ਸਾਡੇ ਸਾਰੇ ਪਾਇਲਟ ਸੁਰੱਖਿਅਤ ਘਰ ਵਾਪਸ ਆ ਗਏ, Operation Sindoor ਬਾਰੇ ਏਅਰ ਮਾਰਸ਼ਲ ਗੱਲਾਂ ਸੁਣ ਕੇ ਸੀਨਾ ਹੋ ਜਾਵੇਗਾ ਚੌੜਾ, ਜਾਣੋ ਕੀ ਕੁਝ ਕਿਹਾ ?
ਇਸ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਰਾਫੇਲ ਲੜਾਕੂ ਜਹਾਜ਼ਾਂ ਅਤੇ ਭਾਰਤ ਵਿੱਚ ਹੋਏ ਨੁਕਸਾਨ ਬਾਰੇ ਪੁੱਛਿਆ ਗਿਆ, ਤਾਂ ਏਅਰ ਮਾਰਸ਼ਲ ਨੇ ਕਿਹਾ, ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਅਸੀਂ ਆਪਣੇ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰ ਲਿਆ ਹੈ ਤੇ ਸਾਡੇ ਸਾਰੇ ਪਾਇਲਟ ਘਰ ਵਾਪਸ ਆ ਗਏ ਹਨ।

Operation Sindoor: ਤਿੰਨਾਂ ਫੌਜਾਂ ਨੇ ਆਪ੍ਰੇਸ਼ਨ ਸਿੰਦੂਰ 'ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਦੱਸਿਆ ਕਿ ਪਹਿਲਗਾਮ ਦੇ ਦੋਸ਼ੀਆਂ ਨੂੰ ਕਿਵੇਂ ਸਜ਼ਾ ਦਿੱਤੀ ਗਈ। ਇਸ ਦੌਰਾ ਜਦੋਂ ਫੌਜ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ ਪਾਕਿਸਤਾਨੀ ਫੌਜ ਦਾਅਵਾ ਕਰ ਰਹੀ ਹੈ ਕਿ ਉਸਨੇ ਭਾਰਤੀ ਹਵਾਈ ਸੈਨਾ ਦੇ ਰਾਫੇਲ ਜੈੱਟ ਨੂੰ ਡੇਗ ਦਿੱਤਾ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ? ਏਅਰ ਮਾਰਸ਼ਲ ਨੇ ਅਜਿਹਾ ਜਵਾਬ ਦਿੱਤਾ ਕਿ ਸੁਣ ਕੇ ਤੁਹਾਨੂੰ ਮਾਣ ਮਹਿਸੂਸ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤੀ ਹਵਾਈ ਸੈਨਾ ਦੇ ਸਾਰੇ ਰਾਫੇਲ ਜੈੱਟ ਸੁਰੱਖਿਅਤ ਹਨ ਤੇ ਪਾਕਿਸਤਾਨ ਦਾ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ।
ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਪਹਿਲਗਾਮ ਦੇ ਜਵਾਬ ਵਿੱਚ, 7 ਮਈ ਨੂੰ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਲਗਭਗ 100 ਅੱਤਵਾਦੀ ਮਾਰੇ ਗਏ। ਅਗਲੇ ਕੁਝ ਦਿਨਾਂ ਤੱਕ ਜਾਰੀ ਰਹੀ ਗੋਲੀਬਾਰੀ ਵਿੱਚ ਘੱਟੋ-ਘੱਟ 40 ਪਾਕਿਸਤਾਨੀ ਸੈਨਿਕ ਵੀ ਮਾਰੇ ਗਏ। ਅਸੀਂ ਉਨ੍ਹਾਂ ਦੇ ਕੁਝ ਜਹਾਜ਼ਾਂ ਨੂੰ ਵੀ ਡੇਗ ਦਿੱਤਾ ਹੈ। ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਵੇਗਾ।
#WATCH | Delhi: On being asked about how many Pakistani planes were downed, Air Marshal AK Bharti says, "Their planes were prevented from entering inside our border...Definitely, we have downed a few planes...Definitely, there are losses on their side which we have inflicted..." pic.twitter.com/fGAqJklRPv
— ANI (@ANI) May 11, 2025
ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ, ਉਨ੍ਹਾਂ ਦੇ ਜਹਾਜ਼ਾਂ ਨੂੰ ਸਾਡੀ ਸਰਹੱਦ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਬੇਸ਼ੱਕ ਅਸੀਂ ਕੁਝ ਜਹਾਜ਼ਾਂ ਨੂੰ ਡੇਗ ਦਿੱਤਾ ਹੈ। ਬੇਸ਼ੱਕ, ਉਨ੍ਹਾਂ ਦੇ ਪੱਖ ਵਿੱਚ ਭਾਰੀ ਨੁਕਸਾਨ ਹੋਇਆ ਹੈ, ਜੋ ਅਸੀਂ ਪਹੁੰਚਾਇਆ ਹੈ, ਪਰ ਅਸੀਂ ਹੁਣੇ ਗਿਣਤੀ ਨਹੀਂ ਦੱਸ ਸਕਦੇ, ਕਿਉਂਕਿ ਅਸੀਂ ਅਜੇ ਵੀ ਯੁੱਧ ਦੀ ਸਥਿਤੀ ਵਿੱਚ ਹਾਂ। ਇਹ ਪੱਕਾ ਹੈ ਕਿ ਅਸੀਂ ਜੋ ਵੀ ਤਰੀਕੇ ਅਤੇ ਸਾਧਨ ਚੁਣੇ, ਉਨ੍ਹਾਂ ਨੇ ਦੁਸ਼ਮਣ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਕਿੰਨੇ ਲੋਕ ਮਾਰੇ ਗਏ? ਕਿੰਨੇ ਜ਼ਖਮੀ ਹੋਏ? ਸਾਡਾ ਉਦੇਸ਼ ਲਾਸ਼ਾਂ ਦੀ ਗਿਣਤੀ ਕਰਨਾ ਨਹੀਂ ਹੈ। ਇਹ ਕੰਮ ਉਨ੍ਹਾਂ 'ਤੇ ਛੱਡ ਦਿਓ।
ਇਸ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਰਾਫੇਲ ਲੜਾਕੂ ਜਹਾਜ਼ਾਂ ਅਤੇ ਭਾਰਤ ਵਿੱਚ ਹੋਏ ਨੁਕਸਾਨ ਬਾਰੇ ਪੁੱਛਿਆ ਗਿਆ, ਤਾਂ ਏਅਰ ਮਾਰਸ਼ਲ ਨੇ ਕਿਹਾ, ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਅਸੀਂ ਆਪਣੇ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰ ਲਿਆ ਹੈ ਤੇ ਸਾਡੇ ਸਾਰੇ ਪਾਇਲਟ ਘਰ ਵਾਪਸ ਆ ਗਏ ਹਨ। ਉਨ੍ਹਾਂ ਕਿਹਾ, ਕੀ ਅਸੀਂ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਦੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰ ਲਿਆ ਹੈ, ਅਤੇ ਜਵਾਬ 'ਹਾਂ' ਹੈ ਅਤੇ ਪੂਰੀ ਦੁਨੀਆ ਨਤੀਜਾ ਦੇਖ ਰਹੀ ਹੈ...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
