ਪੜਚੋਲ ਕਰੋ

PM ਮੋਦੀ ਦੀ ਪਾਕਿਸਤਾਨ ਨੂੰ ਚੇਤਾਵਨੀ, ਨਹੀਂ ਸਹਾਂਗੇ ਨਿਊਕਲੀਅਰ ਬਲੈਕਮੇਲਿੰਗ, ਜਾਣੋ ਹੋਰ ਕੀ-ਕੀ ਕਿਹਾ

PM Modi Address: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਪਾਕਿਸਤਾਨ ਜੰਗਬੰਦੀ ਤੋਂ ਬਾਅਦ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਨੇ ਪਾਕਿਸਤਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਅਤੇ ਨਾਲ ਹੀ ਫੌਜ ਦੀ ਬਹਾਦਰੀ ਨੂੰ ਵੀ ਸਲਾਮ ਕੀਤਾ ਹੈ।

ਉੱਥੇ ਹੀ ਸੰਬੋਧਨ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਨੇ ਭਾਰਤੀ ਫੌਜ ਨੂੰ ਸਲਾਮ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਸੀਂ ਸਾਰਿਆਂ ਨੇ ਪਿਛਲੇ ਦਿਨਾਂ ਵਿੱਚ ਦੇਸ਼ ਦੀ ਤਾਕਤ ਅਤੇ ਸੰਜਮ ਦੇਖਿਆ ਹੈ। ਸਭ ਤੋਂ ਪਹਿਲਾਂ, ਮੈਂ ਹਰ ਭਾਰਤੀ ਵੱਲੋਂ ਸ਼ਕਤੀਸ਼ਾਲੀ ਭਾਰਤੀ ਫੌਜ, ਸਾਡੀਆਂ ਖੁਫੀਆ ਏਜੰਸੀਆਂ ਅਤੇ ਸਾਡੇ ਵਿਗਿਆਨੀਆਂ ਨੂੰ ਸਲਾਮ ਕਰਦਾ ਹਾਂ। ਮੈਂ ਆਪ੍ਰੇਸ਼ਨ ਸਿੰਦੂਰ ਨੂੰ ਪ੍ਰਾਪਤ ਕਰਨ ਵਿੱਚ ਸਾਡੇ ਬਹਾਦਰ ਸੈਨਿਕਾਂ ਦੁਆਰਾ ਦਿਖਾਈ ਗਈ ਅਥਾਹ ਬਹਾਦਰੀ ਨੂੰ ਸਲਾਮ ਕਰਦਾ ਹਾਂ। ਅੱਜ, ਮੈਂ ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਨੂੰ ਆਪਣੇ ਦੇਸ਼ ਦੀ ਹਰ ਮਾਂ ਅਤੇ ਭੈਣ ਨੂੰ ਸਮਰਪਿਤ ਕਰਦਾ ਹਾਂ।"

ਪ੍ਰਧਾਨ ਮੰਤਰੀ ਮੋਦੀ ਨੇ ਆਪ੍ਰੇਸ਼ਨ ਸਿੰਦੂਰ ਭਾਰਤ ਦੀ ਹਰ ਧੀ, ਭੈਣ ਅਤੇ ਮਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿੱਚ ਛੁੱਟੀਆਂ ਮਨਾ ਰਹੇ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਮਾਰ ਦਿੱਤਾ ਗਿਆ, ਇਹ ਦੇਸ਼ ਨੂੰ ਤੋੜਨ ਦੀ ਘਿਣਾਉਣੀ ਕੋਸ਼ਿਸ਼ ਸੀ।

ਆਪ੍ਰੇਸ਼ਨ ਸਿੰਦੂਰ ਨਿਆਂ ਦੀ ਪ੍ਰਤਿਗਿਆ ਹੈ। 6 ਮਈ ਦੀ ਰਾਤ ਤੇ 7 ਮਈ ਦੀ ਸਵੇਰ ਪੂਰੀ ਦੁਨੀਆ ਨੇ ਇਸ ਨੂੰ ਨਤੀਜਿਆਂ ਵੱਜੋਂ ਦੇਖਿਆ। ਭਾਰਤ ਦੀਆਂ ਫੌਜਾਂ ਨੇ ਪਾਕਿਸਤਾਨ ਵਿਚ ਅੱਤਵਾਦ ਦੇ ਟਿਕਾਣਿਆਂ ਉੱਤੇ ਸਟੀਕ ਹਮਲੇ ਕੀਤੇ। ਅੱਤਵਾਦੀਆਂ ਨੇ ਸਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਭਾਰਤ ਅਜਿਹਾ ਕਰੇਗਾ। ਪਰ ਜਦੋਂ ਦੇਸ਼ ਇਕਜੁੱਟ ਹੁੰਦਾ ਹੈ ਤਾਂ ਰਾਸ਼ਟਰ ਸਭ ਤੋਂ ਉੱਪਰ ਹੁੰਦਾ ਹੈ ਤਾਂ ਅਜਿਹੇ ਫੈਸਲੇ ਲਏ ਜਾਂਦੇ ਹਨ। ਜਦੋਂ ਪਾਕਿਸਤਾਨ ਵਿਚ ਅੱਤਵਾਦ ਦੇ ਅੱਡਿਆਂ ਉਤੇ ਭਾਰਤੀ ਮਿਜ਼ਾਇਲਾਂ ਨੇ ਹਮਲਾਂ ਬੋਲਿਆ ਤਾਂ ਅੱਤਵਾਦੀਆਂ ਦਾ ਹੌਂਸਲਾ ਡਗਮਗਾ ਗਿਆ। 

ਪਾਕਿਸਤਾਨ ਨੇ ਅੱਤਵਾਦ ਦਾ ਵਿਰੋਧ ਕਰਨ ਦੀ ਬਜਾਏ ਅੱਤਵਾਦ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਨੇ ਭਾਰਤੀ ਘਰਾਂ ਨੂੰ ਨਿਸ਼ਾਨਾ ਬਣਾਇਆ। ਉਸ ਨੇ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਖੁਦ ਬੇਨਕਾਬ ਹੋ ਗਿਆ। ਦੁਨੀਆ ਨੇ ਦੇਖਿਆ ਪਾਕਿਸਤਾਨ ਦੇ ਡਰੋਨ ਤੇ ਮਿਜ਼ਾਇਲਾਂ ਭਾਰਤ ਦੇ ਸਾਹਮਣੇ ਤਿਨਕੇ ਵਾਂਗ ਬਿਖਰ ਗਏ। ਭਾਰਤ ਨੇ ਪਾਕਿਸਤਾਨ ਦੇ ਸੀਨੇ ਉੱਤੇ ਵਾਰ ਕੀਤਾ ਹੈ। ਭਾਰਤ ਦੇ ਡਰੋਨ ਤੇ ਮਿਜ਼ਾਈਲਾਂ ਨੇ ਸਟੀਕਦਾ ਦੇ ਨਾਲ ਹਮਲਾ ਕੀਤਾ। ਭਾਰਤੀ ਏਅਰਬੇਸ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਉੱਤੇ ਪਾਕਿਸਤਾਨ ਨੂੰ ਘਮੰਡ ਸੀ। ਪਾਕਿਸਤਾਨ ਨੂੰ ਕਦੇ ਵੀ ਇਸ ਦਾ ਅੰਦਾਜ਼ਾ ਨਹੀਂ ਸੀ। ਪਾਕਿਸਤਾਨ ਦੁਨੀਆ ਭਰ ਵਿਚ ਅੱਤਵਾਦ ਖਤਮ ਕਰਨ ਦੀ ਅਪੀਲ ਕਰ ਰਿਹਾ ਸੀ। ਪਰ 10 ਮਈ ਦੀ ਦੁਪਹਿਰੇ ਪਾਕਿਸਤਾਨੀ ਫੌਜ ਨੇ ਸਾਡੇ ਡੀਜੀਐੱਮਓ ਨੂੰ ਸੰਪਰਕ ਕੀਤਾ ਪਰ ਉਦੋਂ ਤਕ ਅਸੀ ਸਾਰੀ ਕਾਰਵਾਈ ਪਾ ਦਿੱਤੀ ਹੈ।

ਪਾਕਿਸਤਾਨ ਦੇ ਕਈ ਅੱਤਵਾਦੀ ਟਿਕਾਣਿਆਂ ਨੂੰ ਅਸੀਂ ਖੰਡਰ ਬਣਾ ਦਿੱਤਾ। ਜਦੋਂ ਪਾਕਿਸਤਾਨ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਵੱਲੋਂ ਅੱਗੇ ਤੋਂ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਭਾਰਤ ਨੇ ਇਸ ਉੱਤੇ ਵਿਚਾਰ ਕੀਤਾ। ਅਸੀਂ ਆਪਣੀ ਕਾਰਵਾਈ ਸਿਰਫ ਟਾਲੀ ਹੈ। ਅਸੀਂ ਅਗਲੀ ਕਾਰਵਾਈ ਤੋਂ ਬਾਅਦ ਹੀ ਫੈਸਲਾ ਲਵਾਂਗੇ। ਸਾਡੀਆਂ ਫੌਜਾਂ ਲਗਾਤਾਰ ਅਲਰਟ ਉੱਤੇ ਹਨ।  ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕੋਈ ਵੀ ਨਿਊਕਲੀਅਰ ਬਲੈਕਮੇਲਿੰਗ ਨਹੀਂ ਸਹਾਂਗੇ। ਕੋਈ ਵੀ ਅਜਿਹਾ ਨਾ ਸੋਚੇ ਕਿ ਅਜਿਹਾ ਹੋ ਸਕੇਗਾ।

ਇਹ ਜੰਗ ਦਾ ਦੌਰ ਨਹੀਂ ਹੈ ਪਰ ਇਹ ਦੌਰ ਅੱਤਵਾਦ ਦਾ ਵੀ ਨਹੀਂ ਹੈ। ਪਾਕਿਸਤਾਨੀ ਫੌਜ ਪਾਕਿਸਤਾਨ ਦੀ ਸਰਕਾਰ ਜਿਸ ਤਰ੍ਹਾਂ ਪਾਕਿਸਤਾਨ ਦਾ ਸਾਥ ਦੇ ਰਹੇ ਹਨ। ਉਹ ਪਾਕਿਸਤਾਨ ਨੂੰ ਹੀ ਖਤਮ ਕਰ ਦੇਵੇਗਾ। ਜੇ ਪਾਕਿਸਤਾਨ ਨੂੰ ਬਚਣਾ ਹੈ ਤਾਂ ਉਸ ਨੂੰ ਸੁਧਾਰ ਕਰਨੇ ਪੈਣਗੇ। ਇਸ ਤੋਂ ਇਲਾਵਾ ਸ਼ਾਂਤੀ ਦਾ ਕੋਈ ਰਸਤਾ ਨਹੀਂ ਹੈ। ਭਾਰਤ ਦਾ ਵਿਚਾਰ ਸਾਫ ਹੈ। ਟੈਰਰ ਤੇ ਟਾਕ ਇਕੱਠੇ ਨਹੀਂ ਹੋ ਸਕਦੇ।

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

Operation Sindoor ਵਿਚਾਲੇ ਪ੍ਰਧਾਨ ਮੰਤਰੀ ਮੋਦੀ ਅੱਜ ਰਾਤ 8 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ
Operation Sindoor ਵਿਚਾਲੇ ਪ੍ਰਧਾਨ ਮੰਤਰੀ ਮੋਦੀ ਅੱਜ ਰਾਤ 8 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ
ਵੱਡੀ ਖ਼ਬਰ ! ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੁੜ ਅਦਾਲਤ ਗਈ ਪੰਜਾਬ ਸਰਕਾਰ, 6 ਮਈ ਦੇ ਫ਼ੈਸਲੇ ਨੂੰ ਦੱਸਿਆ ਗ਼ਲਤ
ਵੱਡੀ ਖ਼ਬਰ ! ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੁੜ ਅਦਾਲਤ ਗਈ ਪੰਜਾਬ ਸਰਕਾਰ, 6 ਮਈ ਦੇ ਫ਼ੈਸਲੇ ਨੂੰ ਦੱਸਿਆ ਗ਼ਲਤ
India-Pak War: ਭਾਰਤ-ਪਾਕਿ ਵਿਚਾਲੇ ਜੰਗ ਰੁਕਣ ਮਗਰੋਂ ਅਮਰੀਕਾ ਦਾ ਵੱਡਾ ਦਾਅਵਾ, ਜਾਣੋ ਟਰੰਪ ਨੇ ਕਿਉਂ ਲਿਆ ਐਕਸ਼ਨ
India-Pak War: ਭਾਰਤ-ਪਾਕਿ ਵਿਚਾਲੇ ਜੰਗ ਰੁਕਣ ਮਗਰੋਂ ਅਮਰੀਕਾ ਦਾ ਵੱਡਾ ਦਾਅਵਾ, ਜਾਣੋ ਟਰੰਪ ਨੇ ਕਿਉਂ ਲਿਆ ਐਕਸ਼ਨ
ਜੰਗਬੰਦੀ ਨਾਲ ਹੀ ਸ਼ੇਅਰ ਬਾਜ਼ਾਰ 'ਚ ਆਈ ਰਾਕਟ ਜਿੰਨੀ ਤੇਜ਼ੀ, ਸੈਂਸੇਕਸ 1660 ਅੰਕ ਵਧਿਆ, ਨਿਫਟੀ 24500 ਤੋਂ ਉੱਪਰ
ਜੰਗਬੰਦੀ ਨਾਲ ਹੀ ਸ਼ੇਅਰ ਬਾਜ਼ਾਰ 'ਚ ਆਈ ਰਾਕਟ ਜਿੰਨੀ ਤੇਜ਼ੀ, ਸੈਂਸੇਕਸ 1660 ਅੰਕ ਵਧਿਆ, ਨਿਫਟੀ 24500 ਤੋਂ ਉੱਪਰ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Operation Sindoor ਵਿਚਾਲੇ ਪ੍ਰਧਾਨ ਮੰਤਰੀ ਮੋਦੀ ਅੱਜ ਰਾਤ 8 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ
Operation Sindoor ਵਿਚਾਲੇ ਪ੍ਰਧਾਨ ਮੰਤਰੀ ਮੋਦੀ ਅੱਜ ਰਾਤ 8 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ
ਵੱਡੀ ਖ਼ਬਰ ! ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੁੜ ਅਦਾਲਤ ਗਈ ਪੰਜਾਬ ਸਰਕਾਰ, 6 ਮਈ ਦੇ ਫ਼ੈਸਲੇ ਨੂੰ ਦੱਸਿਆ ਗ਼ਲਤ
ਵੱਡੀ ਖ਼ਬਰ ! ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੁੜ ਅਦਾਲਤ ਗਈ ਪੰਜਾਬ ਸਰਕਾਰ, 6 ਮਈ ਦੇ ਫ਼ੈਸਲੇ ਨੂੰ ਦੱਸਿਆ ਗ਼ਲਤ
India-Pak War: ਭਾਰਤ-ਪਾਕਿ ਵਿਚਾਲੇ ਜੰਗ ਰੁਕਣ ਮਗਰੋਂ ਅਮਰੀਕਾ ਦਾ ਵੱਡਾ ਦਾਅਵਾ, ਜਾਣੋ ਟਰੰਪ ਨੇ ਕਿਉਂ ਲਿਆ ਐਕਸ਼ਨ
India-Pak War: ਭਾਰਤ-ਪਾਕਿ ਵਿਚਾਲੇ ਜੰਗ ਰੁਕਣ ਮਗਰੋਂ ਅਮਰੀਕਾ ਦਾ ਵੱਡਾ ਦਾਅਵਾ, ਜਾਣੋ ਟਰੰਪ ਨੇ ਕਿਉਂ ਲਿਆ ਐਕਸ਼ਨ
ਜੰਗਬੰਦੀ ਨਾਲ ਹੀ ਸ਼ੇਅਰ ਬਾਜ਼ਾਰ 'ਚ ਆਈ ਰਾਕਟ ਜਿੰਨੀ ਤੇਜ਼ੀ, ਸੈਂਸੇਕਸ 1660 ਅੰਕ ਵਧਿਆ, ਨਿਫਟੀ 24500 ਤੋਂ ਉੱਪਰ
ਜੰਗਬੰਦੀ ਨਾਲ ਹੀ ਸ਼ੇਅਰ ਬਾਜ਼ਾਰ 'ਚ ਆਈ ਰਾਕਟ ਜਿੰਨੀ ਤੇਜ਼ੀ, ਸੈਂਸੇਕਸ 1660 ਅੰਕ ਵਧਿਆ, ਨਿਫਟੀ 24500 ਤੋਂ ਉੱਪਰ
Punjab News: ਪੰਜਾਬ ਦੇ ਸਕੂਲਾਂ-ਕਾਲਜਾਂ ਨੂੰ ਲੈ ਕੇ ਵੱਡੀ ਖ਼ਬਰ, ਅੱਜ ਤੋਂ ਮੁੜ ਖੁੱਲ੍ਹਣਗੇ ਸਾਰੇ ਵਿੱਦਿਅਕ ਅਦਾਰੇ...
Punjab News: ਪੰਜਾਬ ਦੇ ਸਕੂਲਾਂ-ਕਾਲਜਾਂ ਨੂੰ ਲੈ ਕੇ ਵੱਡੀ ਖ਼ਬਰ, ਅੱਜ ਤੋਂ ਮੁੜ ਖੁੱਲ੍ਹਣਗੇ ਸਾਰੇ ਵਿੱਦਿਅਕ ਅਦਾਰੇ...
IPL 2025: ਆਈਪੀਐਲ 2025 ਦਾ ਐਕਸ਼ਨ ਸ਼ੁਰੂ! RCB-CSK ਨੂੰ ਪਿੱਛੇ ਛੱਡ ਇਸ ਟੀਮ ਨੇ ਪਹਿਲਾਂ ਚੁੱਕਿਆ ਇਹ ਕਦਮ; ਜੰਗ ਰੁਕਦੇ ਹੀ ਖਿੱਚੀ ਤਿਆਰੀ...
ਆਈਪੀਐਲ 2025 ਦਾ ਐਕਸ਼ਨ ਸ਼ੁਰੂ! RCB-CSK ਨੂੰ ਪਿੱਛੇ ਛੱਡ ਇਸ ਟੀਮ ਨੇ ਪਹਿਲਾਂ ਚੁੱਕਿਆ ਇਹ ਕਦਮ; ਜੰਗ ਰੁਕਦੇ ਹੀ ਖਿੱਚੀ ਤਿਆਰੀ...
Punjab News: ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਰਹੇਗਾ ਬਲੈਕਆਊਟ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ; ਲੱਗੇਗਾ ਬਿਜਲੀ ਕੱਟ...
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਰਹੇਗਾ ਬਲੈਕਆਊਟ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ; ਲੱਗੇਗਾ ਬਿਜਲੀ ਕੱਟ...
Amritsar: ਅੰਮ੍ਰਿਤਸਰ ਏਅਰਪੋਰਟ ਬੰਦ ਹੋਣ 'ਤੇ ਰੇਲਵੇ ਦਾ ਵੱਡਾ ਫੈਸਲਾ, ਚਲਾਈ ਜਾਵੇਗੀ ਇਹ ਵਿਸ਼ੇਸ਼ ਟ੍ਰੇਨ
Amritsar: ਅੰਮ੍ਰਿਤਸਰ ਏਅਰਪੋਰਟ ਬੰਦ ਹੋਣ 'ਤੇ ਰੇਲਵੇ ਦਾ ਵੱਡਾ ਫੈਸਲਾ, ਚਲਾਈ ਜਾਵੇਗੀ ਇਹ ਵਿਸ਼ੇਸ਼ ਟ੍ਰੇਨ
Embed widget
OSZAR »