Pahalgam Attack: ਸੁਰੱਖਿਆ ਏਜੰਸੀਆਂ ਵੱਲੋਂ ਪਹਿਲਗਾਮ 'ਚ ਮਾਸੂਮ ਸੈਲਾਨੀਆਂ ਦੀ ਹੱਤਿਆ ਕਰਨ ਵਾਲਿਆਂ ਦਾ ਜਾਰੀ ਕੀਤਾ ਸਕੈਚ
ਮੰਗਲਵਾਰ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਸਕੈਚ ਜਾਰੀ ਕਰ ਦਿੱਤੇ ਹਨ।

ਜੰਮੂ-ਕਸ਼ਮੀਰ ਪੁਲਿਸ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਤਿੰਨੋਂ ਦਹਿਸ਼ਗਰਦਾਂ ਦੇ ਸਕੈਚ ਜਾਰੀ ਕੀਤੇ ਹਨ। ਇਨ੍ਹਾਂ ਸ਼ੱਕੀਆਂ ਦੀ ਪਹਿਚਾਣ ਆਸਿਫ ਫੂਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲ੍ਹਾ ਦੇ ਨਾਂਵਾਂ ਨਾਲ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹ ਸਕੈਚ ਜ਼ਖਮੀਆਂ ਅਤੇ ਅੱਖੀ ਦੇਖੇ ਗਵਾਹਾਂ ਨਾਲ ਗੱਲਬਾਤ ਦੇ ਆਧਾਰ 'ਤੇ ਤਿਆਰ ਕੀਤੇ ਗਏ ਹਨ।
ਇਨ੍ਹਾਂ ਸਕੈਚਾਂ ਨੂੰ ਇਲਾਕੇ 'ਚ ਵੱਡੇ ਪੱਧਰ 'ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੀ ਮਦਦ ਨਾਲ ਸ਼ੱਕੀਆਂ ਦੀ ਪਹਿਚਾਣ ਹੋ ਸਕੇ। ਜਾਂਚ ਏਜੰਸੀਆਂ ਹੁਣ ਇਨ੍ਹਾਂ ਸ਼ੱਕੀਆਂ ਦੇ ਠਿਕਾਣਿਆਂ ਅਤੇ ਸੰਪਰਕਾਂ ਦੀ ਪੜਤਾਲ ਕਰਨ 'ਚ ਲੱਗੀਆਂ ਹੋਈਆਂ ਹਨ।
ਖੁਫੀਆ ਏਜੰਸੀਆਂ ਦੀ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ 'ਚ ਸ਼ਾਮਲ ਅੱਤਵਾਦੀ ਪੀਰ ਪੰਜਾਬਾਲ ਦੀਆਂ ਪਹਾੜੀਆਂ ਰਾਹੀਂ ਭਾਰਤ 'ਚ ਦਾਖ਼ਲ ਹੋਏ। ਉਸ ਤੋਂ ਬਾਅਦ ਉਨ੍ਹਾਂ ਨੇ ਰਾਜੌਰੀ ਤੋਂ ਚਤ੍ਰੂ, ਫਿਰ ਵਧਾਵਨ ਰਾਹੀਂ ਪਹਿਲਗਾਮ ਤੱਕ ਦਾ ਸਫਰ ਤੈਅ ਕੀਤਾ।
ਇਹ ਇਲਾਕਾ ਰਿਆਸੀ ਅਤੇ ਉਧਮਪੁਰ ਜ਼ਿਲ੍ਹਿਆਂ ਦੇ ਨੇੜੇ ਪੈਂਦਾ ਹੈ, ਜਿੱਥੇ ਗੁੱਜਰ ਅਤੇ ਬੱਕਰਵਾਲ ਭਾਈਚਾਰੇ ਦੀ ਵੱਡੀ ਅਬਾਦੀ ਰਹਿੰਦੀ ਹੈ। ਇਸ ਰਸਤੇ ਨੂੰ ਅੱਤਵਾਦੀਆਂ ਨੇ ਸ਼ਾਇਦ ਇਸ ਲਈ ਚੁਣਿਆ ਤਾਂ ਜੋ ਉਹ ਆਮ ਲੋਕਾਂ ਦੀ ਆੜ 'ਚ ਲੁਕ ਕੇ ਯਾਤਰਾ ਕਰ ਸਕਣ ਅਤੇ ਕਿਸੇ ਨੂੰ ਸ਼ੱਕ ਨਾ ਹੋਵੇ।
ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਵਧਾਈ ਗਈ ਸੁਰੱਖਿਆ
ਸਾਰੀ ਘਾਟੀ ‘ਚ, ਖ਼ਾਸ ਕਰਕੇ ਅਹਿਮ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ‘ਚ ਜ਼ਿਆਦਾਤਰ ਦੁਕਾਨਾਂ, ਈਂਧਨ ਸਟੇਸ਼ਨ ਅਤੇ ਹੋਰ ਵਪਾਰਕ ਸਥਾਨ ਬੰਦ ਰਹੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ‘ਚ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੁੱਲੀਆਂ ਰਹੀਆਂ। ਸਰਵਜਨਿਕ ਆਵਾਜਾਈ ਵੀ ਘੱਟ ਹੈ, ਪਰ ਨਿੱਜੀ ਵਾਹਨ ਆਮ ਤੌਰ ‘ਤੇ ਚੱਲ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ‘ਚ ਨਿੱਜੀ ਸਕੂਲ ਵੀ ਬੰਦ ਹਨ, ਪਰ ਸਰਕਾਰੀ ਸਕੂਲ ਖੁੱਲੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬੰਦ ਘਾਟੀ ਦੇ ਹੋਰ ਜ਼ਿਲ੍ਹਾ ਮੁੱਖਾਲਿਆਂ ‘ਤੇ ਵੀ ਅਸਰਕਾਰਕ ਰਿਹਾ।
ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਘਾਤਕ ਅੱਤਵਾਦੀ ਹਮਲੇ ਦੇ ਵਿਰੋਧ 'ਚ ਬੁੱਧਵਾਰ ਨੂੰ ਪੂਰੀ ਕਸ਼ਮੀਰ ਘਾਟੀ 'ਚ 35 ਸਾਲਾਂ ਬਾਅਦ ਬੰਦ ਦੇਖਣ ਨੂੰ ਮਿਲਿਆ। ਇਸ ਬੰਦ ਨੂੰ ਸਮਾਜ ਦੇ ਹਰ ਵਰਗ ਦੇ ਲੋਕਾਂ ਅਤੇ ਸੰਗਠਨਾਂ ਦਾ ਸਮਰਥਨ ਮਿਲਿਆ। ਯਾਦ ਰਹੇ ਕਿ ਮੰਗਲਵਾਰ ਨੂੰ ਪਹਿਲਗਾਮ 'ਚ ਅੱਤਵਾਦੀਆਂ ਵੱਲੋਂ 26 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਨ੍ਹਾਂ 'ਚੋਂ ਜ਼ਿਆਦਾਤਰ ਸੈਲਾਨੀ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
