ਚੁਰਾਸੀ ਦਾ ਦਰਦ: ਸਿੱਖ ਕਤਲੇਆਮ 'ਤੇ ਬਣ ਰਹੀ ਦਿਲਜੀਤ ਦੋਸਾਂਝ ਦੀ ਇਹ ਫ਼ਿਲਮ

ਦਿਲਜੀਤ ਫ਼ਿਲਮ 'ਜੋਗੀ' 'ਚ ਇਕ ਪੰਜਾਬੀ ਸ਼ਖ਼ਸ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ, ਜਿਸ ਦਾ ਪਰਿਵਾਰ ਉਨ੍ਹਾਂ ਲਈ ਸੱਭ ਕੁਝ ਹੈ। 1984 ਦੇ ਸਮੇਂ ਦੀ ਇਹ ਕਹਾਣੀ ਇਕ ਅਜਿਹੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ।

Continues below advertisement

Diljit Dosanjh film based on the 1984 Sikh riots: ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Punjabi Singer Diljit Dosanjh), ਜਿਨ੍ਹਾਂ ਨੇ ਬਾਲੀਵੁੱਡ ਦੀ 'ਗੁੱਡ ਨਿਊਜ਼', 'ਸੂਰਮਾ', 'ਉੜਤਾ ਪੰਜਾਬ' ਵਰਗੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ, ਉਹ ਹੁਣ ਇੱਕ ਨਵੀਂ ਨੈੱਟਫਲਿਕਸ ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ। ਦਿਲਜੀਤ ਫ਼ਿਲਮ 'ਜੋਗੀ' 'ਚ ਇਕ ਪੰਜਾਬੀ ਸ਼ਖ਼ਸ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ, ਜਿਸ ਦਾ ਪਰਿਵਾਰ ਉਨ੍ਹਾਂ ਲਈ ਸਭ ਕੁਝ ਹੈ। 1984 ਦੇ ਸਮੇਂ ਦੀ ਇਹ ਕਹਾਣੀ ਇਕ ਅਜਿਹੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਦਿੱਲੀ 'ਚ ਹੋਏ ਸਿੱਖ ਵਿਰੋਧੀ ਦੰਗਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਸੰਘਰਸ਼ ਕਰਦਾ ਹੈ।

Continues below advertisement

ਦਰਅਸਲ, ਇਹ ਫ਼ਿਲਮ 'ਜੋਗੀ' ਅਲੀ ਅੱਬਾਸ ਜ਼ਫਰ (Ali Abbas Jafar) ਅਤੇ ਹਿਮਾਂਸ਼ੂ ਕਿਸ਼ਨ ਮਹਿਰਾ (Himanshu Kishan Mehra) ਵੱਲੋਂ ਨਿਰਦੇਸ਼ਿਤ ਹੈ। ਇਸ 'ਚ ਕੁਮੁਦ ਮਿਸ਼ਰਾ (Kumud Mishra), ਮੁਹੰਮਦ ਜ਼ੀਸ਼ਾਨ ਅਯੂਬ (Mohammad Jeeshan Ayub), ਹਿਤੇਨ ਤੇਜਵਾਨੀ (Hiten Tejvani) ਅਤੇ ਅਮਾਇਰਾ ਦਸਤੂਰ (Amyra Dastoor) ਮੁੱਖ ਭੂਮਿਕਾ 'ਚ ਹਨ।

ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਨੈੱਟਫਲਿਕਸ ਇੰਡੀਆ ਦੀ ਵੀਪੀ-ਕੰਟੈਂਟ ਮੋਨਿਕਾ ਸ਼ੇਰਗਿੱਲ (Monika Shergill) ਨੇ ਇਹ ਕਿਹਾ ਸੀ, "ਜੋਗੀ ਉਮੀਦ, ਪਿਆਰ ਅਤੇ ਦੋਸਤੀ ਦੀ ਇੱਕ ਸ਼ਕਤੀਸ਼ਾਲੀ ਕਹਾਣੀ ਹੈ, ਜੋ ਟੈਲੇਂਟਿਡ ਅਲੀ ਅੱਬਾਸ ਜ਼ਫਰ ਅਤੇ ਹਿਮਾਂਸ਼ੂ ਕਿਸ਼ਨ ਮਹਿਰਾ ਦੁਆਰਾ ਬਣਾਈ ਗਈ ਹੈ। ਅਸੀਂ ਇਸ ਗਤੀਸ਼ੀਲ ਨਾਟਕ ਨੂੰ ਦੁਨੀਆਂ ਨਾਲ ਸ਼ੇਅਰ ਕਰਨ ਲਈ ਉਤਸੁਕ ਹਾਂ, ਜਿਸ ਨੂੰ ਲੀਡ ਦਿਲਜੀਤ ਦੋਸਾਂਝ ਇਕ ਨਵੇਂ ਅਵਤਾਰ 'ਚ ਕਰ ਰਹੇ ਹਨ। ਦਿਲਜੀਤ ਦੀ ਦਮਦਾਰ ਅਦਾਕਾਰੀ, ਰੂਹ ਨੂੰ ਛੋਹ ਲੈਣ ਵਾਲਾ ਸੰਗੀਤ, ਫ਼ਿਲਮ ਸਾਰੇ ਦਰਸ਼ਕਾਂ ਲਈ ਇੱਕ ਸ਼ਾਨਦਾਰ ਇਮੋਸ਼ਨਲ ਯਾਤਰਾ ਹੋਵੇਗੀ।"

ਦੱਸ ਦੇਈਏ ਕਿ 'ਜੋਗੀ' (Jogi) ਦਾ ਪ੍ਰੀਮੀਅਰ 16 ਸਤੰਬਰ ਨੂੰ ਨੈੱਟਫਲਿਕਸ 'ਤੇ ਹੋਵੇਗਾ। ਇਹ ਫ਼ਿਲਮ 1984 'ਚ ਹੋਏ ਦਿੱਲੀ ਦੰਗਿਆਂ ਬਾਰੇ ਹੈ, ਜਿਸ ਉਸ ਸਮੇਂ 'ਚ ਇਕ ਲਚਕੀਲੀ ਦੋਸਤੀ ਅਤੇ ਹਿੰਮਤ ਦੀ ਕਹਾਣੀ ਬਿਆਨ ਕਰਦੀ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Prime minister Indra Gandhi) ਦੀ ਉਨ੍ਹਾਂ ਦੇ 2 ਸਿੱਖ ਬਾਡੀਗਾਰਡਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਦੰਗਿਆਂ 'ਚ ਹਜ਼ਾਰਾਂ ਸਿੱਖ ਮਾਰੇ ਗਏ ਸਨ, ਜਿਨ੍ਹਾਂ 'ਚ ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਹੋਈ ਸੀ।

Continues below advertisement
Sponsored Links by Taboola
OSZAR »