ਦਸੰਬਰ 2021 ਦੌਰਾਨ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਹੁਣ ਇਸ ਦਰਜ ਮਾਮਲੇ ਦੀ ਜਾਂਚ ਲਈ ਇਹ 5ਵੀਂ ਸਿੱਟ ਬਣਾਈ ਗਈ ਹੈ। ਨਵੀਂ ਸਿੱਟ ਦੇ ਗਠਨ ਸਬੰਧੀ ਹੁਕਮਾਂ ਦੀ ਕਾਪੀ ’ਚ ਕਿਹਾ ਗਿਆ ਹੈ ਕਿ ਜਾਂਚ ਬਿਊਰੋ ਦੇ ਡਾਇਰੈਕਟਰ ਦੇ ਦਫ਼ਤਰ ਨੇ ਐੱਫ਼ਆਈਆਰ ਨੰਬਰ 2/2021 ਦੇ ਮਾਮਲੇ ਦੀ ਜਾਂਚ ਲਈ ਪ੍ਰਸ਼ਾਸਕੀ ਆਧਾਰ ’ਤੇ ਸਿੱਟ ਦਾ ਮੁੜ ਤੋਂ ਗਠਨ ਕੀਤਾ ਹੈ। ਹੁਕਮਾਂ ਮੁਤਾਬਕ ਡੀਆਈਜੀ ਐੱਚਐੱਸ ਭੁੱਲਰ ਦੀ ਥਾਂ ’ਤੇ ਏਆਈਜੀ (ਪ੍ਰੋਵਿਜ਼ਨਿੰਗ) ਵਰੁਣ ਸ਼ਰਮਾ, ਜੋ ਪਹਿਲਾਂ ਸਿੱਟ ਦੇ ਮੈਂਬਰ ਸਨ, ਨੂੰ SIT ਦਾ ਚੇਅਰਪਸਨ ਨਿਯੁਕਤ ਕੀਤਾ ਗਿਆ ਹੈ ਜਦਕਿ ਤਰਨ ਤਾਰਨ ਦੇ ਐੱਸਐੱਸਪੀ ਅਭਿਮੰਨਿਊ ਰਾਣਾ ਅਤੇ ਐੱਸਪੀ (ਐੱਨਆਰਆਈ ਮਾਮਲੇ, ਪਟਿਆਲਾ) ਗੁਰਬੰਸ ਸਿੰਘ ਬੈਂਸ ਨੂੰ ਉਸ ਦਾ ਮੈਂਬਰ ਬਣਾਇਆ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
