ਪੜਚੋਲ ਕਰੋ

Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 

ਭਾਰਤ ਸਰਕਾਰ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਬਾਰੇ ਫੈਸਲਾ ਲੈਣ ਲਈ ਇੱਕ ਕਮੇਟੀ ਬਣਾਈ ਹੈ। ਲੋਕ ਸਭਾ ਸਪੀਕਰ ਨੇ ਇੱਕ ਕਮੇਟੀ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਮੇਟੀ ਪੰਜਾਬ-ਹਰਿਆਣਾ ਹਾਈਕੋਰਟ..

Amritpal Singh: ਭਾਰਤ ਸਰਕਾਰ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਬਾਰੇ ਫੈਸਲਾ ਲੈਣ ਲਈ ਇੱਕ ਕਮੇਟੀ ਬਣਾਈ ਹੈ। ਲੋਕ ਸਭਾ ਸਪੀਕਰ ਨੇ ਇੱਕ ਕਮੇਟੀ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਮੇਟੀ ਪੰਜਾਬ-ਹਰਿਆਣਾ ਹਾਈਕੋਰਟ ਦੇ ਦਖਲ ਮਗਰੋਂ ਬਣੀ ਹੈ। ਕਮੇਟੀ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਵਿੱਚੋਂ ਛੁੱਟੀ ਬਾਰੇ ਫੈਸਲਾ ਕਰੇਗੀ। ਜੇਕਰ ਉਨ੍ਹਾਂ ਨੂੰ ਸੰਸਦ ਦੇ ਸਦਨ ਵਿੱਚ ਸ਼ਾਮਲ ਹੋਣ ਲਈ ਛੁੱਟੀ ਨਹੀਂ ਮਿਲੀ ਤਾਂ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ।

ਉਧਰ, ਐਡੀਸ਼ਨਲ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ ਨੇ ਅਦਾਲਤ ਨੂੰ ਕਿਹਾ ਕਿ ਇੱਕ ਸੰਸਦ ਮੈਂਬਰ ਸੰਸਦ ਤੋਂ ਛੁੱਟੀ ਲਈ ਅਰਜ਼ੀ ਦੇ ਸਕਦਾ ਹਨ ਤੇ ਇਸ ਲਈ ਬਣਾਈ ਗਈ ਕਮੇਟੀ ਇਹ ਫੈਸਲਾ ਕਰਦੀ ਹੈ ਕਿ ਗੈਰਹਾਜ਼ਰੀ ਦੇ ਕਾਰਨ ਜਾਇਜ਼ ਹਨ ਜਾਂ ਨਹੀਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਜ਼ਰਬੰਦੀ ਸੰਸਦ ਤੋਂ ਛੁੱਟੀ ਲੈਣ ਦਾ ਆਧਾਰ ਹੋ ਸਕਦੀ ਹੈ।

ਦਰਅਸਲ ਸੰਸਦ ਮੈਂਬਰ ਅੰਮ੍ਰਿਤਪਾਲ ਵੱਲੋਂ ਸਦਨ ਵਿੱਚ ਸ਼ਾਮਲ ਹੋਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਸੀ ਕਿ ਕੀ ਸੰਸਦ ਮੈਂਬਰਾਂ ਦੀ ਛੁੱਟੀ ਮਨਜ਼ੂਰ ਕਰਨ ਲਈ ਕੋਈ ਕਮੇਟੀ ਬਣਾਈ ਗਈ ਹੈ ਜਾਂ ਨਹੀਂ। ਡਿਵੀਜ਼ਨ ਬੈਂਚ ਨੇ ਐਡੀਸ਼ਨਲ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ ਨੂੰ ਦਿਸ਼ਾ-ਨਿਰਦੇਸ਼ ਲੈਣ ਤੇ 25 ਫਰਵਰੀ ਨੂੰ ਅਦਾਲਤ ਨੂੰ ਸੂਚਿਤ ਕਰਨ ਲਈ ਕਿਹਾ ਸੀ। ਪਟੀਸ਼ਨਕਰਤਾ ਦੇ ਵਕੀਲ ਦੇ ਬਿਮਾਰ ਹੋਣ ਕਾਰਨ ਹੁਣ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਹੋਵੇਗੀ।

ਦੱਸ ਦਈਏ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮੰਗਦੇ ਹੋਏ ਇੱਕ ਪਟੀਸ਼ਨ ਦਾਇਰ ਕੀਤੀ ਸੀ। ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਉਹ 2023 ਤੋਂ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਛੁੱਟੀ ਲਈ ਅਰਜ਼ੀ ਦਿੱਤੀ ਸੀ ਪਰ ਅਜੇ ਤੱਕ ਇਸ ਬਾਰੇ ਕਿਸੇ ਫੈਸਲੇ ਬਾਰੇ ਸੂਚਿਤ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਐਮਪੀ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਤਹਿਤ ਅਧਿਕਾਰੀਆਂ ਤੇ ਮੰਤਰੀਆਂ ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ।

ਅੰਮ੍ਰਿਤਪਾਲ ਸਿੰਘ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਦੇ ਪੱਤਰ ਸਮੇਂ ਸਿਰ ਉਪਲਬਧ ਨਹੀਂ ਕਰਵਾਉਂਦਾ। ਉਨ੍ਹਾਂ ਕਿਹਾ ਕਿ ਲੋਕ ਸਭਾ ਸਕੱਤਰੇਤ ਤੋਂ ਆਉਣ ਵਾਲੇ ਪੱਤਰਾਂ ਨੂੰ ਰੋਕਿਆ ਜਾਂ ਸੈਂਸਰ ਨਹੀਂ ਕੀਤਾ ਜਾ ਸਕਦਾ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਸਿਰਫ਼ ਛੇ ਦਿਨ ਬਾਕੀ ਹਨ। ਬੈਂਚ ਨੇ ਕਿਹਾ ਕਿ ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਤੇ ਅਗਲੀ ਵਾਰ ਜਦੋਂ ਉਨ੍ਹਾਂ ਨੂੰ ਸੰਸਦ ਵਿੱਚ ਹਾਜ਼ਰ ਹੋਣ ਲਈ ਸੰਮਨ ਮਿਲਦਾ ਹੈ ਤਾਂ ਉਹ ਦੁਬਾਰਾ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹਨ।

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

IPL Playoffs ਦੀਆਂ 4 ਟੀਮਾਂ ਫਾਈਨਲ ਵਿੱਚ, ਜਾਣੋ ਕਿਹੜੀ ਟੀਮ ਅੱਗੇ ਵੱਧ ਰਹੀ ਹੈ ਟਾਪ ਪੋਜ਼ੀਸ਼ਨ ਲਈ
IPL Playoffs ਦੀਆਂ 4 ਟੀਮਾਂ ਫਾਈਨਲ ਵਿੱਚ, ਜਾਣੋ ਕਿਹੜੀ ਟੀਮ ਅੱਗੇ ਵੱਧ ਰਹੀ ਹੈ ਟਾਪ ਪੋਜ਼ੀਸ਼ਨ ਲਈ
IndusInd Bank 'ਚ 172.58 ਕਰੋੜ ਦਾ ਘੋਟਾਲਾ, ਤਿੰਨ ਤਿਮਾਹੀਆਂ ਤਕ ਚੱਲਦੀ ਰਹੀ ਗੜਬੜ
IndusInd Bank 'ਚ 172.58 ਕਰੋੜ ਦਾ ਘੋਟਾਲਾ, ਤਿੰਨ ਤਿਮਾਹੀਆਂ ਤਕ ਚੱਲਦੀ ਰਹੀ ਗੜਬੜ
Punjab Weather Today: ਪੰਜਾਬ 'ਚ ਹੀਟਵੇਵ ਲਈ ਔਰੇਂਜ ਅਲਰਟ; ਧੂੜ ਭਰੀ ਹਨ੍ਹੇਰੀ-ਤੂਫਾਨ ਤੋਂ ਬਾਅਦ ਲੋਕਾਂ ਨੂੰ ਇਸ ਦਿਨ ਤੋਂ ਮੀਂਹ ਪੈਣ ਨਾਲ ਮਿਲੇਗੀ ਗਰਮੀ ਤੋਂ ਰਾਹਤ
Punjab Weather Today: ਪੰਜਾਬ 'ਚ ਹੀਟਵੇਵ ਲਈ ਔਰੇਂਜ ਅਲਰਟ; ਧੂੜ ਭਰੀ ਹਨ੍ਹੇਰੀ-ਤੂਫਾਨ ਤੋਂ ਬਾਅਦ ਲੋਕਾਂ ਨੂੰ ਇਸ ਦਿਨ ਤੋਂ ਮੀਂਹ ਪੈਣ ਨਾਲ ਮਿਲੇਗੀ ਗਰਮੀ ਤੋਂ ਰਾਹਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-05-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-05-2025)
Advertisement

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL Playoffs ਦੀਆਂ 4 ਟੀਮਾਂ ਫਾਈਨਲ ਵਿੱਚ, ਜਾਣੋ ਕਿਹੜੀ ਟੀਮ ਅੱਗੇ ਵੱਧ ਰਹੀ ਹੈ ਟਾਪ ਪੋਜ਼ੀਸ਼ਨ ਲਈ
IPL Playoffs ਦੀਆਂ 4 ਟੀਮਾਂ ਫਾਈਨਲ ਵਿੱਚ, ਜਾਣੋ ਕਿਹੜੀ ਟੀਮ ਅੱਗੇ ਵੱਧ ਰਹੀ ਹੈ ਟਾਪ ਪੋਜ਼ੀਸ਼ਨ ਲਈ
IndusInd Bank 'ਚ 172.58 ਕਰੋੜ ਦਾ ਘੋਟਾਲਾ, ਤਿੰਨ ਤਿਮਾਹੀਆਂ ਤਕ ਚੱਲਦੀ ਰਹੀ ਗੜਬੜ
IndusInd Bank 'ਚ 172.58 ਕਰੋੜ ਦਾ ਘੋਟਾਲਾ, ਤਿੰਨ ਤਿਮਾਹੀਆਂ ਤਕ ਚੱਲਦੀ ਰਹੀ ਗੜਬੜ
Punjab Weather Today: ਪੰਜਾਬ 'ਚ ਹੀਟਵੇਵ ਲਈ ਔਰੇਂਜ ਅਲਰਟ; ਧੂੜ ਭਰੀ ਹਨ੍ਹੇਰੀ-ਤੂਫਾਨ ਤੋਂ ਬਾਅਦ ਲੋਕਾਂ ਨੂੰ ਇਸ ਦਿਨ ਤੋਂ ਮੀਂਹ ਪੈਣ ਨਾਲ ਮਿਲੇਗੀ ਗਰਮੀ ਤੋਂ ਰਾਹਤ
Punjab Weather Today: ਪੰਜਾਬ 'ਚ ਹੀਟਵੇਵ ਲਈ ਔਰੇਂਜ ਅਲਰਟ; ਧੂੜ ਭਰੀ ਹਨ੍ਹੇਰੀ-ਤੂਫਾਨ ਤੋਂ ਬਾਅਦ ਲੋਕਾਂ ਨੂੰ ਇਸ ਦਿਨ ਤੋਂ ਮੀਂਹ ਪੈਣ ਨਾਲ ਮਿਲੇਗੀ ਗਰਮੀ ਤੋਂ ਰਾਹਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-05-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-05-2025)
ਪਾਕਿਸਤਾਨੀ ਹਵਾਈ ਖੇਤਰ 'ਚ ਭਾਰਤੀ ਉਡਾਣਾਂ 'ਤੇ ਅਜੇ ਵੀ ਰਹੇਗੀ ਪਾਬੰਦੀ, ਇੱਕ ਮਹੀਨੇ ਲਈ ਵਧਾਈ ਪਾਬੰਦੀ
ਪਾਕਿਸਤਾਨੀ ਹਵਾਈ ਖੇਤਰ 'ਚ ਭਾਰਤੀ ਉਡਾਣਾਂ 'ਤੇ ਅਜੇ ਵੀ ਰਹੇਗੀ ਪਾਬੰਦੀ, ਇੱਕ ਮਹੀਨੇ ਲਈ ਵਧਾਈ ਪਾਬੰਦੀ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਆਨਲਾਈਨ ਗੇਮ ਨੇ ਘਰ ‘ਚ ਪਵਾਤੇ ਵੈਣ, ਭਰਾ ਨੇ ਚਾਕੂ ਨਾਲ ਕਰ'ਤਾ ਭੈਣ ਦਾ ਕਤਲ
ਆਨਲਾਈਨ ਗੇਮ ਨੇ ਘਰ ‘ਚ ਪਵਾਤੇ ਵੈਣ, ਭਰਾ ਨੇ ਚਾਕੂ ਨਾਲ ਕਰ'ਤਾ ਭੈਣ ਦਾ ਕਤਲ
ਕਿਸਾਨਾਂ ਨੂੰ CM ਮਾਨ ਦਾ ਝਟਕਾ ! ਜਿਹੜੇ ਪਿੰਡਾਂ 'ਚ ਪਹੁੰਚਿਆ ਕੱਸੀਆਂ ਦਾ ਪਾਣੀ ਉੱਥੇ ਹੁਣ ਰਾਤ ਦੇ ਵੇਲੇ ਹੀ ਮਿਲੇਗੀ ਬਿਜਲੀ
ਕਿਸਾਨਾਂ ਨੂੰ CM ਮਾਨ ਦਾ ਝਟਕਾ ! ਜਿਹੜੇ ਪਿੰਡਾਂ 'ਚ ਪਹੁੰਚਿਆ ਕੱਸੀਆਂ ਦਾ ਪਾਣੀ ਉੱਥੇ ਹੁਣ ਰਾਤ ਦੇ ਵੇਲੇ ਹੀ ਮਿਲੇਗੀ ਬਿਜਲੀ
Embed widget
OSZAR »