ਪੜਚੋਲ ਕਰੋ

Jogi Movie Review: ਦਿਲਜੀਤ ਦੋਸਾਂਝ ਨੇ `ਜੋਗੀ` ਬਣ ਕੇ ਜਿੱਤਿਆ ਦਰਸ਼ਕਾਂ ਦਾ ਦਿਲ, ਦੰਗਿਆਂ ਦੇ ਦਰਦ `ਚ ਦੋਸਤੀ ਤੇ ਪਿਆਰ ਦੀ ਕਹਾਣੀ

Diljit Dosanjh Jogi: ਲੰਬੇ ਸਮੇਂ ਤੋਂ ਹਿੰਦੀ ਸਿਨੇਮਾ ਵਿੱਚ ਨਾਮ ਕਮਾਉਣ ਦਾ ਸੁਪਨਾ ਦੇਖਣ ਵਾਲੇ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ Netflix 'ਤੇ ਰਿਲੀਜ਼ ਹੋ ਗਈ ਹੈ।

Jogi Movie Review: ਦਿਲਜੀਤ ਦੋਸਾਂਝ ਦੀ `ਜੋਗੀ` ਨੈੱਟਫ਼ਲਿਕਸ ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਅਲੀ ਅੱਬਾਸ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਅੱਜ ਯਾਨਿ 16 ਸਤੰਬਰ ਤੋਂ ਨੈੱਟਫ਼ਲਿਕਸ ਤੇ ਸਟਰੀਮ ਕਰ ਰਹੀ ਹੈ। ਇਹ ਦੋਸਾਂਝ ਦੀ ਪਹਿਲੀ ਓਟੀਟੀ ਫ਼ਿਲਮ ਹੈ। ਇਹ ਫ਼ਿਲਮ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਦਰਦਨਾਕ ਕਹਾਣੀ ਬਿਆਨ ਕਰਦੀ ਹੈ। ਇਸ ਫ਼ਿਲਮ ਵਿੱਚ ਦਿਲਜੀਤ ਪਹਿਲੀ ਵਾਰ ਬਗ਼ੈਰ ਪੱਗ ਦੇ ਨਜ਼ਰ ਆਏ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿਹੋ ਜਿਹੀ ਹੈ ਫ਼ਿਲਮ:

ਦੋਸਤੀ ਅਤੇ ਪਿਆਰ ਦੀ ਕਹਾਣੀ
ਜਦੋਂ 'ਜੋਗੀ' ਫਿਲਮ ਸ਼ੁਰੂ ਹੁੰਦੀ ਹੈ ਤਾਂ ਮਨ 'ਚ ਇਕ ਖਦਸ਼ਾ ਜਾਗ ਪੈਂਦਾ ਹੈ। ਖਦਸ਼ਾ ਇਹ ਹੈ ਕਿ ਇਹ ਏਜੰਡਾ ਫਿਲਮਾਂ ਦੇ ਦੌਰ ਦਾ ਕੋਈ ਨਵਾਂ ਏਜੰਡਾ ਤਾਂ ਨਹੀਂ ਹੈ। 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਫਿਲਮ ਦੀ ਸ਼ੁਰੂਆਤ ਹਿੰਸਕ ਘਟਨਾਵਾਂ ਅਤੇ ਹੱਤਿਆਵਾਂ ਤੋਂ ਹੁੰਦੀ ਹੈ ਤਾਂ ਮਨ ਜਾਗ ਪੈਂਦਾ ਹੈ। ਸ਼ੁਰੂਆਤ ਦੇ 20-25 ਮਿੰਟ ਫ਼ਿਲਮ ਥੋੜ੍ਹੀ ਹੌਲੀ ਚਲਦੀ ਹੈ। ਪਰ ਬਾਅਦ `ਚ ਬੜੀ ਤੇਜ਼ੀ ਨਾਲ ਅੱਗੇ ਚਲਦੀ ਹੈ।ਸ਼ੁਰੂ `ਚ ਇਹ ਫ਼ਿਲਮ ਤੁਹਾਨੂੰ ਥੋੜ੍ਹਾ ਬੋਰ ਕਰ ਸਕਦੀ ਹੈ, ਪਰ ਜੇ ਤੁਸੀਂ ਕਹਾਣੀ ਨਾਲ ਜੁੜੇ ਰਹੇ ਤਾਂ ਫ਼ਿਰ ਹਰ ਮਿੰਟ ਤੁਹਾਡੇ ਸਾਹਮਣੇ ਕੁੱਝ ਨਵਾਂ ਆਵੇਗਾ। ਤੁਸੀਂ ਆਪਣੀਆਂ ਅੱਖਾਂ ਨੂੰ ਆਪਣੇ ਟੀਵੀ ਦੀ ਸਕ੍ਰੀਨ ਤੋਂ ਹਟਾ ਨਹੀਂ ਪਾਓਗੇ। ਫਿਲਮ 'ਜੋਗੀ' ਦੋਸਤੀ ਅਤੇ ਪਿਆਰ ਦੀ ਕਹਾਣੀ ਹੈ। ਦੋਸਤੀ ਵੀ ਉਹਨਾਂ ਤਿੰਨ ਦੋਸਤਾਂ ਦੀ ਹੈ ਜਿਹਨਾਂ ਵਿੱਚ ਇੱਕ ਸਿੱਖ, ਇੱਕ ਹਿੰਦੂ ਅਤੇ ਇੱਕ ਮੁਸਲਮਾਨ ਹੈ।

ਭਰੋਸੇ ਨੂੰ ਕਸੌਟੀ ਤੇ ਕੱਸਦੀ ਕਹਾਣੀ
ਦੋਸਤਾਂ ਦੀ ਦਲੇਰੀ ਹੁਣ ਹਿੰਦੀ ਸਿਨੇਮਾ ਵਿੱਚ ਘੱਟ ਹੀ ਦੇਖਣ ਨੂੰ ਮਿਲਦੀ ਹੈ। ਅਤੇ, ਸ਼ੁੱਧ ਦੋਸਤੀ 'ਤੇ ਬਣੀਆਂ ਫਿਲਮਾਂ ਸ਼ਾਇਦ ਅੱਜਕਲ ਦੇ ਫਿਲਮ ਨਿਰਮਾਤਾਵਾਂ ਨੇ ਸੋਚਿਆ ਵੀ ਨਹੀਂ। ਫਿਲਮ 'ਜੋਗੀ' ਸਹੀ ਸਮੇਂ 'ਤੇ ਦੱਸੀ ਗਈ ਅਜਿਹੀ ਸਹੀ ਕਹਾਣੀ ਹੈ, ਜਿਸ ਦੀ ਅੱਜ ਦੇ ਸਮੇਂ 'ਚ ਵੀ ਲੋੜ ਹੈ। ਹੱਸਦਾ-ਖੇਡਦਾ ਸਾਂਝਾ ਪਰਿਵਾਰ ਹੈ। ਹਰ ਕੋਈ ਸਵੇਰ ਤੋਂ ਤਿਆਰ ਹੋ ਰਿਹਾ ਹੈ। ਕੋਈ ਦਫਤਰ ਜਾ ਰਿਹਾ ਹੈ। ਕੋਈ ਦੁਕਾਨ ਖੋਲ੍ਹਣ ਵਾਲਾ ਹੈ। ਬੱਚਾ ਸਕੂਲ ਲਈ ਤਿਆਰੀ ਕਰ ਰਿਹਾ ਹੈ ਅਤੇ ਔਰਤਾਂ ਗਰਮ ਪਰਾਠੇ ਤਿਆਰ ਕਰ ਰਹੀਆਂ ਹਨ। ਪਰਿਵਾਰ `ਚ ਹਰ ਕੋਈ ਖੁਸ਼ ਹੈ, ਪਰ ਇਹ ਖੁਸ਼ੀਆਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨਾਲ ਫਿੱਕੀਆਂ ਪੈ ਜਾਂਦੀਆਂ ਹਨ। 

ਹਾਲਾਤਾਂ `ਚ ਉਲਝੀ ਪ੍ਰੇਮ ਕਹਾਣੀ
ਦਿਲਜੀਤ ਦੋਸਾਂਝ ਇੱਥੇ ਇੱਕ ਸਿੱਖ ਨੌਜਵਾਨ ਜੋਗੀ ਦੇ ਰੂਪ ਵਿੱਚ ਆਉਂਦੇ ਹਨ, ਜੋ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਿਆਰ ਕਰਦਾ ਹੈ। ਉਸ ਦਾ ਜੀਵਨ ਸਥਾਨਕ ਲੋਕਾਂ ਵਿੱਚ ਰਹਿੰਦਾ ਹੈ। ਉਸ ਦੇ ਦਿਲ ਦਾ ਇੱਕ ਕੋਨਾ ਇੱਕ ਪਿਆਰੀ ਤੇ ਮਾਸੂਮ ਲੜਕੀ ਲਈ ਧੜਕਦਾ ਹੈ। ਇਸ ਦੇਸ਼ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਪਿਆਰ ਕਰਨ ਦੀ ਇਜਾਜ਼ਤ ਨਹੀਂ ਹੈ। ਇਹ ਉਸ ਸਮੇਂ ਦੀ ਕਹਾਣੀ ਹੈ ਜਦੋਂ ਲੜਕਿਆਂ ਨੂੰ ਬਿਨਾਂ ਨੌਕਰੀ ਦੇ ਕੋਈ ਕੁੜੀ ਨਹੀਂ ਮਿਕਦੀ ਸੀ, ਤੇ ਕੁੜੀਆਂ ਨੂੰ ਆਪਣਾ ਮਨਚਾਹਿਆ ਸਾਥੀ ਚੁਣਨ ਦਾ ਅਧਿਕਾਰ ਨਹੀਂ ਸੀ। ਇਸੇ ਤਾਣੇ ਬਾਣੇ `ਚ ਉਲਝੀ ਨਜ਼ਰ ਆਉਂਦੀ ਹੈ ਜੋਗੀ ਦੀ ਕਹਾਣੀ।

ਅਲੀ ਅੱਬਾਸ ਦੇ ਨਿਰਦੇਸ਼ਨ `ਚ ਬਣੀ ਫ਼ਿਲਮ
ਅਲੀ ਅੱਬਾਸ ਜ਼ਫਰ ਦੇਸ਼ ਦੇ ਉਨ੍ਹਾਂ ਕੁਝ ਫਿਲਮ ਨਿਰਦੇਸ਼ਕਾਂ ਵਿੱਚ ਗਿਣੇ ਜਾਂਦੇ ਹਨ ਜਿਨ੍ਹਾਂ ਦੀਆਂ ਘੱਟੋ-ਘੱਟ ਤਿੰਨ ਫਿਲਮਾਂ ਨੇ ਬਾਕਸ ਆਫਿਸ 'ਤੇ ਲਗਾਤਾਰ ਜ਼ਬਰਦਸਤ ਕਮਾਈ ਕੀਤੀ ਹੈ। 'ਸੁਲਤਾਨ', 'ਟਾਈਗਰ ਜ਼ਿੰਦਾ ਹੈ' ਅਤੇ 'ਭਾਰਤ' ਵਰਗੀਆਂ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਨੂੰ 'ਜੋਗੀ' ਵੀ ਬਣਾਉਣੀ ਚਾਹੀਦੀ ਹੈ, ਇਸ 'ਚ ਸਿਨੇਮਾ ਦਾ ਭਲਾ ਹੈ। 'ਜੋਗੀ' ਭਾਵੇਂ 1984 ਦੇ ਤਿੰਨ ਦਿਨਾਂ ਦੀ ਕਹਾਣੀ ਸੁਣਾਵੇ ਪਰ ਸਮਾਂ ਪਿਆਰ ਦੀਆਂ ਕਹਾਣੀਆਂ ਨੂੰ ਪ੍ਰਭਾਵਿਤ ਨਹੀਂ ਕਰਦਾ। ਇਸ ਲਿਹਾਜ਼ ਨਾਲ ਅਲੀ ਅੱਬਾਸ ਜ਼ਫਰ ਨੇ ਫਿਲਮ 'ਜੋਗੀ' ਦੇ ਰੂਪ `ਚ ਸਿਨੇਮਾ ਨੂੰ ਇੱਕ ਵਧੀਆ ਫ਼ਿਲਮ ਦਿੱਤੀ ਹੈ। 

ਦਿਲਜੀਤ ਦੀ ਦਲੇਰੀ ਦੀ ਕਹਾਣੀ
ਦਿਲਜੀਤ ਦੋਸਾਂਝ ਬਹੁਤ ਹੀ ਸੁਲਝੇ ਹੋਏ ਅਭਿਨੇਤਾ ਹਨ। ਦਿਲਜੀਤ ਨੇ ਜੋਗੀ ਦੇ ਕਿਰਦਾਰ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਅੱਜ ਜਿੱਥੇ ਵੱਡੇ ਵੱਡੇ ਐਕਟਰ ਕਮਰਸ਼ੀਅਲ ਫ਼ਿਲਮਾਂ ਨੂੰ ਚੁਣਦੇ ਹਨ, ਉੱਥੇ ਹੀ ਦਿਲਜੀਤ ਨੇ ਇਸ ਫ਼ਿਲਮ ਦੀ ਚੋਣ ਕਰਕੇ ਇਹ ਸਾਬਤ ਕਰ ਦਿਤਾ ਹੈ ਕਿ ਜੋ ਦਿਲਜੀਤ ਕਰ ਸਕਦਾ ਹੈ ਉਹ ਕੋਈ ਨਹੀਂ ਕਰ ਸਕਦਾ। ਜੋਗੀ ਦੇ ਰੂਪ `ਚ ਸਕ੍ਰੀਨ ਤੇ ਦਿਲਜੀਤ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। 

ਕਿਹੋ ਜਿਹੀ ਹੈ ਫ਼ਿਲਮ?
ਫ਼ਿਲਮ ਦੇਖਣੀ ਚਾਹੀਦੀ ਹੈ ਜਾਂ ਨਹੀਂ ਆਓ ਤੁਹਾਨੂੰ ਦਸਦੇ ਹਾਂ। ਫ਼ਿਲਮ `ਚ ਦਿਲਜੀਤ ਦੀ ਐਕਟਿੰਗ ਜ਼ਬਰਦਸਤ ਹੈ। ਫ਼ਿਲਮ ਦੀ ਹੀਰੋਈਨ ਅਮਾਇਰਾ ਦਸਤੂਰ ਨੇ ਆਪਣਾ ਰੋਲ ਠੀਕ ਠਾਕ ਨਿਭਾਇਆ ਹੈ। ਸ਼ੁਰੂਆਤੀ 20-25 ਮਿੰਟ ਜ਼ਰੂਰ ਬੋਰ ਲਗਦੇ ਹਨ, ਪਰ ਬਾਅਦ `ਚ ਤੁਸੀਂ ਸਕ੍ਰੀਨ ਤੋਂ ਨਜ਼ਰ ਨਹੀਂ ਹਟਾ ਸਕਦੇ। ਫ਼ਿਲਮ ਦੇ ਗੀਤ ਵੀ ਕਮਜ਼ੋਰ ਹਨ। ਸ਼ੁਰੂਆਤੀ ਸਕ੍ਰਿਪਟ ਥੋੜ੍ਹੀ ਕਮਜ਼ੋਰ ਹੈ। ਪਰ ਫ਼ਿਰ ਵੀ ਇਹ ਇੱਕ ਬੇਹਤਰੀਨ ਕਹਾਣੀ ਹੈ। ਘਰ ਬੈਠੇ ਆਪਣੇ ਟੀਵੀ ਦੀ ਸਕ੍ਰੀਨ ਤੇ ਤੁਸੀਂ ਅਰਾਮ ਨਾਲ ਇਸ ਫ਼ਿਲਮ ਨੂੰ ਦੇਖ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Patiala News: ਤੜਕੇ-ਤੜਕੇ ਪਟਿਆਲਾ 'ਚ ਪਲਾਸਟਿਕ ਦੀ ਫੈਕਟਰੀ ਬਣੀ ਅੱਗ ਦਾ ਗੋਲਾ! ਸਾਰਾ ਸਮਾਨ ਸੜਕੇ ਸੁਆਹ, ਇਲਾਕੇ 'ਚ ਦਹਿਸ਼ਤ
Patiala News: ਤੜਕੇ-ਤੜਕੇ ਪਟਿਆਲਾ 'ਚ ਪਲਾਸਟਿਕ ਦੀ ਫੈਕਟਰੀ ਬਣੀ ਅੱਗ ਦਾ ਗੋਲਾ! ਸਾਰਾ ਸਮਾਨ ਸੜਕੇ ਸੁਆਹ, ਇਲਾਕੇ 'ਚ ਦਹਿਸ਼ਤ
Punjab News: ਕੇਂਦਰੀ ਰਿਪੋਰਟ ਨੇ ਪੰਜਾਬ 'ਚ ਮਚਾਈ ਹਲਚਲ! ਪੰਜਾਬੀਆਂ ਦੇ ਪੈਰਾਂ ਥੱਲੋਂ ਖਿਸਕੀ ਜ਼ਮਨੀ...ਸਭ ਤੋਂ ਉੱਚ HIV ਪਾਜ਼ੇਟਿਵ ਦਰ ਵਾਲਾ ਬਣਿਆ ਤੀਜਾ ਸੂਬਾ
Punjab News: ਕੇਂਦਰੀ ਰਿਪੋਰਟ ਨੇ ਪੰਜਾਬ 'ਚ ਮਚਾਈ ਹਲਚਲ! ਪੰਜਾਬੀਆਂ ਦੇ ਪੈਰਾਂ ਥੱਲੋਂ ਖਿਸਕੀ ਜ਼ਮਨੀ...ਸਭ ਤੋਂ ਉੱਚ HIV ਪਾਜ਼ੇਟਿਵ ਦਰ ਵਾਲਾ ਬਣਿਆ ਤੀਜਾ ਸੂਬਾ
Punjab News: AAP ਵੱਲੋਂ ਵੱਡਾ ਐਕਸ਼ਨ! ਇਨ੍ਹਾਂ 6 ਨੇਤਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਨਿਭਾਉਣਗੇ ਇਹ ਮਹੱਤਵਪੂਰਣ ਭੂਮਿਕਾ
Punjab News: AAP ਵੱਲੋਂ ਵੱਡਾ ਐਕਸ਼ਨ! ਇਨ੍ਹਾਂ 6 ਨੇਤਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਨਿਭਾਉਣਗੇ ਇਹ ਮਹੱਤਵਪੂਰਣ ਭੂਮਿਕਾ
ਯੁਜਵੇਂਦਰ ਚਾਹਲ ਦੇ 'ਚੱਕਰਵਿਊ' 'ਚ ਫਸੀ KKR, 111 ਦੌੜਾਂ ਬਣਾਕੇ ਵੀ ਪੰਜਾਬ ਜਿੱਤ ਗਈ; ਵੈਂਕਟੇਸ਼-ਰਿੰਕੂ ਸਮੇਤ ਸਭ ਦਾ ਡੱਬਾ ਗੋਲ
ਯੁਜਵੇਂਦਰ ਚਾਹਲ ਦੇ 'ਚੱਕਰਵਿਊ' 'ਚ ਫਸੀ KKR, 111 ਦੌੜਾਂ ਬਣਾਕੇ ਵੀ ਪੰਜਾਬ ਜਿੱਤ ਗਈ; ਵੈਂਕਟੇਸ਼-ਰਿੰਕੂ ਸਮੇਤ ਸਭ ਦਾ ਡੱਬਾ ਗੋਲ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਤੜਕੇ-ਤੜਕੇ ਪਟਿਆਲਾ 'ਚ ਪਲਾਸਟਿਕ ਦੀ ਫੈਕਟਰੀ ਬਣੀ ਅੱਗ ਦਾ ਗੋਲਾ! ਸਾਰਾ ਸਮਾਨ ਸੜਕੇ ਸੁਆਹ, ਇਲਾਕੇ 'ਚ ਦਹਿਸ਼ਤ
Patiala News: ਤੜਕੇ-ਤੜਕੇ ਪਟਿਆਲਾ 'ਚ ਪਲਾਸਟਿਕ ਦੀ ਫੈਕਟਰੀ ਬਣੀ ਅੱਗ ਦਾ ਗੋਲਾ! ਸਾਰਾ ਸਮਾਨ ਸੜਕੇ ਸੁਆਹ, ਇਲਾਕੇ 'ਚ ਦਹਿਸ਼ਤ
Punjab News: ਕੇਂਦਰੀ ਰਿਪੋਰਟ ਨੇ ਪੰਜਾਬ 'ਚ ਮਚਾਈ ਹਲਚਲ! ਪੰਜਾਬੀਆਂ ਦੇ ਪੈਰਾਂ ਥੱਲੋਂ ਖਿਸਕੀ ਜ਼ਮਨੀ...ਸਭ ਤੋਂ ਉੱਚ HIV ਪਾਜ਼ੇਟਿਵ ਦਰ ਵਾਲਾ ਬਣਿਆ ਤੀਜਾ ਸੂਬਾ
Punjab News: ਕੇਂਦਰੀ ਰਿਪੋਰਟ ਨੇ ਪੰਜਾਬ 'ਚ ਮਚਾਈ ਹਲਚਲ! ਪੰਜਾਬੀਆਂ ਦੇ ਪੈਰਾਂ ਥੱਲੋਂ ਖਿਸਕੀ ਜ਼ਮਨੀ...ਸਭ ਤੋਂ ਉੱਚ HIV ਪਾਜ਼ੇਟਿਵ ਦਰ ਵਾਲਾ ਬਣਿਆ ਤੀਜਾ ਸੂਬਾ
Punjab News: AAP ਵੱਲੋਂ ਵੱਡਾ ਐਕਸ਼ਨ! ਇਨ੍ਹਾਂ 6 ਨੇਤਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਨਿਭਾਉਣਗੇ ਇਹ ਮਹੱਤਵਪੂਰਣ ਭੂਮਿਕਾ
Punjab News: AAP ਵੱਲੋਂ ਵੱਡਾ ਐਕਸ਼ਨ! ਇਨ੍ਹਾਂ 6 ਨੇਤਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਨਿਭਾਉਣਗੇ ਇਹ ਮਹੱਤਵਪੂਰਣ ਭੂਮਿਕਾ
ਯੁਜਵੇਂਦਰ ਚਾਹਲ ਦੇ 'ਚੱਕਰਵਿਊ' 'ਚ ਫਸੀ KKR, 111 ਦੌੜਾਂ ਬਣਾਕੇ ਵੀ ਪੰਜਾਬ ਜਿੱਤ ਗਈ; ਵੈਂਕਟੇਸ਼-ਰਿੰਕੂ ਸਮੇਤ ਸਭ ਦਾ ਡੱਬਾ ਗੋਲ
ਯੁਜਵੇਂਦਰ ਚਾਹਲ ਦੇ 'ਚੱਕਰਵਿਊ' 'ਚ ਫਸੀ KKR, 111 ਦੌੜਾਂ ਬਣਾਕੇ ਵੀ ਪੰਜਾਬ ਜਿੱਤ ਗਈ; ਵੈਂਕਟੇਸ਼-ਰਿੰਕੂ ਸਮੇਤ ਸਭ ਦਾ ਡੱਬਾ ਗੋਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (16-04-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (16-04-2025)
ਖ਼ੁਸ਼ਖ਼ਬਰੀ ! ਪੰਜਾਬ ਦੇ 500 ਸਰਕਾਰੀ ਸਕੂਲਾਂ ਨੂੰ ਮਿਲਣਗੇ ਨਵੇਂ ਪ੍ਰਿੰਸੀਪਲ ! ਸਰਕਾਰ ਨੇ 75% ਤੱਕ ਵਧਾਇਆ ਪ੍ਰਮੋਸ਼ਨ ਕੋਟਾ
ਖ਼ੁਸ਼ਖ਼ਬਰੀ ! ਪੰਜਾਬ ਦੇ 500 ਸਰਕਾਰੀ ਸਕੂਲਾਂ ਨੂੰ ਮਿਲਣਗੇ ਨਵੇਂ ਪ੍ਰਿੰਸੀਪਲ ! ਸਰਕਾਰ ਨੇ 75% ਤੱਕ ਵਧਾਇਆ ਪ੍ਰਮੋਸ਼ਨ ਕੋਟਾ
ਪਾਰਾ ਹੋਵੇਗਾ ਇੰਨਾ ਹਾਈ, ਉਬਾਲੇ ਮਾਰੇਗੀ ਧਰਤੀ, ਬਾਬਾ ਵੇਂਗਾ ਨੇ ਕੀਤੀ ਡਰਾਉਣੀ ਭਵਿੱਖਬਾਣੀ, ਕੀ ਹੋਵੇਗੀ ਸੱਚ?
ਪਾਰਾ ਹੋਵੇਗਾ ਇੰਨਾ ਹਾਈ, ਉਬਾਲੇ ਮਾਰੇਗੀ ਧਰਤੀ, ਬਾਬਾ ਵੇਂਗਾ ਨੇ ਕੀਤੀ ਡਰਾਉਣੀ ਭਵਿੱਖਬਾਣੀ, ਕੀ ਹੋਵੇਗੀ ਸੱਚ?
ਪੱਪਲਪ੍ਰੀਤ ਸਿੰਘ ਨੂੰ ਅਦਾਲਤ 'ਚ ਕੀਤਾ ਪੇਸ਼, ਫਿਰ ਲਿਆ ਤਿੰਨ ਦਿਨਾਂ ਦਾ ਰਿਮਾਂਡ, ਵਕੀਲ ਨੇ ਕਿਹਾ - ਪੁਲਿਸ ਨੇ ਦਿੱਤਾ ਮਨਘੜਤ ਜਵਾਬ
ਪੱਪਲਪ੍ਰੀਤ ਸਿੰਘ ਨੂੰ ਅਦਾਲਤ 'ਚ ਕੀਤਾ ਪੇਸ਼, ਫਿਰ ਲਿਆ ਤਿੰਨ ਦਿਨਾਂ ਦਾ ਰਿਮਾਂਡ, ਵਕੀਲ ਨੇ ਕਿਹਾ - ਪੁਲਿਸ ਨੇ ਦਿੱਤਾ ਮਨਘੜਤ ਜਵਾਬ
Embed widget
OSZAR »